FacebookTwitterg+Mail

ਵੱਡੇ ਸਿਤਾਰੇ ਛੋਟੇ ਪਰਦੇ 'ਚ ਧਮਾਲਾਂ ਪਾਉਣ ਲਈ ਲੈਂਦੇ ਹਨ ਮੋਟੀ ਫੀਸ, ਜਾਣ ਕੇ ਉੱਡ ਜਾਣਗੇ ਤੁਹਾਡੇ ਵੀ ਹੋਸ਼!!

bollywood actor earning in tv industry
22 September, 2017 03:30:40 PM

ਮੁੰਬਈ— ਅੱਜ ਕੱਲ੍ਹ ਬਾਲੀਵੁੱਡ ਦੇ ਕਈ ਨਾਮੀ ਸਿਤਾਰੇ ਛੋਟੇ ਪਰਦੇ 'ਤੇ ਆਪਣੀ ਕਲਾਕਾਰੀ ਦਾ ਜਲਵਾ ਵਿਖਾ ਰਹੇ ਹਨ। ਇੱਕ ਪਾਸੇ ਜਿੱਥੇ ਬਾਲੀਵੁੱਡ ਦੇ 'ਸੁਲਤਾਨ' ਸਲਮਾਨ ਖ਼ਾਨ 'ਬਿੱਗ ਬੌਸ 11' ਨਾਲ ਵਾਪਸ ਆ ਰਹੇ ਹਨ ਤਾਂ ਉੱਥੇ ਦੂਜੇ ਪਾਸੇ ਅਕਸ਼ੈ ਕੁਮਾਰ ਵੀ 'ਦ ਗ੍ਰੇਟ ਇੰਡੀਅਨ ਲਾਫ਼ਟਰ ਚੈਲੈਂਜ' ਰਾਹੀਂ ਤਿੰਨ ਸਾਲ ਬਾਅਦ ਛੋਟੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਸਲਮਾਨ, ਸ਼ਾਹਰੁਖ, ਅਮਿਤਾਭ ਜਾਂ ਅਕਸ਼ੈ, ਇਹ ਸਾਰੇ ਸਿਤਾਰੇ ਟੀ. ਵੀ. 'ਤੇ ਆਉਣ ਲਈ ਮੋਟੀ ਰਕਮ ਵਸੂਲਦੇ ਹਨ। 
ਟੀ. ਵੀ. ਦੇ ਸਭ ਤੋਂ ਵਿਵਾਦਤ ਸ਼ੋਅ 'ਬਿੱਗ ਬੌਸ' ਦੇ ਮੇਜ਼ਬਾਨ ਸਲਮਾਨ ਖ਼ਾਨ ਇੱਥੇ ਵੀ ਕਮਾਈ ਦੇ ਮਾਮਲੇ ਵਿੱਚ ਦੂਜੇ ਸਿਤਾਰਿਆਂ ਤੋਂ ਕਿਤੇ ਅੱਗੇ ਹਨ। ਮੀਡੀਆ ਰਿਪੋਰਟ ਮੁਤਾਬਕ ਸਲਮਾਨ ਇੱਕ ਦਿਨ ਦੇ 11 ਕਰੋੜ ਰੁਪਏ ਵਸੂਲਦੇ ਹਨ ਤੇ ਇੱਕ ਦਿਨ ਦੌਰਾਨ ਉਹ ਦੋ ਐਪੀਸੋਡ ਸ਼ੂਟ ਕਰਦਾ ਹੈ।

Punjabi Bollywood Tadka

Punjabi Bollywood Tadka

ਬਾਲੀਵੁੱਡ ਦੇ 'ਕਿੰਗ ਖ਼ਾਨ' ਸ਼ਾਹਰੁਖ਼ ਅਤੇ ਅਮਿਤਾਭ ਛੋਟੇ ਪਰਦੇ 'ਤੇ ਇਕ ਦਿਨ ਦੇ ਸ਼ੂਟ ਦਾ 3 ਕਰੋੜ ਰੁਪਏ ਵਸੂਲਦੇ ਹਨ।

Punjabi Bollywood Tadka

ਟੀ. ਵੀ. ਦੇ ਕਈ ਸ਼ੋਅਜ਼ ਵਿੱਚ ਬਤੌਰ ਜੱਜ ਬਣੀ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਵੀ ਕਮਾਈ ਦੇ ਮਾਮਲੇ 'ਚ ਦੂਜੇ ਸਿਤਾਰਿਆਂ ਤੋਂ ਘੱਟ ਨਹੀਂ। ਇਸ ਕੰਮ ਲਈ ਉਹ 75 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤਕ ਵਸੂਲ ਕਰਦੀ ਹੈ।

Punjabi Bollywood Tadka

ਅਕਸ਼ੈ ਕੁਮਾਰ ਮਸ਼ਹੂਰ ਕਾਮੇਡੀ ਸ਼ੋਅ 'ਦ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ' ਦੀ ਮੇਜ਼ਬਾਨੀ ਕਰ ਰਹੇ ਹਨ। ਉਹ ਇੱਕ ਕਿਸ਼ਤ ਤਿਆਰ ਕਰਵਾਉਣ ਲਈ 1.65 ਕਰੋੜ ਰੁਪਏ ਫ਼ੀਸ ਵਸੂਲਦੇ ਹਨ।
 


Tags: Salman khanAkshay kumarAmitabh BachchanShah Rukh KhanSonakshi SinhaActor earningBollywood celebrityਸਲਮਾਨ ਖ਼ਾਨਅਕਸ਼ੈ ਕੁਮਾਰ