FacebookTwitterg+Mail

ਅਨੁਸ਼ਕਾ ਤੋਂ ਐਸ਼ਵਰਿਆ ਤੱਕ, ਜਾਣੋਂ ਇਨ੍ਹਾਂ ਅਭਿਨੇਤਰੀਆਂ ਦੇ ਮੰਗਲਸੂਤਰ ਦੀ ਕੀਮਤ

bollywood actresses expensive mangalsutra
05 February, 2018 04:52:58 PM

ਮੁੰਬਈ(ਬਿਊਰੋ)— ਉਂਝ ਤਾਂ ਬਾਲੀਵੁੱਡ ਅਭਿਨੇਤਰੀਆਂ ਮੰਗਲਸੂਤਰ ਘੱਟ ਹੀ ਪਾਉਂਦੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਲਈ ਮੰਗਲਸੂਤਰ ਦੀ ਕੋਈ ਕੀਮਤ ਨਹੀਂ ਹੈ। ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਰੀਆਂ ਕੋਲ੍ਹ ਕਾਫੀ ਮਹਿੰਗੇ ਮੰਗਲਸੂਤਰ ਹਨ। ਅੱਜ ਅਸੀਂ ਤੁਹਾਨੂੰ ਇਸ ਰਾਹੀਂ ਬਾਲੀਵੁੱਡ ਅਭਿਨੇਤਰੀਆਂ ਦੇ ਮੰਗਲਸੂਤਰਾਂ ਦੀ ਕੀਮਤ ਦੱਸਦੇ ਹਾਂ। 
ਅਨੁਸ਼ਕਾ ਸ਼ਰਮਾ ਦੀ ਮੰਗਲਸੂਤਰ ਦੀ ਕੀਮਤ 52 ਲੱਖ ਰੁਪਏ ਹੈ। ਇਹ ਮੰਗਲਸੂਤਰ ਡਾਇਮੰਡ ਦਾ ਹੈ। ਅਨੁਸ਼ਕਾ-ਵਿਰਾਟ ਦਾ ਵਿਆਹ 11 ਦਸੰਬਰ 2017 'ਚ ਹੋਇਆ ਸੀ।

Punjabi Bollywood Tadka

ਐਸ਼ਵਰਿਆ ਰਾਏ ਬੱਚਨ ਵੀ ਕਦੇ ਕਦੇ ਸਿੰਦੂਰ ਤੇ ਮੰਗਲਸੂਤਰ ਪਹਿਨੇ ਦਿਖ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੇ ਮੰਗਲਸੂਤਰ ਦੀ ਕੀਮਤ 45 ਲੱਖ ਰੁਪਏ ਹੈ। ਉਨ੍ਹਾਂ ਦੇ ਮੰਗਲਸੂਤਰ 'ਚ ਡਾਇਮੰਡ ਲੱਗੇ ਹਨ। ਐਸ਼ ਤੇ ਅਭਿਸ਼ੇਕ ਬੱਚਨ ਦਾ ਵਿਆਹ 20 ਅਪ੍ਰੈਲ 2007 'ਚ ਹੋਇਆ ਸੀ।

Punjabi Bollywood Tadka
ਸ਼ਿਲਪਾ ਸ਼ੈਟੀ ਵਧੇਰੇ ਵੈਸਟਰਨ ਆਊਟਫਿੱਟਜ਼ 'ਚ ਦਿਖਦੀ ਹੈ। ਰਿਵਾਇਤੀ ਕੱਪੜਿਆਂ 'ਚ ਉਹ ਘੱਟ ਹੀ ਦਿਖਦੀ ਹੈ। ਸ਼ਿਲਪਾ ਮੰਗਲਸੂਤਰ ਨੂੰ ਕਦੇ ਗਲੇ 'ਚ ਤਾਂ ਕਦੇ ਆਪਣੀ ਗੁੱਟ 'ਤੇ ਬੰਨ੍ਹ ਲੈਂਦੀ ਹੈ। ਉਨ੍ਹਾਂ ਦੇ ਇਸ ਮੰਗਲਸੂਤਰ ਦੀ ਕੀਮਤ 30 ਲੱਖ ਰੁਪਏ ਹੈ। ਸ਼ਿਲਪਾ ਨੇ ਬਿਜ਼ਨੈੱਸਮੈਨ ਰਾਜ ਕੁੰਦਰਾ ਨਾਲ 22 ਨਵੰਬਰ 2009 'ਚ ਵਿਆਹ ਕੀਤਾ ਸੀ। 

Punjabi Bollywood Tadka

ਅਦਾਕਾਰਾ ਕਾਜੋਲ ਦੇ ਕੋਲ੍ਹ 21 ਲੱਖ ਰੁਪਏ ਦਾ ਮੰਗਲਸੂਤਰ ਹੈ। ਉਨ੍ਹਾਂ ਦੇ ਮੰਗਲਸੂਤਰ 'ਚ ਡਾਇਮੰਡ ਲੱਗੇ ਹਨ। ਕਾਜੋਲ ਨੇ ਐਕਟਰ ਅਜੈ ਦੇਵਗਨ ਨਾਲ 24 ਫਰਵਰੀ, 1999 'ਚ ਵਿਆਹ ਕੀਤਾ ਸੀ।

Punjabi Bollywood Tadka

ਮਾਧੁਰੀ ਦੀਕਸ਼ਿਤ ਦੇ ਕੋਲ੍ਹ ਤਕਰੀਬਨ 8.5 ਲੱਖ ਰੁਪਏ ਦੀ ਕੀਮਤ ਦਾ ਮੰਗਲਸੂਤਰ ਹੈ। ਉਨ੍ਹਾਂ ਦਾ ਮੰਗਲਸੂਤਰ ਗੋਲਡ ਤੇ ਕਾਲੇ ਮੋਤੀਆਂ ਨਾਲ ਬਣਿਆ ਹੈ, ਜਿਸ 'ਚ ਰੁਦਰਾਕਸ਼ ਦੇ ਮੋਤੀ ਵੀ ਲੱਗੇ ਹਨ। ਹਾਲਾਂਕਿ ਉਹ ਘੱਟ ਹੀ ਮੰਗਲਸੂਤਰ ਪਾਉਂਦੀ ਹੈ। ਮਾਧੁਰੀ ਨੇ ਅਮਰੀਕੀ ਡਾਕਟਰ ਸ਼੍ਰੀਰਾਮ ਨੇਨੇ ਨਾਲ 17 ਅਕਤੂਬਰ 1999 'ਚ ਵਿਆਹ ਕੀਤਾ ਸੀ।

Punjabi Bollywood Tadka

ਕਰਿਸ਼ਮਾ ਕਪੂਰ ਦੇ ਮੰਗਲਸੂਤਰ ਦੀ ਕੀਮਤ 17 ਲੱਖ ਰੁਪਏ ਹੈ। ਕਰਿਸ਼ਮਾ ਨੇ ਬਿਜ਼ਨੈੱਸਮੈਨ ਸੰਜੇ ਕਪੂਰ ਨਾਲ 29 ਸਤੰਬਰ, 2003 'ਚ ਵਿਆਹ ਕੀਤਾ ਸੀ। ਹਾਲਾਂਕਿ ਹੁਣ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ।

Punjabi Bollywood Tadka


Tags: Aishwarya RaiAnushka ShettyKajolShilpa ShettyMadhuri DixitBollywood ActressesExpensive Mangalsutra

Edited By

Chanda Verma

Chanda Verma is News Editor at Jagbani.