FacebookTwitterg+Mail

ਬਾਲੀਵੁੱਡ ਅਭਿਨੇਤਰੀ ਰਿਮੀ ਸੇਨ ਨੇ ਕੀਤੀ ਰਾਜਨੀਤਕ ਕਰੀਅਰ ਦੀ ਸ਼ੁਰੂਆਤ, ਬੀ. ਜੇ. ਪੀ. 'ਚ ਹੋਈ ਸ਼ਾਮਲ

bollywood actresses rimi sen and kashish khan joins bjp
24 January, 2017 04:42:17 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਤੇ ਬਿੱਗ ਬੌਸ ਮੁਕਾਬਲੇਬਾਜ਼ ਰਹੀ ਰਿਮੀ ਸੇਨ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਈ ਹੈ। ਉਸ ਦੇ ਨਾਲ ਭੋਜਪੁਰੀ ਅਭਿਨੇਤਰੀ-ਮਾਡਲ ਕਸ਼ਿਸ਼ ਖਾਨ ਨੇ ਵੀ ਬੀ. ਜੇ. ਪੀ. ਦਾ ਹੱਥ ਫੜ ਲਿਆ ਹੈ। ਖਬਰਾਂ ਮੁਤਾਬਕ ਛੇਤੀ ਹੀ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਵੀ ਪਾਰਟੀ ਦੇ ਦਫਤਰ ਪਹੁੰਚਣ ਵਾਲੇ ਹਨ।
ਕੁਝ ਦਿਨ ਪਹਿਲਾਂ ਆਈਆਂ ਖਬਰਾਂ ਮੁਤਾਬਕ ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਤੇ ਜੈਕੀ ਸ਼ਰਾਫ ਦੇ ਭਾਰਤੀ ਜਨਤਾ ਪਾਰਟੀ ਸ਼ਾਮਲ ਕਰਨ ਦੀਆਂ ਗੱਲਾਂ ਸੁਣਨ 'ਚ ਆ ਰਹੀਆਂ ਸਨ। ਇਸ ਵਿਚਾਲੇ ਅਰਜੁਨ ਰਾਮਪਾਲ ਪੀ. ਐੱਮ. ਮੋਦੀ ਦੀ ਸਵੱਛ ਭਾਰਤ ਮੁਹਿੰਮ ਤੇ ਨੋਟਬੰਦੀ ਮੁਹਿੰਮ ਦੀ ਤਾਰੀਫ ਕਰਦੇ ਦੇਖੇ ਗਏ ਤੇ ਬੀ. ਜੇ. ਪੀ. ਨੇਤਾ ਕੈਲਾਸ਼ ਵਿਜੈਵਰਗੀ ਨਾਲ ਮੁਲਾਕਾਤ ਕਰਨ ਗਏ।

Tags: ਰਿਮੀ ਸੇਨ Rimi Sen ਬੀ ਜੇ ਪੀ BJP ਬਿੱਗ ਬੌਸ Bigg Boss ਭਾਰਤੀ ਜਨਤਾ ਪਾਰਟੀ