ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀਆਂ ਜਿੱਥੇ ਮਹਿੰਗੇ ਤੇ ਡਿਜ਼ਾਈਨਰ ਕੱਪੜੇ ਪਾਉਣੇ ਪਸੰਦ ਕਰਦੀਆਂ ਹਨ, ਉੱਥੇ ਉਨ੍ਹਾਂ ਨੂੰ ਬ੍ਰਾਂਡੇਡ ਤੇ ਮਹਿੰਗੇ ਹੈਂਡ ਬੈਗਸ ਵੀ ਕੈਰੀ ਕਰਨ ਦਾ ਬੇਹੱਦ ਸ਼ੌਕ ਹੈ। ਆਪਣੇ ਸਟਾਈਲ ਤੇ ਫੈਸ਼ਨ ਲਈ ਮਸ਼ਹੂਰ ਇਨ੍ਹਾਂ ਅਭਿਨੇਤਰੀਆਂ ਕੋਲ੍ਹ ਕਈ ਬ੍ਰਾਂਡਸ ਦੇ ਮਹਿੰਗੇ ਬੈਗਸ ਹਨ। ਇਨ੍ਹਾਂ 'ਚੋਂ ਕਿਸੇ ਦੀ ਕੀਮਤ 9 ਲੱਖ ਹੈ ਤਾਂ ਕਿਸੇ ਦੀ 4 ਲੱਖ ਰੁਪਏ ਤੋਂ ਵੱਧ ਦਾ ਹੈ।
ਦੀਪਿਕਾ ਪਾਦੂਕੋਣ ਨੂੰ ਵੀ ਕਰੀਨਾ ਵਾਂਗ Hermes Birkin Epsom ਬ੍ਰਾਂਡ ਦੇ ਬੈਗ ਬੇਹੱਦ ਪਸੰਦ ਹਨ। ਉਨ੍ਹਾਂ ਦੇ ਬੈਗ ਦੀ ਕੀਮਤ ਵੀ 8.26 ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ੍ਹ Gucci, Chanel ਬ੍ਰਾਂਡ ਦੇ ਬੈਗਸ ਵੀ ਹਨ।
ਅਨੁਸ਼ਕਾ ਸ਼ਰਮਾ ਕੋਲ੍ਹ ਕਈ ਬ੍ਰਾਂਡਸ ਦੇ ਬੈਗ ਹਨ। ਉਹ Fendi monster ਦੇ ਬੈਗ ਕੈਰੀ ਕਰਨਾ ਪਸੰਦ ਕਰਦੀ ਹੈ। ਇਸ ਬੈਗ ਦੀ ਕੀਮਤ 1.2 ਲੱਖ ਰੁਪਏ ਹੈ। ਉਨ੍ਹਾਂ ਕੋਲ੍ਹ totes, Alexander McQueen ਬ੍ਰਾਂਡਸ ਦੇ ਬੈਗਸ ਦਾ ਕੁਲੈਕਸ਼ਨ ਵੀ ਹੈ।

ਸ਼ਾਪਿੰਗ ਦੀ ਦੀਵਾਨੀ ਕਰੀਨਾ ਕਪੂਰ ਕੋਲ੍ਹ ਕਈ ਬ੍ਰਾਂਡ ਦੇ ਹੈਂਡ ਬੈਗਸ ਹਨ। ਉਨ੍ਹਾਂ ਕੋਲ੍ਹ Chanel, Bottega, Givenchy ਬ੍ਰਾਂਡ ਦੇ ਬੈਗਸ ਹਨ। ਇਨ੍ਹਾਂ ਤੋਂ ਇਲਾਵਾ ਕਰੀਨਾ ਕੋਲ੍ਹ Hermes Birkin Epsom ਬ੍ਰਾਂਡ ਦਾ ਬੈਗ ਹੈ, ਜਿਸ ਦੀ ਕੀਮਤ 8.26 ਲੱਖ ਰੁਪਏ ਹੈ।

ਆਲੀਆ ਭੱਟ ਕੋਲ੍ਹ uber ਲਗਜ਼ਰੀ ਬ੍ਰਾਂਡਸ ਦੇ ਬੈਗਸ ਹਨ। ਉਹ TOD’S fringed ਬ੍ਰਾਂਡ ਦਾ ਬੈਗ ਕੈਰੀ ਕਰਨਾ ਪਸੰਦ ਕਰਦੀ ਹੈ, ਜਿਸ ਦੀ ਕੀਮਤ 1 ਲੱਖ ਰੁਪਏ ਹੈ।

ਸੋਨਮ ਕਪੂਰ ਕੋਲ੍ਹ ਵੀ ਕਈ ਬ੍ਰਾਂਡ ਦੇ ਬੈਗਸ ਹਨ। ਉਨ੍ਹਾਂ ਕੋਲ੍ਹ Chanel ਬ੍ਰਾਂਡ ਦਾ ਬੈਗ ਹੈ, ਜਿਸ ਦੀ ਕੀਮਤ ਤਕਰੀਬਨ 4 ਲੱਖ ਰੁਪਏ ਹਨ। ਉਨ੍ਹਾਂ ਕੋਲ੍ਹ Dior, Paule Ka, Balenciaga, Hermes Kelly ਬ੍ਰਾਂਡ ਦੇ ਬੈਗਸ ਵੀ ਹਨ।

ਪ੍ਰਿਯੰਕਾ ਚੋਪੜਾ ਵੀ ਬੈਗਸ ਲਈ ਕਾਫੀ ਕ੍ਰੇਜ਼ੀ ਹੈ। ਉਨ੍ਹਾਂ ਕੋਲ੍ਹ 100 ਤੋਂ ਵੱਧ ਬੈਗਸ ਦਾ ਕੁਲੈਕਸ਼ਨ ਹੈ। ਇਨ੍ਹਾਂ 'ਚੋਂ ਉਹ Valentino Garavani Rockstud ਬ੍ਰਾਂਡ ਦਾ ਬੈਗ ਕੈਰੀ ਕਰਨਾ ਵਧੇਰੇ ਪਸੰਦ ਕਰਦੀ ਹੈ। ਉਨ੍ਹਾਂ ਦੇ ਇਸ ਬੈਗ ਦੀ ਕੀਮਤ 1.24 ਲੱਖ ਰੁਪਏ ਹੈ।

ਜੈਕਲੀਨ ਫਰਨਾਂਡੀਜ਼ ਦੇ ਕੋਲ੍ਹ Louis Vuitton mini Alma ਬ੍ਰਾਂਡ ਦੇ ਬੈਗਸ ਹਨ। ਉਨ੍ਹਾਂ ਕੋਲ੍ਹ Gucci ਬ੍ਰਾਂਡ ਦੇ ਕਈ ਬੈਗਸ ਹਨ। ਇਨ੍ਹਾਂ ਬੈਗਸ ਦੀ ਕੀਮਤ ਤਕਰੀਬਨ 1 ਲੱਖ ਰੁਪਏ ਹੈ।

ਸ਼ਿਲਪਾ ਸ਼ੈਟੀ ਦੇ ਕੋਲ੍ਹ ਵੀ ਵੱਖ-ਵੱਖ ਬ੍ਰਾਂਡਸ ਦੇ ਬੈਗਸ ਹਨ। ਉਨ੍ਹਾਂ ਕੋਲ੍ਹ Dior ਬ੍ਰਾਂਡ ਦਾ ਬੈਗ ਹੈ, ਜਿਸ ਦੀ ਕੀਮਤ 3 ਲੱਖ ਰੁਪਏ ਹੈ। ਉੱਥੇ ਉਨ੍ਹਾਂ ਕੋਲ੍ਹ Alexander Mcqueen ਬ੍ਰਾਂਡ ਦਾ ਬੈਗ ਵੀ ਹੈ, ਜਿਸ ਦੀ ਕੀਮਤ 70 ਹਜ਼ਾਰ ਤੋਂ 2 ਲੱਖ ਰੁਪਏ ਵਿਚਕਾਰ ਹੈ।