FacebookTwitterg+Mail

ਖਾਨਜ਼ ਸਮੇਤ ਇਹ ਹਨ ਬਾਲੀਵੁੱਡ ਦੇ ਗੁਸੈਲ ਸੈਲੀਬ੍ਰਿਟੀ, ਕਿਸੇ ਨੇ ਕੀਤੀ ਕੁੱਟਮਾਰ ਤਾਂ ਕਿਸੇ ਨੇ ਕੱਢੀਆਂ ਗਾਲਾਂ

bollywood celebrities temper public
04 October, 2017 10:21:15 AM

ਮੁੰਬਈ (ਬਿਊਰੋ)— ਫਿਲਮਾਂ ਵਿੱਚ ਜਦੋਂ ਹੀਰੋ ਪਰਦੇ 'ਤੇ ਗੁੱਸਾ ਦਿਖਾਉਂਦੇ ਹਨ ਤਾਂ ਉਹਨਾਂ ਨੂੰ ਬਦਲੇ ਵਿੱਚ ਤਾੜੀਆਂ ਮਿਲਦੀਆਂ ਹਨ ਪਰ ਅਸਲ ਜ਼ਿੰਦਗੀ ਵਿੱਚ ਜਦੋਂ ਉਹੀ ਸੈਲੀਬ੍ਰਿਟੀਜ਼ ਗੁੱਸਾ ਦਿਖਾਉਣ ਤਾਂ ਵਿਵਾਦਾਂ ਵਿੱਚ ਆ ਜਾਂਦੇ ਹਨ। ਬਾਲੀਵੁੱਡ ਦੇ ਅਜਿਹੇ ਹੀ ਐਂਗਰੀ ਮੈਨ ਦੀ ਲਿਸਟ ਵਿੱਚ ਆਦਿੱਤਿਆ ਨਰਾਇਣ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ। ਵੈਟਰਨ ਸਿੰਗਰ ਉਦਿੱਤ ਦੇ ਬੇਟੇ ਨੂੰ ਵੈਸੇ ਤਾਂ ਕੂਲ ਮੰਨਿਆ ਜਾਂਦਾ ਹੈ ਪਰ ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਅਦਿੱਤਿਆ ਦਾ ਅਜਿਹਾ ਰੂਪ ਦਿਖਿਆ ਹੈ, ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ।

Punjabi Bollywood Tadka

ਇਸ ਵੀਡੀਓ ਵਿੱਚ ਅਦਿੱਤਿਆ ਏਅਰਪੋਰਟ 'ਤੇ ਏਅਰਲਾਈਨਸ ਦੇ ਇੱਕ ਸਟਾਫ ਦੇ ਨਾਲ ਉਲਝਦੇ ਹੋਏ ਦਿਖਾਈ ਦੇ ਰਹੇ ਹਨ। ਕਿਸੇ ਗੱਲ 'ਤੇ ਅਦਿੱਤਿਆਂ ਉਹਨਾਂ ਦੇ ਨਾਲ ਬਹਿਸ ਕਰਦੇ ਅਤੇ ਬਹੁਤ ਹੀ ਖ਼ਰਾਬ ਸ਼ਬਦਾਂ ਵਿੱਚ ਉਹਨਾਂ ਨੂੰ ਧਮਕੀ ਦਿੰਦੇ ਹਨ।

Punjabi Bollywood Tadka
ਸੁਸ਼ਾਂਤ ਸਿੰਘ ਰਾਜਪੂਤ
ਸੁਸ਼ਾਂਤ ਸਿੰਘ ਰਾਜਪੂਤ ਵੀ ਅਜਿਹੇ ਹੀ ਸੈਲੀਬ੍ਰਿਟੀ ਹਨ, ਗੁੱਸਾ ਜਿਹਨਾਂ ਦੀ ਨੱਕ 'ਤੇ ਰਹਿੰਦਾ ਹੈ। ਰਾਬਤਾ ਦੇ ਪ੍ਰਮੋਸ਼ਨ ਦੇ ਮੌਕੇ 'ਤੇ ਮੀਡੀਆ ਨੇ ਸਵਾਲ ਪੁੱਛੇ ਤਾਂ ਸੁਸ਼ਾਂਤ ਆਪਾ ਖੋ ਬੈਠੇ। ਇੱਕ ਫਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਜਦੋਂ ਮੀਡੀਆ ਨੇ ਭਾਰਤੀ ਸਿਪਾਹੀ ਕੁਲਭੂਸ਼ਨ ਯਾਦਵ ਦੇ ਬਾਰੇ ਵਿੱਚ ਸੁਸ਼ਾਂਤ ਨੂੰ ਸਵਾਲ ਕੀਤਾ ਤਾਂ ਉਹ ਮੀਡੀਆ ਦੇ ਨਾਲ ਉਲਝ ਗਏ ਸਨ। ਸੁਸ਼ਾਂਤ ਨੂੰ ਦੂਸਰੀ ਵਾਰ ਗੁੱਸਾ ਉਸ ਸਮੇਂ ਆਇਆ ਜਦੋਂ ਉਹਨਾਂ ਤੋਂ 'ਰਾਬਤਾ' ਅਤੇ 'ਮੰਗਧੀਰਾ' ਦੇ ਮਸਲੇ 'ਤੇ ਸਵਾਲ ਕੀਤਾ ਗਿਆ। ਇੱਥੇ ਇਹ ਵੀ ਦੱਸ ਦਈਏ ਕਿ 'ਮੰਗਧੀਰਾ' ਦੇ ਮੇਕਰਜ਼ ਨੇ 'ਰਾਬਤਾ' 'ਤੇ ਕਹਾਣੀ ਚੁਰਾਉਣ ਦਾ ਦੋਸ਼ ਲਗਾਇਆ ਸੀ।

Punjabi Bollywood Tadka
ਰਿਸ਼ੀ ਕਪੂਰ
ਵੈਟਰਨ ਐਕਟਰ ਰਿਸ਼ੀ ਕਪੂਰ ਸੋਸ਼ਲ ਮੀਡੀਆ ਹੀ ਨਹੀਂ ਰੀਅਲ ਲਾਈਫ ਵਿੱਚ ਵੀ ਆਪਣੇ ਗੁੱਸੇ ਦੇ ਲਈ ਕਾਫ਼ੀ ਜ਼ਿਆਦਾ ਮਸ਼ਹੂਰ ਹਨ। ਪਿਛਲੇ ਸਾਲ ਗਣਪਤੀ ਵਿਸਰਜਨ ਦੇ ਦੌਰਾਨ ਉਹ ਇੱਕ ਫੋਟੋਗਰਾਫਰ 'ਤੇ ਐਨਾ ਭੜਕ ਗਏ ਸਨ ਕਿ ਉਸ ਨੂੰ ਧੱਕਾ ਦੇ ਦਿੱਤਾ ਸੀ। ਬਾਅਦ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਮੁੰਬਈ ਪੁਲਿਸ ਦੀ ਤਰ੍ਹਾਂ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ ਕਰ ਰਹੇ ਸਨ।

Punjabi Bollywood Tadka
ਰਣਬੀਰ ਕਪੂਰ
ਰਣਬੀਰ ਕਪੂਰ ਵੈਸੇ ਤਾਂ ਬਹੁਤ ਹੀ ਸ਼ਾਂਤ ਸੁਭਾਅ ਦੇ ਮੰਨੇ ਜਾਂਦੇ ਹਨ ਪਰ 2013 ਵਿੱਚ ਉਹਨਾਂ ਨੇ ਅਜਿਹਾ ਕੰਮ ਕਰ ਦਿੱਤਾ ਸੀ, ਜਿਸਦੀ ਉਮੀਦ ਕਿਸੇ ਨੂੰ ਵੀ ਨਹੀਂ ਸੀ। ਬ੍ਰਾਂਦਾ ਵਿੱਚ ਜਦੋਂ ਉਹ ਡਾਇਰੈਕਟਰ ਅਯਾਨ ਮੁਖਰਜੀ ਦੇ ਨਾਲ ਡਿਨਰ 'ਤੇ ਗਏ ਹੋਏ ਸਨ ਤਾਂ ਫੋਟੋਗਰਾਫਰ ਫੋਟੋ ਲੈ ਰਹੇ ਸਨ। ਰਣਬੀਰ ਨੇ ਕੈਮਰਾ ਮੰਗਿਆ ਫੋਟੋਗਰਾਫਰ ਨੇ ਕੈਮਰਾ ਦੇ ਦਿੱਤਾ। ਰਣਬੀਰ ਉਹ ਕੈਮਰਾ ਆਪਣੇ ਨਾਲ ਲੈ ਕੇ ਚਲੇ ਗਏ ਅਤੇ ਵਾਪਸ ਕਰਨ ਲਈ ਸੀਨੀਅਰਸ ਨੂੰ ਕਾਲ ਕਰਨ ਲਈ ਕਿਹਾ। 

Punjabi Bollywood Tadka
ਸਲਮਾਨ ਖਾਨ 
ਸਲਮਾਨ ਖਾਨ ਵੀ ਆਪਣੀ ਦਬੰਗਈ ਦਿਖਾਉਂਣ ਤੋਂ ਪਿੱਛੇ ਨਹੀਂ ਹੱਟਦੇ। ਕੁਝ ਸਾਲ ਪਹਿਲਾਂ ਅਨਿਲ ਕਪੂਰ ਦੀ ਬਰਥਡੇ ਪਾਰਟੀ ਤੋਂ ਵਾਪਿਸ ਆਉਂਦੇ ਹੋਏ ਸਲਮਾਨ ਨੇ ਆਪਣੇ ਇੱਕ ਫੈਨ ਨੂੰ ਥੱਪੜ ਮਾਰ ਦਿੱਤਾ ਸੀ। 

Punjabi Bollywood Tadka
ਸੈਫ ਅਲੀ ਖਾਨ 
ਸੈਫ ਅਲੀ ਖਾਨ ਵੀ ਆਪਣਾ ਟੈਂਪਰ ਲੂਜ਼ ਕਰਨ ਵਿੱਚ ਪਿੱਛੇ ਨਹੀਂ। 2012 ਵਿੱਚ ਇੱਕ ਐੱਨ. ਆਰ. ਆਈ. ਬਿਜ਼ਨੈੱਸਮੈਨ ਨੇ ਉਹਨਾਂ ਦੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁੰਬਈ ਤਾਜ਼ ਹੋਟਲ ਵਿੱਚ ਸੈਫ ਨੇ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਹੈ। 

Punjabi Bollywood Tadka
ਗੋਵਿੰਦਾ
ਗੋਵਿੰਦਾ ਆਪਣੇ ਗੁੱਸੇ ਨੂੰ ਕੰਟਰੋਲ ਨਾ ਕਰਨ ਦਾ ਨਤੀਜਾ ਹਾਲੇ ਤੱਕ ਭੁਗਤ ਰਹੇ ਹਨ। ਕਈ ਸਾਲ ਪਹਿਲਾਂ ਗੋਵਿੰਦਾ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਆਪਣੇ ਇੱਕ ਫੈਨ ਨੂੰ ਥੱਪੜ ਮਾਰ ਦਿੱਤਾ ਸੀ, ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ। ਕੋਰਟ ਨੇ ਗੋਵਿੰਦਾ ਨੂੰ ਮੁਆਫ਼ੀ ਮੰਗਣ ਤੋਂ ਇਲਾਵਾ ਫੈਨ ਨੂੰ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ।

Punjabi Bollywood Tadka
ਸ਼ਾਹਰੁਖ
ਕੁਝ ਸਾਲ ਪਹਿਲਾਂ ਸ਼ਾਹਰੁਖ ਨੇ ਵੀ ਗੁੱਸੇ 'ਚ ਆ ਕੇ ਆਪਣਾ ਆਪਾ ਖੋ ਦਿੱਤਾ ਸੀ। ਇੱਕ ਸਕਿਓਰਟੀ ਪਰਸਨ ਨੇ ਸ਼ਾਹਰੁਖ ਦੀ ਬੇਟੀ ਸੁਹਾਨਾ ਨੂੰ ਪੁਸ਼ ਕੀਤਾ ਸੀ, ਜਿਸ ਦੇ ਬਾਅਦ ਸ਼ਾਹਰੁਖ ਨੇ ਗਾਰਡ ਦੇ ਨਾਲ ਗ਼ਲਤ ਵਿਵਹਾਰ ਕੀਤਾ ਸੀ।


Tags: Rishi KapoorSaif Ali KhanSushant Singh RajputSalman khan Shahrukh khan Ranbir kapoorTemperBollywood celebrities