FacebookTwitterg+Mail

ਸੋਹੇਲ ਤੇ ਆਮਿਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਕਰਵਾਇਆ ਸੀ ਘਰੋਂ ਭੱਜ ਕੇ ਵਿਆਹ (ਦੇਖੋ ਤਸਵੀਰਾਂ)

bollywood celebs marriage
17 June, 2017 03:12:26 PM

ਮੁੰਬਈ— ਸਲਮਾਨ ਖਾਨ ਦੀ ਫਿਲਮ 'ਟਿਊਬਲਾਈਟ' 23 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਡਾਇਰੈਕਟਰ ਕਬੀਰ ਖਾਨ ਦੀ ਇਸ ਫਿਲਮ 'ਚ ਸਲਮਾਨ ਦੇ ਛੋਟੇ ਭਰਾ ਸੋਹੇਲ ਖਾਨ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਦੱਸਣਯੋਗ ਹੈ ਕਿ 2010 'ਚ ਆਈ ਫਿਲਮ 'ਰਾਖ' 'ਚ ਸੋਹੇਲ ਆਖਰੀ ਵਾਰ ਨਜ਼ਰ ਆਏ ਸਨ। ਬਾਲੀਵੁੱਡ 'ਚ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਨੇ ਪਰਿਵਾਰ ਦੇ ਖਿਲਾਫ ਜਾ ਕੇ ਤੇ ਘਰੋਂ ਭੱਜ ਕੇ ਵਿਆਹ ਕਰਵਾਇਆ ਹੈ। ਇਨ੍ਹਾਂ 'ਚੋਂ ਹੀ ਇਕ ਸੋਹੇਲ ਖਾਨ ਹਨ।

ਸੋਹੇਲ ਖਾਨ-ਸੀਮਾ ਸਚਦੇਵ
ਸੋਹੇਲ ਖਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਨੇ ਇਕ ਹਿੰਦੂ ਲੜਕੀ ਸੀਮਾ ਸਚਦੇਵ ਨਾਲ ਪਿਆਰ ਕੀਤਾ। ਦੋਵਾਂ ਦੇ ਪਰਿਵਾਰ ਇਸ ਰਿਸ਼ਤੇ ਦੇ ਖਿਲਾਫ ਸਨ ਤਾਂ ਦੋਵਾਂ ਨੇ ਭੱਜ ਕੇ ਵਿਆਹ ਕਰਵਾ ਲਿਆ। ਸੂਤਰਾਂ ਦੀ ਮੰਨੀਏ ਤਾਂ 1998 'ਚ ਜਦੋਂ ਸੋਹੇਲ ਵਲੋਂ ਨਿਰਦੇਸ਼ਿਤ ਫਿਲਮ 'ਪਿਆਰ ਕੀਆ ਤੋ ਡਰਨਾ ਕਿਆ' ਰਿਲੀਜ਼ ਹੋਈ ਸੀ ਤੇ ਉਸੇ ਦਿਨ ਉਨ੍ਹਾਂ ਨੇ ਭੱਜ ਕੇ ਵਿਆਹ ਕਰਵਾਇਆ ਸੀ।
Punjabi Bollywood Tadka

ਆਮਿਰ ਖਾਨ-ਰੀਨਾ ਦੱਤਾ
ਆਮਿਰ ਖਾਨ ਨੇ ਦੋ ਵਿਆਹ ਕਰਵਾਏ ਹਨ। ਆਮਿਰ ਦੀ ਦੂਜੀ ਪਤਨੀ ਕਿਰਨ ਰਾਓ ਹੈ। ਆਮਿਰ ਦੀ ਪਹਿਲੀ ਪਤਨੀ ਦਾ ਨਾਂ ਰੀਨਾ ਦੱਤਾ ਹੈ। ਰੀਨਾ ਆਮਿਰ ਦੇ ਗੁਆਂਢ 'ਚ ਹੀ ਰਹਿੰਦੀ ਸੀ। ਦੋਵਾਂ ਵਿਚਾਲੇ ਪਿਆਰ ਹੋਇਆ ਤੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਪਰ ਵੱਖ-ਵੱਖ ਧਰਮ ਦੇ ਹੋਣ ਕਾਰਨ ਰੀਨਾ ਦਾ ਪਰਿਵਾਰ ਰਾਜ਼ੀ ਨਹੀਂ ਹੋਇਆ। ਜਦੋਂ ਪਰਿਵਾਰ ਵਾਲੇ ਵਿਆਹ ਲਈ ਤਿਆਰ ਨਾ ਹੋਏ ਤਾਂ ਦੋਵਾਂ ਨੇ 1986 'ਚ ਘਰੋਂ ਭੱਜ ਕੇ ਵਿਆਹ ਕਰਵਾ ਲਿਆ।
Punjabi Bollywood Tadka

ਬਿੰਦੀਆ ਗੋਸਵਾਮੀ-ਜੇ. ਪੀ. ਦੱਤਾ
ਬਿੰਦੀਆ ਗੋਸਵਾਮੀ ਨੇ ਡਾਇਰੈਕਟਰ ਜੇ. ਪੀ. ਦੱਤਾ ਨਾਲ ਭੱਜ ਕੇ ਵਿਆਹ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਪਹਿਲਾ ਵਿਆਹ ਵਿਨੋਦ ਮਹਿਰਾ ਨਾਲ ਹੋਇਆ ਸੀ ਪਰ ਦੋਵੇਂ ਜ਼ਿਆਦਾ ਸਮੇਂ ਤਕ ਇਕੱਠੇ ਨਹੀਂ ਰਹੇ। ਇਸੇ ਦੌਰਾਨ ਬਿੰਦੀਆ ਤੇ ਜੇ. ਪੀ. ਦੱਤਾ ਇਕ-ਦੂਜੇ ਦੇ ਨਜ਼ਦੀਕ ਆਏ। ਦੋਵਾਂ ਨੇ ਆਪਣੀ ਜ਼ਿੰਦਗੀ ਇਕੱਠਿਆਂ ਬਤੀਤ ਕਰਨ ਦਾ ਫੈਸਲਾ ਕੀਤਾ ਪਰ ਬਿੰਦੀਆ ਦਾ ਪਰਿਵਾਰ ਇਸ ਰਿਸ਼ਤੇ ਦੇ ਸਖਤ ਖਿਲਾਫ ਸੀ। ਬਿੰਦੀਆ ਨੇ ਬਗਾਵਤ ਦਾ ਰਸਤਾ ਅਪਣਾਇਆ ਤੇ ਭੱਜ ਕੇ ਵਿਆਹ ਕਰਵਾ ਲਿਆ।
Punjabi Bollywood Tadka

ਸੈਫ ਅਲੀ ਖਾਨ-ਅੰਮ੍ਰਿਤਾ ਸਿੰਘ
21 ਸਾਲ ਦੀ ਉਮਰ 'ਚ ਸੈਫ ਅਲੀ ਖਾਨ 33 ਸਾਲ ਦੀ ਅੰਮ੍ਰਿਤਾ ਸਿੰਘ ਨੂੰ ਦਿਲ ਦੇ ਬੈਠੇ ਸਨ। ਉਸ ਸਮੇਂ ਸੈਫ ਆਪਣਾ ਕਰੀਅਰ ਬਣਾ ਰਹੇ ਸਨ, ਜਦਕਿ ਅੰਮ੍ਰਿਤਾ ਉਸ ਸਮੇਂ ਇਕ ਪ੍ਰਸਿੱਧ ਅਭਿਨੇਤਰੀ ਸੀ। ਦੋਵਾਂ ਦੀ ਉਮਰ 'ਚ 12 ਸਾਲ ਦਾ ਫਰਕ ਸੀ, ਇਸ ਲਈ ਉਨ੍ਹਾਂ ਦਾ ਪਰਿਵਾਰ ਵਿਆਹ ਲਈ ਤਿਆਰ ਨਹੀਂ ਸੀ। ਇਸੇ ਵਜ੍ਹਾ ਕਾਰਨ ਦੋਵਾਂ ਨੇ 1991 'ਚ ਭੱਜ ਕੇ ਵਿਆਹ ਕਰਵਾ ਲਿਆ ਸੀ।
Punjabi Bollywood Tadka

ਪਦਮਿਨੀ ਕੋਹਲਾਪੁਰੇ-ਪ੍ਰਦੀਪ ਸ਼ਰਮਾ
ਪਦਮਿਨੀ ਕੋਹਲਾਪੁਰੇ ਤੇ ਪ੍ਰਦੀਪ ਸ਼ਰਮਾ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਦੋਵਾਂ ਦੀ ਮੁਲਾਕਾਤ ਫਿਲਮ 'ਐਸਾ ਪਿਆਰ ਕਹਾਂ' ਦੇ ਸੈੱਟ 'ਤੇ ਹੋਈ ਸੀ। ਵਿਜੈ ਸਦਨਾਹ ਵਲੋਂ ਨਿਰਦੇਸ਼ਿਤ ਇਹ ਫਿਲਮ ਪ੍ਰਦੀਪ ਸ਼ਰਮਾ ਨੇ ਪ੍ਰੋਡਿਊਸ ਕੀਤੀ ਸੀ। ਪਦਮਿਨੀ ਦੇ ਪਰਿਵਾਰ ਵਾਲੇ ਪ੍ਰਦੀਪ ਨਾਲ ਉਸ ਦੇ ਰਿਸ਼ਤੇ ਨੂੰ ਲੈ ਕੇ ਖੁਸ਼ ਨਹੀਂ ਸਨ। ਇਸ ਦਾ ਕਾਰਨ ਸਿਰਫ ਇੰਨਾ ਸੀ ਕਿ ਉਹ ਦੋਵੇਂ ਵੱਖ-ਵੱਖ ਭਾਈਚਾਰੇ ਤੋਂ ਸਨ। ਦੋਵਾਂ ਨੇ ਪਰਿਵਾਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਅਖੀਰ ਇਕ ਦਿਨ ਪਦਮਿਨੀ ਪ੍ਰਦੀਪ ਨਾਲ ਭੱਜ ਗਈ ਤੇ ਦੋਵਾਂ ਨੇ ਵਿਆਹ ਕਰਵਾ ਲਿਆ।
Punjabi Bollywood Tadka

ਸ਼ਸ਼ੀ ਕਪੂਰ-ਜੈਨੀਫਰ ਕੈਂਡਲ
ਸ਼ਸ਼ੀ ਕਪੂਰ ਤੇ ਜੈਨੀਫਰ ਕੈਂਡਲ ਨੂੰ ਥਿਏਟਰ ਦਾ ਪਿਆਰ ਨਜ਼ਦੀਕ ਲਿਆ ਸੀ। ਦੋਵਾਂ ਦੀ ਪਹਿਲੀ ਮੁਲਾਕਾਤ 1956 'ਚ ਕੋਲਕਾਤਾ 'ਚ ਹੋਈ ਸੀ। ਕੁਝ ਹੀ ਮੁਲਾਕਾਤਾਂ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਪਰ ਜੈਨੀਫਰ ਦਾ ਪਰਿਵਾਰ ਰਿਸ਼ਤੇ ਤੋਂ ਖੁਸ਼ ਨਹੀਂ ਸੀ। 1958 'ਚ ਉਹ ਘਰੋਂ ਭੱਜ ਕੇ ਮੁੰਬਈ ਆਈ ਤੇ ਵਿਆਹ ਕਰਵਾ ਲਿਆ।
Punjabi Bollywood Tadka

ਸ਼ੰਮੀ ਕਪੂਰ-ਗੀਤਾ ਬਾਲੀ
ਸ਼ੰਮੀ ਕਪੂਰ ਤੇ ਗੀਤਾ ਬਾਲੀ ਦਾ ਪਿਆਰ 1955 'ਚ ਫਿਲਮ 'ਰੰਗੀਨ ਰਾਤੋਂ' ਦੇ ਸੈੱਟ 'ਤੇ ਸ਼ੁਰੂ ਹੋਇਆ ਸੀ। ਚਾਰ ਮਹੀਨੇ ਬਾਅਦ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਗੀਤਾ ਦੀ ਉਮਰ ਸ਼ੰਮੀ ਤੋਂ ਇਕ ਸਾਲ ਵੱਡੀ ਸੀ, ਇਸ ਲਈ ਸ਼ੰਮੀ ਨੂੰ ਲੱਗ ਰਿਹਾ ਸੀ ਕਿ ਘਰਵਾਲੇ ਇਸ ਵਿਆਹ ਲਈ ਤਿਆਰ ਨਹੀਂ ਹੋਣਗੇ। ਇਸ ਲਈ ਇਸ ਜੋੜੇ ਨੇ ਬਿਨਾਂ ਦੱਸੇ ਮੰਦਰ 'ਚ ਵਿਆਹ ਕਰਵਾ ਲਿਆ।
Punjabi Bollywood Tadka


Tags: Sohail Khan Aamir Khan Marriage Saif Ali Khan Amrita Singh