FacebookTwitterg+Mail

ਹੈਰਾਨ ਕਰਨ ਵਾਲੀਆਂ ਤਸਵੀਰਾਂ : 'ਮੁੰਡੇ ਨੇ ਮੁੰਡੇ ਨੂੰ ਤੇ ਕੁੜੀ ਨੇ ਕੁੜੀ ਨੂੰ ਕੀਤੀ ਕਿੱਸ'!

    1/12
27 August, 2015 09:05:58 PM
ਮੁੰਬਈ- ਬਾਲੀਵੁੱਡ ਅਭਿਨੇਤਾ ਫਵਾਦ ਖਾਨ ਆਪਣੀ ਅਗਲੀ ਫਿਲਮ 'ਕਪੂਰ ਐਂਡ ਸੰਨਜ਼' 'ਚ ਇਕ 'ਗੇਅ' ਦੀ ਭੂਮਿਕਾ ਨਿਭਾਉਣ ਵਾਲੇ ਹਨ। ਮਤਲਬ ਇਹ ਹੈ ਕਿ ਉਹ ਕਿਸੇ ਦੂਜੇ ਅਭਿਨੇਤਾ ਨਾਲ ਪਿਆਰ ਕਰਦੇ ਨਜ਼ਰ ਆਉਣ ਵਾਲੇ ਹਨ। ਬਾਲੀਵੁੱਡ 'ਚ ਪਹਿਲਾਂ ਵੀ ਕਈ ਫਿਲਮਾਂ 'ਗੇਅ' ਜਾਂ 'ਲੈਸਬੀਅਨ' ਦੇ ਪ੍ਰੇਮ ਸਬੰਧਾਂ 'ਤੇ ਆਧਾਰਿਤ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ।
'ਬੰਬੇ ਟਾਕੀਜ਼' 'ਚ ਚਾਰ ਡਾਇਰੈਕਟਰਾਂ ਦੀਆਂ ਚਾਰ ਛੋਟੀਆਂ-ਛੋਟੀਆਂ ਫਿਲਮਾਂ ਦਿਖਾਈਆਂ ਗਈਆਂ, ਜਿਸ 'ਚ ਪਹਿਲੀ ਫਿਲਮ ਕਰਨ ਜੌਹਰ 'ਤੇ ਸੀ। ਇਸ ਕਹਾਣੀ 'ਚ ਮੁੰਡੇ ਅਵਿਨਾਸ਼ ਨੂੰ ਆਪਣੇ ਬੌਸ ਦੇ ਪਤੀ ਦੇਵ ਨਾਲ ਪਿਆਰ ਹੋ ਜਾਂਦਾ ਹੈ। ਹੌਲੀ-ਹੌਲੀ ਦੇਵ ਨੂੰ ਵੀ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਅਤੇ ਦੋਵਾਂ 'ਚ ਕਿੱਸ ਹੁੰਦੀ ਹੈ। ਫਿਲਮ 'ਚ ਸਾਕਿਬ ਸਲੀਮ ਅਤੇ ਰਣਦੀਪ ਹੁੱਡਾ ਕਿਰਦਾਰ ਨਿਭਾਅ ਰਹੇ ਸਨ।
'ਰਾਗਿਨੀ ਐੱਮ. ਐੈੱਮ. ਐੈੱਸ. 2' ਦੇ ਇਕ ਸੀਨ 'ਚ ਸੰਨੀ ਲਿਓਨ ਅਤੇ ਸੰਧਿਆ ਮਰਦੁਲ ਵਿਚਾਲੇ ਲੈਸਬੀਅਨ ਕਿੱਸ ਦਿਖਾਈ ਗਈ।
ਫਿਲਮ 'ਦੋਸਤਾਨਾ' 'ਚ ਅਭਿਸ਼ੇਕ ਬੱਚਨ ਅਤੇ ਜੌਨ ਅਬ੍ਰਾਹਿਮ 'ਗੇਅ' ਨਹੀਂ ਹੁੰਦੇ ਪਰ ਪ੍ਰਿਅੰਕਾ ਚੋਪੜਾ ਦੇ ਘਰ ਕਿਰਾਏ 'ਤੇ ਰਹਿਣ ਲਈ ਉਹ 'ਗੇਅ' ਬਣਨ ਦਾ ਨਾਟਕ ਕਰਦੇ ਹਨ। ਅਖੀਰ 'ਚ ਉਨ੍ਹਾਂ ਦੋਵਾਂ 'ਚ ਕਿੱਸ ਦਿਖਾਈ ਜਾਂਦੀ ਹੈ।
2004 'ਚ ਆਈ ਫਿਲਮ 'ਗਰਲਫਰੈਂਡ' ਦੋ ਕੁੜੀਆਂ ਦੀ ਕਹਾਣੀ ਸੀ, ਜਿਸ 'ਚ ਤਾਨੀਆ (ਈਸ਼ਾ ਕੋਪੀਕਰ) ਆਪਣੀ ਦੋਸਤ ਸਪਨਾ (ਅੰਮ੍ਰਿਤਾ ਅਰੋੜਾ) ਨੂੰ ਪਾਗਲਾਂ ਦੀ ਤਰ੍ਹਾਂ ਪਿਆਰ ਕਰਦੀ ਹੈ। ਦੋਵਾਂ 'ਚ ਸਬੰਧ ਵੀ ਹੁੰਦੇ ਹਨ ਪਰ ਸਪਨਾ ਬਾਅਦ 'ਚ ਕਿਸੇ ਮੁੰਡੇ ਨੂੰ ਡੇਟ ਕਰਨ ਲੱਗ ਪੈਂਦੀ ਹੈ।
ਫਿਲਮ 'ਡੋਨੋ ਵਾਈ' 'ਚ ਪਹਿਲੀ ਵਾਰ ਦੋ ਮੁੰਡਿਆਂ ਵਿਚਾਲੇ ਦੀ ਕਿੱਸ ਨੂੰ ਦਿਖਾਇਆ ਗਿਆ। ਇਸ ਫਿਲਮ ਨੂੰ ਕਈ ਫਿਲਮ ਫੈਸਟੀਵਲ 'ਚ ਦਿਖਾਇਆ ਗਿਆ ਪਰ ਸਾਡੇ ਸਿਨੇਮਾਘਰਾਂ 'ਚ ਕੁਝ ਦਿਨ ਬਾਅਦ ਹੀ ਇਸ ਨੂੰ ਹਟਾ ਦਿੱਤਾ ਗਿਆ।
ਫਿਲਮ 'ਹੀਰੋਇਨ' ਦੇ ਇਕ ਸੀਨ 'ਚ ਕਰੀਨਾ ਕਪੂਰ ਅਤੇ ਸ਼ਬਾਨਾ ਗੋਸਵਾਮੀ ਨੂੰ ਇਕ-ਦੂਜੇ ਦੇ ਕਾਫੀ ਨੇੜੇ ਆਉਂਦੇ ਦਿਖਾਇਆ ਗਿਆ।
12 ਮਿੰਟਾਂ ਦੀ ਫਿਲਮ 'ਬਾਮਗੋ' ਨੇ ਦੋ ਮੁੰਡਿਆਂ ਦੇ ਪ੍ਰੇਮ ਸਬੰਧਾਂ ਨੂੰ ਦਿਖਾਇਆ ਹੈ। ਇਸ ਫਿਲਮ 'ਚ ਰਾਹੁਲ ਬੌਸ ਅਤੇ ਕੁਸ਼ਾਲ ਪੰਜਾਬੀ ਮੁੱਖ ਭੂਮਿਕਾ 'ਚ ਨਜ਼ਰ ਆਏ।
1996'ਚ ਆਈ ਫਿਲਮ 'ਫਾਈਰ' ਹਿੰਦੀ ਸਿਨੇਮਾ ਦੀ ਪਹਿਲੀ ਫਿਲਮ ਸੀ, ਜਿਸ 'ਚ ਰਾਧਾ (ਸ਼ਬਾਨਾ ਆਜ਼ਮੀ) ਅਤੇ ਸੀਤਾ (ਨੰਦੀਤਾ ਦਾਸ) ਨੂੰ ਆਪਣੇ ਪਤੀਆਂ ਤੋਂ ਪਿਆਰ ਨਹੀਂ ਮਿਲਦਾ ਅਤੇ ਉਹ ਹੌਲੀ-ਹੌਲੀ ਇਕ-ਦੂਜੇ ਨੂੰ ਪਿਆਰ ਕਰਨ ਲੱਗ ਪੈਂਦੀਆਂ ਹਨ। ਫਿਲਮ 'ਚ ਦਿਖਾਏ ਗਏ ਲੈਸਬੀਅਨ ਰਿਸ਼ਤੇ ਕਾਰਨ ਫਿਲਮ 'ਤੇ ਕਈ ਵਿਵਾਦ ਹੋਏ ਅਤੇ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਸੀ।
2008 'ਚ ਆਈ ਫਿਲਮ 'ਆਈ ਕਾਂਟ ਥਿੰਕ ਸਟ੍ਰੇਟ' 'ਚ ਲੀਜ਼ਾ ਰੇ ਅਤੇ ਸ਼ੀਤਲ ਸੇਠ 'ਚ ਲੈਸਬੀਅਨ ਰਿਸ਼ਤੇ ਹਨ।
ਇਸ ਤੋਂ ਇਲਵਾ 2009 'ਚ ਆਈ ਫਿਲਮ 'ਸਟ੍ਰੇਟ' ਵੀ ਇਸ ਵਿਸ਼ੇ ਨੂੰ ਲੈ ਕੇ ਬਣਾਈ ਗਈ ਅਤੇ ਫਿਲਮ 'ਹਨੀਮੂਨ ਟ੍ਰੈਵਲਜ਼ ਪ੍ਰਾਈਵੇਟ ਲਿਮਟਿਡ' ਛੇ ਜੋੜਿਆਂ ਦੀ ਕਹਾਣੀ ਹੈ, ਜੋ ਹਨੀਮੂਨ ਲਈ ਆਉਂਦੇ ਹਨ। ਇਨ੍ਹਾਂ ਜੋੜਿਆਂ 'ਚ ਦੋ ਜੋੜੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਪਤੀ 'ਗੇਅ' ਹਨ।
ਫਿਲਮ 'ਮਾਈ ਬ੍ਰਦਰ ਨਿਖਿਲ' ਇਕ ਅਜਿਹੀ ਫਿਲਮ ਸੀ, ਜਿਸ 'ਚ ਨਾ ਸਿਰਫ 'ਗੇਅ' ਦੇ ਸਬੰਧਾਂ ਨੂੰ ਦਿਖਾਇਆ ਗਿਆ, ਸਗੋਂ ਏਡਜ਼ ਨਾਲ ਜੁੜੀ ਜਾਣਕਾਰੀ ਵੀ ਦਿੱਤੀ ਗਈ। ਇਸ ਫਿਲਮ 'ਚ ਨਿਖਿਲ ਦਾ ਕਿਰਦਾਰ ਸੰਜੇ ਸੂਰੀ ਅਤੇ ਉਸ ਦੇ ਬੁਆਏਫਰੈਂਡ ਦਾ ਕਿਰਦਾਰ ਪੂਰਬ ਕੋਹਲੀ ਨੇ ਨਿਭਾਇਆ ਸੀ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਗੇਅ Gay Lesbian ਲੈਸਬੀਅਨ