FacebookTwitterg+Mail

ਜਦੋ ਆਮਿਰ ਨੇ ਗਰਭਵਤੀ ਪ੍ਰੇਮਿਕਾ ਨੂੰ ਦੇ ਦਿੱਤੀ ਅਬਾਰਸ਼ਨ ਦੀ ਸਲਾਹ, ਜਾਣੋ ਰਿਤਿਕ ਅਕਸ਼ੈ ਦੇ ਵੀ ਕੁਝ ਅਜਿਹੇ ਹੀ ਕਿੱਸੇ

    1/13
17 February, 2017 10:53:30 AM
ਮੁੰਬਈ—ਬਾਲੀਵੁੱਡ 'ਚ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਦੇ ਗੁਪਤ ਪਿਆਰ ਦੀਆਂ ਮੀਡੀਆ 'ਚ ਖੂਬ ਸੁਰਖੀਆਂ ਬਟੋਰ ਚੁੱਕੇ ਹਨ। ਉਦਾਹਰਨ ਦੇ ਤੌਰ 'ਤੇ ਆਮਿਰ ਖ਼ਾਨ ਨੂੰ ਹੀ ਲੈ ਲਓ। ਉਨ੍ਹਾਂ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਆਫੇਅਰ ਜੇਸਿਕਾ ਹਾਈਨਜ਼ ਨਾ ਦੀ ਵਿਦੇਸ਼ੀ ਪੱਤਰਕਾਰ ਨਾਲ ਰਿਹਾ ਹੈ। ਖ਼ਬਰਾਂ ਮੁਤਾਬਕ ਆਮਿਰ ਅਤੇ ਜੈਸਿਕਾ ਦੀ ਮੁਲਾਕਾਤ ਫਿਲਮ 'ਗੁਲਾਮ'(1998) 'ਚ ਹੋਈ ਸੀ। ਦੋਵਾਂ ਦਾ ਆਫੇਅਰ ਸ਼ੁਰੂ ਹੋ ਗਿਆ ਅਤੇ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣਾ ਸ਼ੁਰੂ ਕਰ ਦਿੱਤਾ ਸੀ।
ਕਿਹਾ ਜਾਂਦਾ ਹੈ ਕਿ ਲਿਵ-ਇਨ ਰਿਲੇਸ਼ਨਸ਼ਿਪ ਦੌਰਾਨ ਜੈਸਿਕਾ ਗਰਭਵਤੀ ਹੋ ਗਈ ਸੀ। ਇਸ ਦੌਰਾਨ ਆਮਿਰ ਦੀ ਜ਼ਿੰਦਗੀ 'ਚ ਤੂਫਾਨ ਆ ਗਿਆ। ਉਨ੍ਹਾਂ ਨੇ ਕਿਹਾ ਕਿ ਜੈਸਿਕਾ 'ਤੇ ਗਰਭਪਾਤ ਕਰਵਾਉਣ ਦਾ ਜ਼ੋਰ ਪਾਉਣ ਲੱਗੇ। ਆਮਿਰ ਨੇ ਸਾਫ ਸ਼ਬਦਾਂ 'ਚ ਕਿਹਾ ਸੀ ਕਿ ਉਹ ਬੱਚੇ ਨੂੰ ਗਿਰਾ ਦੇਵੇ ਜਾਂ ਫਿਰ ਹਮੇਸ਼ਾ ਲਈ ਰਿਸ਼ਤਾ ਖਤਮ ਕਰ ਦੇਵੇ ਪਰ ਜੈਸਿਕਾ ਨੇ ਗਰਭਪਾਤ ਕਰਵਾਉਣ ਤੋਂ ਸਾਫ ਮਨਾ ਕਰ ਦਿੱਤਾ ਸੀ ਅਤੇ ਉਹ ਲੰਡਨ 'ਚ ਲਈ ਗਈ ਸੀ। ਉਸ ਨੇ ਸਿੰਗਲ ਮਦਰ ਬਣ ਕੇ ਆਪਣੇ ਬੱਚੇ ਦੀ ਪਾਲਨ-ਪੋਸ਼ਣ ਕਰਨ ਲੱਗੀ, ਉਸ ਨੇ ਆਪਣੇ ਬੱਚੇ ਦਾ ਨਾਂ 'ਜਾਨ' ਰੱਖਿਆ।
ਜ਼ਿਕਰਯੋਗ ਹੈ ਕਿ ਆਪਣੇ ਇਸ ਬੱਚੇ ਦੀ ਗੱਲ ਖੁੱਲ੍ਹ ਕੇ ਬਿਆਨ ਨਹੀਂ ਕੀਤੀ।
ਸ਼ਤਰੂਘਨ ਸਿਨ੍ਹਾ-ਰੀਨਾ ਰਾਏ
• ਬਾਲੀਵੁੱਡ 'ਚ ਜਿਸ ਸਮੇਂ ਰੀਨਾ ਰਾਏ ਦਾ ਕੈਰੀਅਰ ਸਿਖਰ 'ਤੇ ਸੀ, ਉਸ ਸਮੇਂ ਉਨ੍ਹਾਂ ਦਾ ਅਫੇਅਰ ਸ਼ਤਰੂਘਨ ਸਿਨ੍ਹਾ ਨਾਲ ਚਲ ਰਿਹਾ ਸੀ। ਜਦੋ ਕਿਸੇ ਕੰਮ ਦੇ ਵਜ੍ਹਾ ਨਾਲ ਰੀਨਾ ਲੰਡਨ ਗਈ ਹੋਈ ਸੀ ਤਾਂ ਸ਼ਤਰੂਘਨ ਨੇ ਸਾਬਕਾ ਮਿਸ ਯੰਗ ਇੰਡੀਆ ਪੂਨਮ ਚੰਡੀਰਾਮਣੀ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜਦੋਂ ਰੀਨਾ ਨੂੰ ਵਿਆਹ ਦੀ ਖ਼ਬਰ ਦਾ ਪਤਾ ਲੱਗਿਆ ਤਾਂ ਉਹ ਭੜਕ ਗਈ ਅਤੇ ਤਰੁੰਤ ਵਾਪਸ ਆ ਕੇ ਸ਼ਤਰੂਘਨ ਤੋਂ ਇਸ ਦਾ ਜਵਾਬ ਮੰਗਿਆ। ਵਿਆਹ ਤੋਂ ਕਈ ਸਾਲਾਂ ਬਾਅਦ ਉਹ ਵੀ ਰੀਨਾ ਰਾਏ ਨਾਲ ਮਿਲਦੇ ਰਹੇ, ਪਰ ਇਸ ਰਿਸ਼ਤੇ ਦਾ ਦੁਖ ਭਰਿਆ ਅੰਤ ਕਿਉਂ ਹੋਇਆ, ਇਹ ਅੱਜ ਤੱਕ ਕੋਈ ਨਹੀਂ ਜਾਣਦਾ। ਇਕ ਇੰਟਰਵਿਊ 'ਚ ਸ਼ਤਰੂਘਨ ਨੇ ਕਿਹਾ ਸੀ ਕਿ ਰੀਨਾ ਨਾਲ ਉਨ੍ਹਾਂ ਦਾ ਰਿਸ਼ਤਾ 7 ਸਾਲ ਤੱਕ ਚੱਲਿਆ।
ਖਾਸ ਗੱਲ ਇਹ ਸੀ ਕਿ ਇਕ ਇੰਟਰਵਿਊ 'ਚ ਪੂਨਮ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਆਪਣੇ ਪਤੀ ਸ਼ਤਰੂਘਨ ਸਿਨ੍ਹਾ ਅਤੇ ਰੀਨਾ ਰਾਏ ਦੇ ਰਿਸ਼ਤੇ ਬਾਰੇ ਸਭ ਜਾਣਦੀ ਸੀ।
ਕਰੀਨਾ ਕਪੂਰ-ਰਿਤਿਕ ਰੌਸ਼ਨ
• ਰਿਤਿਕ ਰੌਸ਼ਨ ਨੇ 'ਕਹੋ ਨਾ ਪਿਆਰ ਹੈ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਇਸ ਫਿਲਮ 'ਚ ਅਮੀਸ਼ਾ ਪਟੇਲ ਤੋਂ ਪਹਿਲਾ ਕਰੀਨਾ ਕਪੂਰ ਕੰਮ ਕਰ ਰਹੀ ਸੀ। ਖੁਦ ਕਰੀਨਾ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਫਿਲਮ 'ਚ ਇਕ ਜਗ੍ਹਾ ਉਨ੍ਹਾਂ ਦੇ ਸ਼ਾਟ ਨੂੰ ਬਿਲਕੁਲ ਉਸੀ ਤਰ੍ਹਾਂ ਹੀ ਰੱਖਿਆ ਗਿਆ। ਉਨ੍ਹਾਂ ਦੀਆਂ ਆਪਸ ਕਾਫੀ ਨਜ਼ਦੀਕੀਆਂ ਵਧਣ ਲੱਗੀਆਂ ਸਨ, ਪਰ ਮਾਂ ਬਬੀਤਾ ਦੇ ਕਹਿਣ 'ਤੇ ਕਰੀਨਾ ਨੇ ਇਹ ਫਿਲਮ 'ਕਹੋ ਨਾ ਪਿਆਰ ਹੈ' ਛੱਡ ਦਿੱਤੀ ਸੀ।
ਮਿਥੁਨ ਚਕਰਵਤੀ-ਸ਼੍ਰੀਦੇਵੀ
• ਡਿਸਕੋ ਡਾਂਸਰ ਕਿੰਗ ਮਿਥੁਨ ਅਤੇ ਸ਼੍ਰੀਦੇਵੀ ਵੀ ਕਦੇ ਇਕ-ਦੂਜੇ ਨੂੰ ਪਿਆਰ ਕਰਦੇ ਸਨ, ਪਰ ਉਨ੍ਹਾਂ ਨੇ ਇਸ ਗੱਲ ਨੂੰ ਕਦੀ ਇਕ-ਦੂਜੇ ਸਾਹਮਣੇ ਕਬੂਲਿਆ ਨਹੀਂ। ਫਿਲਮ 'ਜਾਗ ਉਠਾ ਇਨਸਾਨ' ਦੇ ਸੈੱਟ 'ਤੇ ਉਨ੍ਹਾਂ 'ਚ ਕਾਫੀ ਨਜ਼ਦੀਕੀਆਂ ਵਧੀਆਂ ਸਨ।
ਅਕਸ਼ੈ ਕੁਮਾਰ-ਰਵੀਨਾ ਟੰਡਨ
• ਸ਼ਾਇਦ ਹੀ ਕੋਈ ਅਜਿਹਾ ਹੋ ਸਕਦਾ , ਜੋ ਬਾਲੀਵੁੱਡ ਦੀ ਇਸ ਲਵ-ਸਟੋਰੀ ਬਾਰੇ ਨਾ ਜਾਣਦੇ ਹੋਵੇ। 90 ਦੇ ਦਹਾਕੇ ਦੀ ਟਾਪ ਅਦਾਕਾਰਾ ਸੀ। ਇਸ ਦੌਰਾਨ ਉਹ ਖਿਲਾੜੀ ਕੁਮਾਰ ਅਕਸ਼ੈ ਕੁਮਾਰ ਨੂੰ ਦਿਲ ਦੇ ਬੈਠੀ ਸੀ। ਫਿਲਮ 'ਮੋਹਰਾ' ਸਮੇਂ ਉਹ ਦੋਵੇ ਇਕ ਦੂਜੇ ਦੇ ਕਰੀਬ ਆ ਗਏ ਸਨ।
ਇਨ੍ਹਾਂ ਸਿਤਾਰਿਆਂ ਦੀਆਂ ਲਵ ਸਟੋਰੀਜ਼ ਬਾਰੇ ਜਾਣੋ ਅੱਗੇ।

Tags: Aamir KhanaffairShatrughan SinhaReena Royਆਮਿਰ ਖ਼ਾਨਆਫੇਅਰਇੰਟਰਵਿਊ