FacebookTwitterg+Mail

ਸ਼ਾਹਿਦ ਦੀ ਪਤਨੀ ਸਮੇਤ ਅਨੁਸ਼ਕਾ ਨੇ ਵੀ ਦੇਖੀ ਸੋਨਾਕਸ਼ੀ ਦੀ 'ਨੂਰ' (ਤਸਵੀਰਾਂ)

    1/4
21 April, 2017 05:46:36 PM
ਮੁੰਬਈ—ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਦੀ ਫਿਲਮ 'ਨੂਰ' ਅੱਜ 21 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਬੀਤੇ ਦਿਨ ਬੁੱਧਵਾਰ ਰਾਤ ਯਸ਼ ਰਾਜ ਥੀਏਟਰ 'ਚ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ, ਜਿਸ 'ਚ ਸ਼ਾਹਿਦ ਦੀ ਪਤਨੀ ਮੀਰਾ ਰਾਜਪੂਤ ਸ਼ਾਮਲ ਹੋਈ। ਸੋਨਾਕਸ਼ੀ ਦੀ ਫਿਲਮ ਦੇਖਣ ਲਈ ਅਨੁਸ਼ਕਾ ਸ਼ਰਮਾ ਵੀ ਪਹੁੰਚੀ। ਜਿਨ੍ਹਾਂ ਨੂੰ ਇੱਥੇ ' ' ਦੇ ਆਉਟਫਿਟ 'ਚ ਦੇਖਿਆ ਗਿਆ। ਇਸ ਤੋਂ ਇਲਾਵਾ ਮਿਊੁਜ਼ਿਕ ਡਾਇਰੈਕਟਰ ਵਿਸ਼ਾਲ ਦਦਲਾਨੀ ਸ਼ੇਖਰ ਰਵਜਿਆਨੀ, ਡਾਇਰੈਕਟਰ ਪੁਨੀਤ ਮਲਹੋਤਰ ਵੀ ਥੀਏਟਰ ਦੇ ਬਾਹਰ ਨਜ਼ਰ ਆਏ।
ਦੱਸਣਾ ਚਾਹੁੰਦੇ ਹਾਂ ਕਿ ਸੁਨੀਲ ਸਿੱਪੀ ਦੇ ਡਾਇਰੈਕਸ਼ਨ 'ਚ ਬਣੀ ਫਿਲਮ 'ਨੂਰ' 'ਚ ਸੋਨਾਕਸ਼ੀ ਇਕ ਪੱਤਰਕਾਰ ਦੇ ਕਿਰਦਾਰ 'ਚ ਦਿਖਾਈ ਦਿੱਤੀ। ਫਿਲਮ 'ਚ ਉਸ ਤੋਂ ਇਲਾਵਾ ਕੰਨਨ ਗਿੱਲ, ਸ਼ਿਬਾਨੀ ਦੰਡੇਕਰ ਅਤੇ ਪੂਰਬ ਕੋਹਲੀ ਵੀ ਕਿਰਦਾਰ 'ਚ ਨਜ਼ਰ ਆਏ।

Tags: Meera RajputNoorScreeningSonakshi Sinhaਮੀਰਾ ਰਾਜਪੂਤਨੂਰਸੋਨਾਕਸ਼ੀ ਸਿਨ੍ਹਾਸਕ੍ਰੀਨਿੰਗ