FacebookTwitterg+Mail

ਜਦੋਂ ਫਿਲਮ ਦੀ ਸਫਲਤਾਂ ਦੀ ਰੱਖੀ ਪਾਰਟੀ 'ਚ ਪਾਪਾ ਨੂੰ ਯਾਦ ਕਰਕੇ ਪ੍ਰਿਯੰਕਾ ਹੋਈ ਭਾਵੁਕ (ਦੇਖੋ ਤਸਵੀਰਾਂ)

    1/4
27 April, 2017 04:17:42 PM
ਮੁੰਬਈ— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪਿਤਾ ਅਸ਼ੋਕ ਚੋਪੜਾ ਨੂੰ ਦਾ ਦਿਹਾਂਤ ਹੋਏ 3 ਸਾਲ ਹੋ ਗਏ ਹਨ, ਪਰ ਹੁਣ ਵੀ ਪ੍ਰਿਯੰਕਾ ਆਪਣੇ ਪਿਤਾ ਬਾਰੇ ਕੋਈ ਗੱਲ ਕਰਦੀ ਹੈ ਤਾਂ ਇਕ ਦਮ ਭਾਵੁਕ ਹੋ ਜਾਂਦੀ ਹੈ। ਹਾਲ ਹੀ 'ਚ ਮੁੰਬਈ ਪਰਤੀ ਪ੍ਰਿਯੰਕਾ ਨੇ ਮਰਾਠੀ ਫਿਲਮ 'ਵੈਂਟੀਲੇਟਰ' ਦੀ ਸਫਲਤਾ 'ਚ ਪਾਰਟੀ ਰੱਖੀ, ਜਿਸ 'ਚ ਉਹ ਪਾਪਾ ਨੂੰ ਯਾਦ ਕਰਦੇ ਕਾਫੀ ਭਾਵੁਕ ਹੋ ਗਈ ਅਤੇ ਮਾਤਾ ਮਧੂ ਚੋਪੜਾ ਨੂੰ ਗਲ ਨਾਲ ਲਗਾਉਂਦੀ ਨਜ਼ਰ ਆਈ। ਦਰਅਸਲ ਪ੍ਰਿਯੰਕਾ ਦੀ ਫਿਲਮ 'ਵੈਂਟੀਲੇਟਰ' ਆਪਣੇ ਪਿਤਾ ਨੂੰ ਡੇਡੀਕੇਟ ਕੀਤੀ ਸੀ। ਇਸ ਲਈ ਇਸ ਬਾਰੇ 'ਚ ਗੱਲ ਕਰਦੇ ਬੋਏ ਉਹ ਭਾਵੁਕ ਹੋ ਗਈ।
ਪ੍ਰਿਯੰਕਾ ਨੇ ਦੱਸਿਆ, ''ਇਹ ਫਿਲਮ ਮੇਰੇ ਦਿਲ ਦੇ ਬਹੁਤ ਕਰੀਬ ਹੈ। ਇਸ 'ਤੇ ਸਾਡੀ ਬਹੁਤ ਜਿਆਦਾ ਮਿਹਨਤ ਹੋਈ ਹੈ। ਅਸੀਂ ਇਸ ਲਈ ਆਡੀਸ਼ੀਅਨ 'ਚ ਕਾਫੀ ਸਮਾਂ ਖਰਚ ਕੀਤਾ ਹੈ। ਇੰਨੀ ਵੱਡੀ ਟੈਲੇਂਟਡ ਸਟਾਰਕਾਸਟ ਨੂੰ ਇਕੱਠੇ ਲੈ ਕੇ ਆਏ। ਇੱਥੋ ਤੱਕ ਕੀ ਮੈਂ ਆਪਣੇ ਦੋਸਤਾਂ ਲਈ ਫਿਲਮ ਦੀ ਪ੍ਰਾਈਵੇਟ ਸਕ੍ਰੀਨ ਵੀ ਰੱਖੀ। ਉਨ੍ਹਾਂ ਲੋਕਾਂ ਨੂੰ ਸਾਡੇ ਕਲਚਰ ਬਾਰੇ ਕੁਝ ਵੀ ਨਹੀਂ ਪਤਾ ਸੀ, ਅਤੇ ਨਾ ਹੀ ਉਹ ਮਰਾਠੀ ਸਮਝਦੇ ਸਨ। ਇਹ ਸੱਚੀ ਮੋਟੀਵੇਸ਼ਨ ਸੀ। ਮੈਂ ਆਪਣੀ ਪ੍ਰੋਡਕਸ਼ਨ ਟੀਮ ਅਤੇ ਡਾਇਰੈਕਸ਼ਨ ਰਾਜੇਸ਼ ਨੂੰ ਨਿੱਜੀ ਤੌਰ 'ਤੇ ਧੰਨਵਾਦ ਕਰਦੀ ਹਾਂ।
3 ਸਾਲ 'ਚ ਤਿਆਰ ਹੋਈ ਫਿਲਮ ਦੀ ਸਕਰਿੱਪਟ
ਫਿਲਮ ਦੀ ਕਹਾਣੀ ਪਿਤਾ ਅਤੇ ਬੇਟੇ ਦੀ ਰਿਸ਼ਤੇ 'ਤੇ ਅਧਾਰਿਤ ਹੈ। ਡਾਇਰੈਕਟਰ ਰਾਜੇਸ਼ ਮਾਪੁਸਕਰ ਪ੍ਰਿਯੰਕਾ ਨੂੰ ਇਸ ਫਿਲਮ ਦੀ ਸਕਰਿੱਪਟ ਸੁਣਦੇ-ਸੁਣਦੇ ਕਾਫੀ ਇਮੋਸ਼ਨਲ ਹੋ ਗਏ ਸਨ। ਉਸ ਸਮੇਂ ਪ੍ਰਿਯੰਕਾ ਨੇ ਇਹ ਪੱਕਾ ਕੀਤਾ ਕਿ ਉਹ ਇਹ ਫਿਲਮ ਪ੍ਰੋਡਿਊਸ ਕਰੇਗੀ। ਫਿਲਮ ਦੀ ਸਕਰਿੱਪਟ ਪੂਰੀ ਹੋਣ 'ਚ 3 ਸਾਲ ਦਾ ਸਮਾਂ ਲੱਗਿਆ। ਜਿਸ ਤੋਂ ਬਾਅਦ ਫਿਲਮ 'ਚ ਮਰਾਠੀ ਇੰਡਸਟਰੀ ਦੇ 112 ਸਟਾਰਜ਼ ਨੂੰ ਕਾਸਟ ਕੀਤਾ ਗਿਆ। ਦੱਸਣਾ ਚਾਹੁੰਦੇ ਹਾਂ ਕਿ ਇਸ ਸਾਲ ਬੈਸਟ ਡਾਇਰੈਕਟਰ, ਬੈਸਟ ਐਡੀਟਿੰਗ ਅਤੇ ਬੈਸਟ ਸਾਊਂਡ ਐਡੀਟਿੰਗ ਨੂੰ ਮਿਲਾ ਕੇ 3 ਕੈਟੇਗਰੀ 'ਚ ਨੈਸ਼ਨਲ ਐਵਾਰਡ ਮਿਲਿਆ ਹੈ।

Tags: Priyanka ChopraVentilatoremotionalscriptਪ੍ਰਿਯੰਕਾ ਚੋਪੜਾਇਮੋਸ਼ਨਲਵੈਂਟੀਲੇਟਰਸਕਰਿੱਪਟ