FacebookTwitterg+Mail

ਨਵਾਂ ਸਾਲ 2017 : ਜਾਣੋ ਬਾਲੀਵੁੱਡ ਸਿਤਾਰਿਆਂ ਵਲੋਂ ਲਏ ਗਏ ਸੰਕਲਪਾਂ ਬਾਰੇ (ਦੇਖੋ ਤਸਵੀਰਾਂ)

    1/11
31 December, 2016 05:50:59 PM
ਨਵੇਂ ਸਾਲ ਦਾ ਨਸ਼ਾ ਸਾਰਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅਜਿਹੇ 'ਚ ਨਿਊ ਯੀਅਰ ਪਾਰਟੀ ਦੇ ਨਾਲ-ਨਾਲ ਲੋਕ ਨਿਊ ਯੀਅਰ ਰੈਜ਼ੋਲਿਊਸ਼ਨ ਲੈਣ 'ਚ ਬਿਜ਼ੀ ਹਨ। ਸਾਰੇ ਸੋਚ-ਸਮਝ ਕੇ ਨਵੇਂ ਸਾਲ ਦਾ ਸੰਕਲਪ ਲੈਣਾ ਚਾਹੁੰਦੇ ਹਨ, ਜਿਸ ਨੂੰ ਸਾਲ ਭਰ ਸਫਲਤਾਪੂਰਵਕ ਤੇ ਬਿਨਾਂ ਚੀਟਿੰਗ ਦੇ ਨਿਭਾਇਆ ਜਾ ਸਕੇ। ਫਿਲਹਾਲ, ਜਿਥੇ ਪੂਰੀ ਦੁਨੀਆ ਨਵੇਂ ਸਾਲ ਦਾ ਸਵਾਗਤ ਕਰਨ 'ਚ ਲੱਗੀ ਹੈ, ਉਥੇ ਹੀ ਸਾਡੇ ਬਾਲੀਵੁੱਡ ਸਿਤਾਰੇ ਵੀ ਨਿਊ ਯੀਅਰ ਦੇ ਜਸ਼ਨ ਦੀ ਤਿਆਰੀ 'ਚ ਡੁੱਬੇ ਹੋਏ ਹਨ। ਕੋਈ ਪਰਿਵਾਰ ਨਾਲ ਹੈ, ਤਾਂ ਕੋਈ ਆਪਣੇ ਪਿਆਰ ਨਾਲ ਪਰ ਉਹ ਅਤੇ ਉਨ੍ਹਾਂ ਦਾ ਨਵਾਂ ਸਾਲ ਰੈਜ਼ੋਲਿਊਸ਼ਨ ਕਾਫੀ ਦਿਲਚਸਪ ਹੁੰਦਾ ਹੈ। ਇਨ੍ਹਾਂ ਸਿਤਾਰਿਆਂ 'ਚ ਕੁਝ ਅਜਿਹੇ ਵੀ ਹਨ ਜੋ ਨਵੇਂ ਸਾਲ 'ਤੇ ਕੋਈ ਨਵਾਂ ਸੰਕਲਪ ਲੈਂਦੇ ਹਨ, ਜਦਕਿ ਇਨ੍ਹਾਂ ਵਿਚੋਂ ਕੁਝ ਹਸਤੀਆਂ ਅਜਿਹੀਆਂ ਵੀ ਹਨ, ਜੋ ਸੰਕਲਪ ਲੈਣ 'ਚ ਭਰੋਸਾ ਨਹੀਂ ਕਰਦੀਆਂ ਪਰ ਇਨ੍ਹਾਂ ਸਾਰੇ ਸਿਤਾਰਿਆਂ ਨੇ ਇਸ ਦਿਨ ਜਸ਼ਨ ਮਨਾਉਣ ਦੀ ਪੂਰੀ ਯੋਜਨਾ ਬਣਾਈ ਹੋਈ ਹੈ। ਆਓ, ਗੱਲ ਕਰਦੇ ਹਾਂ ਅਜਿਹੇ ਹੀ ਕੁਝ ਸਿਤਾਰਿਆਂ ਦੀ, ਜੋ ਇਸ ਨਵੇਂ ਸਾਲ ਨੂੰ ਬਹੁਤ ਸਾਰੀ ਮਸਤੀ ਨਾਲ ਮਨਾਉਣ ਲਈ ਤਿਆਰ ਹਨ।
ਅਰਥ ਭਰਪੂਰ ਫਿਲਮਾਂ ਕਰਨੀਆਂ ਹਨ : ਸੋਨਮ ਕਪੂਰ
ਨਵੇਂ ਸਾਲ 'ਚ ਮੈਂ ਆਪਣੇ ਬੜਬੋਲੇਪਨ 'ਤੇ ਲਗਾਮ ਲਗਾਉਣ, ਅਰਥ ਭਰਪੂਰ ਫਿਲਮਾਂ ਕਰਨ ਤੋਂ ਲੈ ਕੇ ਘੱਟ ਖਰੀਦਦਾਰੀ ਕਰਨ ਵਰਗਾ ਸੰਕਲਪ ਲਵਾਂਗੀ। ਇਸ ਸਾਲ 'ਚ ਬੋਲਣ ਤੋਂ ਪਹਿਲਾਂ ਸੌ ਵਾਰ ਸੋਚਾਂਗੀ ਅਤੇ ਜ਼ਿਆਦਾ ਧੀਰਜ ਨਾਲ ਕਿਸੇ ਵੀ ਚੀਜ਼ 'ਤੇ ਪ੍ਰਤੀਕਿਰਿਆ ਦਿਆਂਗੀ।
ਮੇਰਾ ਸੰਕਲਪ ਬਿਲਕੁਲ ਵੱਖਰਾ : ਪ੍ਰਿਯੰਕਾ ਚੋਪੜਾ
ਪਿਛਲਾ ਸਾਲ ਮੈਂ ਪੂਰੀ ਤਰ੍ਹਾਂ ਹਾਲੀਵੁੱਡ 'ਚ ਬਿਜ਼ੀ ਰਹੀ ਪਰ ਬਾਲੀਵੁੱਡ 'ਚ ਕੁਝ ਖਾਸ ਨਹੀਂ ਕਰ ਸਕੀ। ਇਸ ਲਈ ਇਸ ਵਾਰ ਮੈਂ ਕੁਝ ਵੱਖਰੀ ਹੀ ਤਰ੍ਹਾਂ ਦਾ ਸੰਕਲਪ ਲਿਆ ਹੈ। ਮੈਂ ਛੁੱਟੀਆਂ 'ਚ ਦੋਸਤਾਂ ਨਾਲ ਮੁੰਬਈ ਤੋਂ ਬਾਹਰ ਜਾ ਰਹੀ ਹਾਂ।
ਘਰ 'ਚ ਹੀ ਮਨਾਵਾਂਗਾ ਨਵਾਂ ਸਾਲ : ਰਣਬੀਰ ਕਪੂਰ
ਮੈਂ ਪੂਰੇ ਸਾਲ ਸੰਕਲਪ ਲੈਂਦਾ ਰਹਿੰਦਾ ਹਾਂ ਕਿ ਇਸ ਸਾਲ ਮੈਂ ਬਿਹਤਰ ਅਭਿਨੇਤਾ ਬਣਾਂਗਾ। ਉਂਝ, ਮੇਰਾ ਨਵੇਂ ਸਾਲ ਦਾ ਸੰਕਲਪ ਪਿਛਲੇ ਸਾਲ ਤੋਂ ਥੋੜ੍ਹਾ ਬਿਹਤਰ ਹੈ। ਮੈਂ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੁੰਦਾ ਹਾਂ ਅਤੇ ਆਪਣੇ ਕੰਮ ਰਾਹੀਂ ਉਨ੍ਹਾਂ ਦਾ ਭਰਪੂਰ ਮਨੋਰੰਜਨ ਕਰਨਾ ਚਾਹੁੰਦਾ ਹਾਂ, ਜੋ ਪਿਛਲੇ ਸਾਲ ਨਹੀਂ ਕਰ ਸਕਿਆ।
ਨਵੇਂ ਸਾਲ 'ਚ ਫਿਟ ਰਹਾਂਗੀ : ਕ੍ਰਿਤੀ ਸਨਨ
ਨਵੇਂ ਸਾਲ 'ਚ ਮੈਂ ਖੁਦ ਨੂੰ ਜ਼ਿਆਦਾ ਸਿਹਤਮੰਦ, ਫਿਟ ਅਤੇ ਖੁਸ਼ ਰੱਖਣ ਦੀ ਦਿਸ਼ਾ 'ਚ ਕੰਮ ਕਰਨ ਦਾ ਪ੍ਰਣ ਲਿਆ ਹੈ। ਮੈਂ ਚਾਹਾਂਗੀ ਕਿ ਲੋਕ ਮੇਰੇ ਚੰਗੇ ਕੰਮ ਲਈ ਮੈਨੂੰ ਯਾਦ ਕਰਨ ਜਾਂ ਬਿਲਕੁਲ ਹੀ ਯਾਦ ਨਾ ਕਰਨ। ਮੈਂ ਬਹੁਤ ਕੁਝ ਖਾ ਲੈਂਦੀ ਹਾਂ ਪਰ ਹੁਣ ਮੈਨੂੰ ਇਸ 'ਤੇ ਰੋਕ ਲਗਾਉਣੀ ਹੋਵੇਗੀ ਤਾਂਕਿ ਮੈਂ ਆਪਣੀ ਸਿਹਤ 'ਤੇ ਧਿਆਨ ਦੇ ਸਕਾਂ ਪਰ ਇਸ ਵਾਰ ਦਰਸ਼ਕਾਂ ਦੀ ਕਸੌਟੀ 'ਤੇ ਖਰਾ ਉਤਰਨ ਦੀ ਕੋਈ ਵੀ ਕੋਸ਼ਿਸ਼ ਬੇਕਾਰ ਨਹੀਂ ਜਾਣ ਦੇਣਾ ਚਾਹੁੰਦੀ। ਮੈਂ ਆਪਣੇ ਕੰਮ ਦੇ ਦਮ 'ਤੇ ਹਮੇਸ਼ਾ-ਹਮੇਸ਼ਾ ਲਈ ਲੋਕਾਂ ਦੇ ਦਿਲਾਂ 'ਚ ਵੱਸ ਜਾਣਾ ਚਾਹੁੰਦੀ ਹਾਂ।
ਕੋਈ ਸ਼ਿਕਵਾ ਨਹੀਂ ਹੈ : ਕੈਟਰੀਨਾ ਕੈਫ
ਪਿਛਲਾ ਸਾਲ ਮੇਰੇ ਕਰੀਅਰ ਨੂੰ ਭਾਵੇਂ ਕੋਈ ਉਚਾਈ ਨਹੀਂ ਦੇ ਸਕਿਆ, ਪਰ ਇਸ ਨੂੰ ਲੈ ਕੇ ਮੇਰੇ ਮਨ 'ਚ ਕੋਈ ਗਿਲਾ-ਸ਼ਿਕਵਾ ਨਹੀਂ ਹੈ। ਮੇਰਾ ਮੰਨਣਾ ਹੈ ਕਿ ਤੁਹਾਨੂੰ ਓਨਾ ਹੀ ਮਿਲਦਾ ਹੈ, ਜਿੰਨਾ ਤੁਹਾਡੀ ਕਿਸਮਤ 'ਚ ਲਿਖਿਆ ਹੁੰਦਾ ਹੈ ਪਰ ਅਸਫਲਤਾ ਤੋਂ ਅੱਗੇ ਵਧਣ ਅਤੇ ਕੁਝ ਕਰ ਦਿਖਾਉਣ ਦਾ ਹੌਸਲਾ ਜ਼ਰੂਰ ਮਿਲਦਾ ਹੈ। ਨਵੇਂ ਸਾਲ 'ਤੇ ਮੇਰਾ ਇਹੀ ਸੰਕਲਪ ਰਹੇਗਾ ਕਿ ਪਿਛਲੇ ਸਾਲ ਦੀਆਂ ਕਮਜ਼ੋਰੀਆਂ ਤੇ ਗਲਤੀਆਂ ਨੂੰ ਆਪਣੇ ਉਪਰ ਹਾਵੀ ਨਾ ਹੋਣ ਦਿਆਂ। ਜਿਥੋਂ ਤਕ ਨਵੇਂ ਸਾਲ ਦੇ ਜਸ਼ਨ ਦੀ ਗੱਲ ਹੈ, ਤਾਂ ਸਾਲ ਦੇ ਆਖਰੀ ਦਿਨ ਕਈ ਕਲਾਕਾਰ ਸ਼ੋਅ 'ਚ ਹਿੱਸਾ ਲੈਂਦੇ ਹਨ ਪਰ ਸਾਲ ਦੇ ਆਖਰੀ ਦਿਨ ਮੈਨੂੰ ਕਿਸੇ ਸਮਾਰੋਹ 'ਚ ਪੇਸ਼ਕਸ਼ ਦੇਣਾ ਚੰਗਾ ਨਹੀਂ ਲਗਦਾ। ਇਸ ਵਾਰ ਨਵਾਂ ਸਾਲ ਮੈਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮਨਾਵਾਂਗੀ। ਹਾਲਾਂਕਿ, ਨਵੇਂ ਸਾਲ ਦਾ ਜਸ਼ਨ ਮੈਨੂੰ ਮੈਕਸੀਕੋ 'ਚ ਮਨਾਉਣਾ ਚੰਗਾ ਲਗਦਾ ਹੈ।
ਸਫਲਤਾ ਨਾਲ ਹੋਵੇਗਾ ਜਸ਼ਨ : ਆਮਿਰ ਖਾਨ
ਮੇਰੇ ਲਈ ਇਕ ਵਾਰ ਫਿਰ ਇਹ ਨਵਾਂ ਸਾਲ ਬਿਹਤਰੀਨ ਸਿੱਧ ਹੋਵੇਗਾ, ਕਿਉਂਕਿ ਸਾਲ 2016 ਦੇ ਅਖੀਰ 'ਚ ਰਿਲੀਜ਼ 'ਦੰਗਲ' ਲੋਕਾਂ ਨੂੰ ਪਸੰਦ ਆ ਰਹੀ ਹੈ। ਮੇਰੀ ਇਹ ਫਿਲਮ ਹਾਲਾਂਕਿ ਅਜੇ ਸ਼ੁਰੂਆਤੀ ਹਫਤੇ 'ਚ ਹੀ ਚੱਲ ਰਹੀ ਹੈ, ਪਰ ਲੋਕਾਂ ਦੇ ਰੁਝਾਨ ਨੂੰ ਦੇਖ ਕੇ ਅਜਿਹਾ ਲਗਦਾ ਹੈ, ਜਿਵੇਂ ਇਹ ਸਾਲ 2016 ਦੀ ਸਭ ਤੋਂ ਵੱਡੀ ਹਿਟ ਫਿਲਮ ਬਣ ਜਾਏਗੀ। ਅਜਿਹੇ 'ਚ ਨਵੇਂ ਸਾਲ ਦਾ ਜਸ਼ਨ ਨਵੀਂ ਫਿਲਮ ਦੀ ਸਫਲਤਾ ਨਾਲ ਹੀ ਮਨਾਵਾਂਗਾ।
ਗਲਤੀਆਂ ਨਹੀਂ ਦੁਹਰਾਵਾਂਗਾ : ਵਰੁਣ ਧਵਨ
ਮੈਂ ਹਮੇਸ਼ਾ ਤੋਂ ਨਵੇਂ ਸਾਲ ਦਾ ਜਸ਼ਨ ਆਪਣੇ ਨੇੜਲੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮਨਾਉਂਦਾ ਹਾਂ। ਮੇਰੇ ਲਈ 2016 ਕੁਝ ਖਾਸ ਪ੍ਰਾਪਤੀ ਵਾਲਾ ਨਹੀਂ ਰਿਹਾ। ਮੇਰੀ ਸਿਰਫ ਇਕ ਹੀ ਫਿਲਮ 'ਢਿਸ਼ੂਮ' ਆਈ ਪਰ ਅੱਗੇ ਮੇਰੀਆਂ ਕਈ ਫਿਲਮਾਂ ਆਉਣ ਵਾਲੀਆਂ ਹਨ। ਉਨ੍ਹਾਂ ਫਿਲਮਾਂ ਨੂੰ ਲੈ ਕੇ ਮੈਂ ਜ਼ਿਆਦਾ ਬਿਜ਼ੀ ਰਹਿਣ ਵਾਲਾ ਹਾਂ। ਜਿਥੋਂ ਤਕ ਸੰਕਲਪ ਦੀ ਗੱਲ ਹੈ ਤਾਂ ਮੇਰੀ ਕੋਸ਼ਿਸ਼ ਰਹੇਗੀ ਕਿ ਪਿਛਲੇ ਸਾਲ ਦੀਆਂ ਗਲਤੀਆਂ ਨੂੰ ਨਾ ਦੁਹਰਾਵਾਂ ਅਤੇ ਪਿਛਲੇ ਸਾਲ ਦੀ ਸਾਰੀ ਕਸਰ ਨਵੇਂ ਸਾਲ 'ਚ ਕੱਢ ਲਵਾਂ।
ਸ਼ਾਂਤੀ ਹੋਵੇ ਹਰ ਪਾਸੇ : ਅਮਿਤਾਭ ਬੱਚਨ
ਹਰ ਸਾਲ ਨਵਾਂ ਸਾਲ ਮਨਾਉਣ ਦੀ ਰਵਾਇਤ ਲਗਭਗ ਇਕੋ ਜਿਹੀ ਹੀ ਹੁੰਦੀ ਹੈ। ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਗ੍ਰੀਟਿੰਗ ਭੇਜਣਾ, ਵਧਾਈ ਦੇਣਾ ਤੇ ਬੀਤੇ ਸਾਲ 'ਚ ਆਈਆਂ ਬੁਰਾਈਆਂ ਨੂੰ ਤਿਆਗਣ ਦਾ ਪ੍ਰਣ ਲੈਣਾ ਆਦਿ ਪਰ ਮੈਂ ਹਰ ਸਾਲ ਨੈਗਟੀਵਿਟੀ ਛੱਡਣ, ਸ਼ਾਂਤੀ ਕਾਇਮ ਕਰਨ ਅਤੇ ਪਿਆਰ ਦੀ ਦੁਨੀਆ ਬਣਾਉਣ ਦਾ ਸੰਕਲਪ ਲੈਂਦਾ ਹਾਂ। ਇਸੇ ਨਾਲ ਆਪਣੇ ਦੋਸਤਾਂ, ਪਰਿਵਾਰ ਦੇ ਮੈਂਬਰਾਂ ਅਤੇ ਪ੍ਰਸ਼ੰਸਕਾਂ ਨੂੰ ਪਿਆਰ, ਸ਼ਾਂਤੀ ਅਤੇ ਖੁਸ਼ੀ ਭਰੇ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰਾ ਮੰਨਣਾ ਹੈ ਕਿ ਖੁਸ਼ੀ ਅਤੇ ਆਨੰਦ ਹਰ ਸਾਹ ਅਤੇ ਹਰ ਸਫਰ 'ਚ ਮਿਲ ਸਕਦੇ ਹਨ, ਚਾਹੇ ਮੰਜ਼ਿਲ ਜੋ ਵੀ ਹੋਵੇ। ਇਸ ਲਈ ਇਹ ਨਵਾਂ ਸਾਲ ਹਰ ਕਿਸੇ ਨੂੰ ਨਵੀਆਂ ਉਮੀਦਾਂ ਨਾਲ ਭਰ ਦੇਵੇ ਤੇ ਸੁਨਹਿਰਾ ਭਵਿੱਖ ਦੇਵੇ, ਇਹੀ ਕਾਮਨਾ ਕਰਦਾ ਹਾਂ।
ਸੰਕਲਪ ਟੁੱਟ ਜਾਂਦੇ ਹਨ : ਸ਼ਰਧਾ ਕਪੂਰ
ਹੋਟਲਾਂ 'ਚ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ 'ਚ ਹਿੱਸਾ ਲੈਣਾ ਮੈਨੂੰ ਕਦੇ ਰਾਸ ਨਹੀਂ ਆਇਆ। ਅਜਿਹੀਆਂ ਖੁਸ਼ੀਆਂ ਮੈਂ ਆਪਣੇ ਪਰਿਵਾਰ ਨਾਲ ਹੀ ਵੰਡਣ 'ਚ ਯਕੀਨ ਰੱਖਦੀ ਹਾਂ। ਨਵੇਂ ਸਾਲ ਦਾ ਜਸ਼ਨ ਆਪਣੇ ਪਰਿਵਾਰ ਨਾਲ ਮਨਾਉਣਾ ਹੀ ਅਸਲੀ ਜਸ਼ਨ ਹੁੰਦਾ ਹੈ। ਇਸ ਲਈ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਹੀ ਜਸ਼ਨ ਮਨਾਉਣਾ ਪਸੰਦ ਹੈ। ਮੈਂ ਨਵੇਂ ਸਾਲ 'ਤੇ ਕੋਈ ਵੀ ਸੰਕਲਪ ਨਹੀਂ ਲੈਂਦੀ, ਕਿਉਂਕਿ ਉਹ ਅਕਸਰ ਟੁੱਟ ਜਾਂਦੇ ਹਨ। ਇਹ ਮੇਰਾ ਨਿੱਜੀ ਤਜਰਬਾ ਹੈ।
ਖੂਬ ਜਸ਼ਨ ਮਨਾਉਂਦਾ ਹਾਂ: ਜਾਨ ਅਬ੍ਰਾਹਮ
ਮੈਂ ਨਵੇਂ ਸਾਲ ਦਾ ਜਸ਼ਨ ਮਨਾਉਣ 'ਚ ਤਾਂ ਯਕੀਨ ਰੱਖਦਾ ਹਾਂ ਪਰ ਸੱਚ ਕਹਾਂ ਤਾਂ ਮੈਂ ਕਦੇ ਵੀ ਨਵੇਂ ਸਾਲ 'ਤੇ ਕੋਈ ਸੰਕਲਪ ਨਹੀਂ ਲੈਂਦਾ, ਸਗੋਂ ਅਜਿਹਾ ਮੈਂ ਆਪਣੇ ਜਨਮ ਦਿਨ 'ਤੇ ਕਰਦਾ ਹਾਂ। ਇਸ ਸਾਲ ਦਾ ਜਸ਼ਨ ਵੀ ਮੈਂ ਆਪਣੀ ਪਤਨੀ ਅਤੇ ਕਰੀਬੀ ਦੋਸਤਾਂ ਨਾਲ ਹੀ ਮਨਾਵਾਂਗਾ। ਇਸੇ ਦੇ ਨਾਲ ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਅਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਣੀਆਂ ਚਾਹੁੰਦਾ ਹਾਂ।

Tags: ਨਵਾਂ ਸਾਲ 2017 New Year 2017 ਸੰਕਲਪ Resolution