FacebookTwitterg+Mail

ਅਨੁਸ਼ਕਾ, ਸ਼ਾਹਿਦ ਸਮੇਤ ਇਨ੍ਹਾਂ ਸਿਤਾਰਿਆਂ ਦੀਆਂ ਦੇਖੋ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਦੀਆਂ ਇਹ ਤਸਵੀਰਾਂ

    1/12
29 August, 2016 09:16:14 AM
ਮੁੰਬਈ— ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਹਾਲ ਹੀ 'ਚ ਬੇਟੀ ਦੇ ਪਿਤਾ ਬਣੇ ਹਨ। ਸ਼ਾਹਿਦ ਦੀ ਪਤਨੀ ਮੀਰਾ ਨੇ ਬੀਤੇ ਦਿਨੀ ਸ਼ੁਕਰਵਾਰ ਨੂੰ ਮੁੰਬਈ 'ਚ ਬੇਟੀ ਨੂੰ ਜਨਮ ਦਿੱਤਾ। ਸ਼ਾਹਿਦ ਕਪੂਰ ਭਾਵੇਂ ਹੁਣ ਬਾਲੀਵੁੱਡ 'ਚ ਸਫਲ ਅਭਿਨੇਤਾਵਾਂ ਦੀ ਸੂਚੀ 'ਚ ਸ਼ਾਮਲ ਹਨ ਪਰ ਇਕ ਸਮਾਂ ਅਜਿਹਾ ਸੀ ਕਿ ਜਦੋਂ ਉਹ ਬੈਕਗਰਾਊਂਡ ਡਾਂਸਰ ਹੁੰਦੇ ਸਨ। ਸ਼ਾਹਿਦ ਨੇ ਆਪਣੇ ਸ਼ੁਰੂਆਤੀ ਦਿਨਾਂ 'ਚ ਕਈ ਫਿਲਮਾਂ ਬਤੌਰ ਬੈਕਗ੍ਰਾਊਂਡ ਡਾਂਸਰ ਕੀਤੀਆਂ ਹਨ। ਉਂਝ ਸ਼ਾਹਿਦ ਕਪੂਰ ਵਾਂਗ ਬਾਲੀਵੁੱਡ ਦੇ ਹੋਰ ਵੀ ਕਈ ਸਿਤਾਰੇ ਹਨ, ਜਿਨ੍ਹਾਂ ਨੇ ਸ਼ੁਰੂਆਤੀ ਦਿਨਾਂ 'ਚ ਸਖਤ ਮਿਹਨਤ ਕੀਤੀ ਹੈ। ਇਨ੍ਹਾਂ 'ਚ ਅਨੁਸ਼ਕਾ ਸ਼ਰਮਾ, ਡੇਜ਼ੀ ਸ਼ਾਹ ਤੋਂ ਲੈ ਕੇ ਨਿਰਦੇਸ਼ਕ ਜ਼ੋਇਆ ਅਖਤਰ ਸਮੇਤ ਕਈ ਸਿਤਾਰਿਆਂ ਦੇ ਨਾਂ ਸ਼ਾਮਲ ਹਨ। ਸ਼ਾਹਿਦ ਅਤੇ ਡੇਜ਼ੀ ਜਿੱਥੇ ਸ਼ੁਰੂਆਤੀ ਦਿਨਾਂ 'ਚ ਬੈਕਗਰਾਊਂਡ ਡਾਂਸਰ ਸੀ ਉੱਥੇ ਜ਼ੋਇਆ ਅਖਤਰ ਫਿਲਮਾਂ 'ਚ ਛੋਟੇ-ਮੋਟੇ ਰੋਲ ਕਰਦੀ ਹੁੰਦੀ ਸੀ। ਅੱਜ ਅਸੀਂ ਤੁਹਾਡੇ ਸਾਹਮਣੇ ਇਨ੍ਹਾਂ ਸਿਤਾਰਿਆਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
ਅਕਸ਼ੈ ਕੁਮਾਰ
ਸ਼ੁਰੂਆਤੀ ਦਿਨਾਂ 'ਚ ਅਕਸ਼ੈ ਕੁਮਾਰ ਨੇ ਬੈਕਾਂਕ ਦੇ ਇਕ ਰੈਸਟੋਰੈਂਟ 'ਚ ਵੇਟਰ ਦਾ ਕੰਮ ਕੀਤਾ ਹੈ। ਇਸ ਤੋ ਇਲਾਵਾ ਉਨ੍ਹਾਂ ਨੇ ਫਿਲਮਾਂ 'ਚ ਬੈਕਗਰਾਊਂਡ ਡਾਂਸਰ ਦਾ ਕੰਮ ਵੀ ਕੀਤਾ ਹੈ। ਅਕਸ਼ੈ ਨੇ ਇਸ ਤੋਂ ਬਾਅਦ ਕੋਲਕਾਤਾ ਦੇ ਟ੍ਰੈਵਲ ਏਜੰਸੀ 'ਚ ਪਿਊਨ ਵਜੋਂ ਅਤੇ ਸੇਲਸਮੈਨ ਦਾ ਵੀ ਕੰਮ ਕੀਤਾ ਹੈ।
ਅਮਿਤਾਭ ਬੱਚਨ
ਅਕਾਸ਼ਵਾਣੀ ਤੋਂ ਰਿਜੈਕਟ ਹੋਣ ਤੋਂ ਬਾਅਦ ਅਮਿਤਾਭ ਮੁੰਬਈ ਆਏ, ਜਿੱਥੇ ਉਨ੍ਹਾਂ ਨੇ ਕਾਪੀ ਸੰਘਰਸ਼ ਕੀਤਾ।
ਜ਼ੋਇਆ ਅਖਤਰ
'ਦਿਲ ਧੜਕਨੇ ਦੋ', 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਵਰਗੀਆਂ ਸੁਪਰਹਿੱਟ ਫਿਲਮਾਂ ਬਣਾਉਣ ਵਾਲੀ ਜ਼ੋਇਆ ਅਖਤਰ ਪਹਿਲਾਂ 'ਕਾਮਾਸੂਤਰ 'ਚ ਬੈਕਗਰਾਊਂਡ ਡਾਂਸਰ ਵਜੋਂ ਕੰਮ ਕਰ ਚੁੱਕੀ ਹੈ।
ਡੇਜ਼ੀ ਸ਼ਾਹ
ਡੇਜ਼ੀ ਸ਼ਾਹ ਵੀ 'ਤੇਰੇ ਨਾਮ' ਅਤੇ 'ਮੈਨੇ ਪਿਆਰ ਕਿਉਂ ਕੀਆ' 'ਚ ਬੈਕਗਰਾਊਂਡ ਡਾਂਸਰ ਵਜੋਂ ਕੰਮ ਕੀਤਾ ਹੈ। ਉਹ ਕੋਰੀਓਗਰਾਫਰ ਗਣੇਸ਼ ਅਚਾਰਿਆ ਦੀ ਅਸੀਸਟੈਂਟ ਰਹਿ ਚੁੱਕੀ ਹੈ।
ਗੀਤਾ ਕਪੂਰ
1998 'ਚ ਰਿਲੀਜ਼ ਹੋਈ ਫਿਲਮ 'ਕੁਝ ਕੁਝ ਹੋਤਾ ਹੈ' ਦੇ ਗੀਤ 'ਤੁਝੇ ਯਾਦ ਨਾ ਮੇਰੀ ਆਈ' 'ਚ ਮਸ਼ਹੂਰ ਕੋਰੀਓਗਰਾਫਰ ਗੀਤਾ ਕਪੂਰ ਨੇ ਡਾਂਸ ਕੀਤਾ ਸੀ।
ਕਿਰਣ ਰਾਓ
ਆਮਿਰ ਖਾਨ ਦੀ ਪਤਨੀ ਕਿਰਣ ਰਾਓ ਉਨ੍ਹਾਂ ਦੀ ਫਿਲਮ 'ਦਿਲ ਚਾਹਤਾ ਹੈ' 'ਚ ਨਜ਼ਰ ਆ ਚੁੱਕੀ ਹੈ।
ਨਵਾਜ਼ੂਦੀਨ ਸਿੱਦੀਕੀ
ਬਿਹਤਰੀਨ ਐਕਟਿੰਗ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੇ ਅਦਾਕਾਰ ਨਵਾਜ਼ੂਦੀਨ ਦਿੱਲੀ 'ਚ ਵਾਚਮੈਨ ਦੀ ਨੌਕਰੀ ਕਰ ਚੁੱਕੇ ਹਨ। ਉਨ੍ਹਾਂ ਦੇ ਪਿਤਾ ਅਜੇ ਵੀ ਕਿਸਾਨ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਬੜੌਦਾ 'ਚ ਚੀਫ ਕੈਮਿਸਟ ਦੀ ਨੌਕਰੀ ਵੀ ਕੀਤੀ ਸੀ। 'ਸਰਫਰੋਸ਼' ਅਤੇ 'ਮੰਨਾ ਭਾਈ' 'ਚ ਵੀ ਉਹ ਛੋਟੇ ਕਿਰਦਾਰ ਨਿਭਾਅ ਚੁੱਕੇ ਹਨ।
ਸੋਨਾਕਸ਼ੀ ਸਿਨਹਾ
ਆਪਣੀ ਆਉਣ ਵਾਲੀ ਫਿਲਮ 'ਅਕੀਰਾ' ਦੇ ਪ੍ਰਚਾਰ 'ਚ ਰੁੱਝੀ ਸੋਨਾਕਸ਼ੀ ਨੂੰ ਸ਼ੁਰੂਆਤੀ ਦਿਨਾਂ 'ਚ ਮੋਟੀ ਹੋਣ ਕਾਰਨ ਕਾਫੀ ਮਿਹਨਤ ਕਰਨੀ ਪਈ ਸੀ। ਉਨ੍ਹਾਂ ਨੇ ਫਿਲਮਾਂ 'ਚ ਆਉਣ ਲਈ 30 ਕਿਲੋਂ ਤੱਕ ਭਾਰ ਘਟਾਇਆ ਹੈ।
ਨਿਖਿਲ ਆਡਵਾਨੀ
ਨਿਰਦੇਸ਼ਕ ਨਿਖਿਲ ਆਡਵਾਨੀ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਫਿਲਮ 'ਕੁਝ-ਕੁਝ ਹੋਤਾ ਹੈ' 'ਚ ਕੰਮ ਕੀਤਾ ਹੈ।
ਅਯਾਨ ਮੁਖਰਜੀ
ਮਸ਼ਹੂਰ ਨਿਰਦੇਸ਼ਕ 'ਵੇਕਅੱਪ ਸਿਡ' ਅਤੇ 'ਯੇ ਜਵਾਨੀ ਹੈ ਦੀਵਾਨੀ' ਵਰਗੀਆਂ ਫਿਲਮਾਂ ਬਣਾਉਣ ਵਾਲੇ ਅਯਾਨ ਮੁਖਰਜੀ ਸ਼ਾਹਰੁਖ ਦੀ ਫਿਲਮ 'ਕਭੀ ਅਲਵਿਦਾ ਨਾ ਕਹਿਣਾ' ਅਤੇ 'ਯੇ ਜਵਾਨੀ ਹੈ ਦੀਵਾਨੀ' 'ਚ ਨਜ਼ਰ ਆ ਚੁੱਕੇ ਹਨ।

Tags: ਬਾਲੀਵੁੱਡਸਿਤਾਰੇਸੰਘਰਸ਼ ਡੇਜ਼bollywoodstarsStruggling days