FacebookTwitterg+Mail

Holi Spl: ਬੱਚਨ ਪਰਿਵਾਰ ਨੇ ਕੀਤਾ ਹੋਲਿਕਾ ਦਹਿਨ, ਇਨ੍ਹਾਂ ਸਿਤਾਰਿਆਂ ਨੇ ਵੀ ਦਿੱਤੀਆਂ ਵਧਾਈਆਂ

bollywood stars wishes holi
02 March, 2018 02:12:29 PM

ਮੁੰਬਈ(ਬਿਊਰੋ)— ਅਮਿਤਾਭ ਬੱਚਨ ਦੇ ਘਰ ਦੀ ਹੋਲੀ ਪਾਰਟੀ ਬਾਲੀਵੁੱਡ 'ਚ ਕਾਫੀ ਮਸ਼ਹੂਰ ਰਹੀ ਹੈ। ਇਸ ਦੌਰਾਨ ਸਾਰੇ ਸਿਤਾਰੇ ਇੱਕਠੇ ਹੁੰਦੇ ਸਨ ਪਰ 2008 'ਚ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਣਾ ਬੰਦ ਕਰ ਦਿੱਤਾ ਗਿਆ।

ਇਸ ਵਾਰ ਹੋਲੀ ਤੋਂ ਪਹਿਲਾਂ ਸ਼੍ਰੀਦੇਵੀ ਦੇ ਦਿਹਾਂਤ ਨਾਲ ਅਮਿਤਾਭ ਬੱਚਨ ਬੇਹੱਦ ਸਦਮੇ 'ਚ ਨਜ਼ਰ ਆਏ, ਇਸ ਲਈ ਉਨ੍ਹਾਂ ਨੇ ਫਿਰ ਤੋਂ ਹੋਲੀ ਨਾ ਮਨਾਉਣ ਦਾ ਫੈਸਲਾ ਲਿਆ।

Punjabi Bollywood Tadka

ਹਾਲਾਂਕਿ ਉਨ੍ਹਾਂ ਨੇ ਘਰ 'ਚ ਵੀਰਵਾਰ ਨੂੰ ਹੋਲਿਕ ਦਹਿਨ ਅਤੇ ਪੂਜਾ ਪਾਠ ਜ਼ਰੂਰ ਕੀਤਾ ਗਿਆ। ਰਣਵੀਰ ਸਿੰਘ ਨੇ ਵੀ ਇਕ ਪੋਸਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਹੋਲੀ ਸੈਲੀਬ੍ਰੇਟ ਕਰਨਗੇ।

Punjabi Bollywood Tadka

ਹੋਲਿਕਾ ਦਹਿਨ ਦੀਆਂ ਅਮਿਤਾਭ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਨ੍ਹਾਂ 'ਚ ਅਮਿਤਾਭ, ਜਯਾ, ਐਸ਼ਵਰਿਆ, ਸ਼ਵੇਤਾ ਤੇ ਆਰਾਧਿਆ ਨਜ਼ਰ ਆ ਰਹੀਆਂ ਹਨ।

Punjabi Bollywood Tadka

ਅਮਿਤਾਭ ਨੇ ਟਵਿਟਰ 'ਤੇ ਲਿਖਿਆ, ''ਹੋਲਿਕਾ ਦਹਿਨ ਕੀਤਾ ਗਿਆ ਤੇ ਪ੍ਰਾਥਣਾ ਕੀਤੀ। ਇਸ ਮੌਕੇ 'ਤੇ ਸਪੈਸ਼ਲ ਮਿਠਾਈ ਗੁਜੀਆ (ਕਚੌਰੀਆਂ) ਵੀ ਖਾਧੀ ਗਈ।''

ਅਮਿਤਾਭ ਨੇ ਇਕ ਹੋਰ ਪੋਸਟ 'ਚ ਸਾਰਿਆ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

 

A post shared by Priyanka Chopra (@priyankachopra) on

ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਇਸ ਵਾਰ ਵਧੇਰੇ ਸੈਲੀਬ੍ਰਿਟੀਜ਼ ਨੇ ਹੋਲੀ ਦੀ ਪਾਰਟੀ ਰੱਦ ਕਰ ਦਿੱਤੀ ਹੈ।

ਪਹਿਲਾਂ ਰਣਵੀਰ ਸਿੰਘ ਨੇ ਵੀ ਹੋਲੀ ਪਾਰਟੀ ਰੱਦ ਕਰ ਦਿੱਤੀ ਸੀ ਪਰ ਹੁਣ ਰਣਵੀਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾਈ ਹੈ, ਜਿਸ ਮੁਤਾਬਕ ਉਹ ਹੋਲੀ ਮਨਾਉਣਗੇ ਤੇ ਸ਼ਾਮ 6 ਵਜੇ ਲਾਈਵ ਕਰਨਗੇ।

ਉਂਝ ਰਣਵੀਰ ਤੋਂ ਇਲਾਵਾ ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਨੇ ਵੀ ਪ੍ਰਸ਼ੰਸਕਾਂ ਨੂੰ ਹੋਲੀ ਦੇ ਤਿਉਹਾਰ ਦੀਆਂ ਖੂਬ ਸ਼ੁੱਭਕਾਮਨਾਵਾਂ ਦਿੱਤੀਆਂ।

 

 


Tags: Amitabh BachchanAishwarya RaiHoliAyushmann Khurrana ‏Mallika Sherawat ‏Emraan HashmiJuhi Chawla ‏Ranveer Singh Priyanka Chopra

Edited By

Chanda Verma

Chanda Verma is News Editor at Jagbani.