FacebookTwitterg+Mail

ਖਤਰਨਾਕ ਖਲਨਾਇਕਾਂ ਦੀਆਂ ਪਤਨੀਆਂ, ਜੋ ਖੂਬਸੂਰਤੀ 'ਚ ਦਿੰਦੀਆਂ ਨੇ ਹਸੀਨਾਵਾਂ ਨੂੰ ਮਾਤ

bollywood villain
27 March, 2018 04:26:16 PM

ਮੁੰਬਈ (ਬਿਊਰੋ)— ਖਲਨਾਇਕਾਂ ਦੇ ਬਿਨਾਂ ਬਾਲੀਵੁੱਡ ਫਿਲਮਾਂ ਅਧੂਰੀਆਂ ਮੰਨੀਆਂ ਜਾਂਦੀਆਂ ਹਨ। ਇਹ ਵਿਲੇਨ ਫਿਲਮਾਂ 'ਚ ਗਲਤ ਕੰਮ, ਹੱਤਿਆ, ਬਲਾਤਕਾਰ ਵਰਗੀਆਂ ਭੱਦੀਆਂ ਹਰਕਤਾਂ ਨੂੰ ਅੰਜ਼ਾਮ ਦਿੰਦੇ ਹਨ ਪਰ ਅਜਿਹਾ ਜ਼ਰੂਰੀ ਨਹੀਂ ਹੈ ਕਿ ਉਹ ਅਸਲ ਜ਼ਿੰਦਗੀ 'ਚ ਅਜਿਹੇ ਹੀ ਹੋਣ। ਅੱਜ ਅਸੀਂ ਤੁਹਾਨੂੰ ਅਜਿਹੇ ਖਲਨਾਇਕਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀਆਂ ਪਤਨੀਆਂ ਬੇਹੱਦ ਖੂਬਸੂਰਤ ਹਨ।

ਰੰਜੀਤ
80 ਅਤੇ 90 ਦੇ ਦਹਾਕੇ 'ਚ ਬਾਲੀਵੁੱਡ ਦੇ ਸਭ ਤੋਂ ਵੱਡੇ ਵਿਲੇਨ ਰੰਜੀਤ ਨੇ 1986 'ਚ ਅਲੋਕਾ ਬੇਦੀ ਨਾਲ ਵਿਆਹ ਕੀਤਾ ਸੀ। ਇਨ੍ਹਾਂ ਦੇ 2 ਬੱਚੇ ਦਿਵਿਆਂਕਾ ਬੇਦੀ ਅਤੇ ਚਿਰੰਜੀਵੀ ਹਨ।
Punjabi Bollywood Tadka

ਪ੍ਰਕਾਸ਼ ਰਾਜ
ਸਾਊਥ ਦੀਆਂ ਫਿਲਮਾਂ 'ਚ ਵੱਡਾ ਨਾਂ ਅਤੇ 'ਵਾਂਟੇਡ' 'ਚ ਗਨੀ ਭਾਈ ਨਾਲ ਬਾਲੀਵੁੱਡ ਦੇ ਵਿਲੇਨ ਬਣੇ ਪ੍ਰਕਾਸ਼ ਰਾਜ ਨੇ 1994 'ਚ ਵਿਆਹ ਕੀਤਾ ਸੀ ਪਰ ਕੁਝ ਕਾਰਨਾਂ ਦੇ ਚਲਦਿਆਂ 2009 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਸਾਲ 2010 'ਚ ਪ੍ਰਕਾਸ ਰਾਜ ਨੇ ਖੁਦ ਨਾਲੋਂ 12 ਸਾਲ ਛੋਟੀ ਪੋਨੀ ਵਰਮਾ ਨਾਲ ਵਿਆਹ ਕਰਵਾ ਲਿਆ। ਪੋਨੀ ਵਰਮਾ ਇਕ ਮਸ਼ਹੂਰ ਕੋਰਿਓਗ੍ਰਾਫਰ ਹੈ। ਦੋਹਾਂ ਦਾ ਇਕ ਬੇਟਾ ਹੈ ਜਿਸਦਾ ਜਨਮ 2016 'ਚ ਹੋਇਆ ਸੀ।
Punjabi Bollywood Tadka

ਸ਼ਕਤੀ ਕਪੂਰ
ਬਾਲੀਵੁੱਡ 'ਚ ਵਿਲੇਨ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਸ਼ਕਤੀ ਕਪੂਰ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਆਪਣੇ ਦਹਾਕੇ ਦੀ ਸਭ ਤੋਂ ਹਸੀਨ ਅਦਾਕਾਰਾ ਸ਼ਿਵਾਂਗੀ ਕੋਲਹਾਪੂਰੀ ਨਾਲ ਵਿਆਹ ਕਰਵਾਇਆ ਸੀ। ਫਿਲਮ 'ਕਿਸਮਤ' 'ਚ ਦੋਵਾਂ ਨੇ ਇਕੱਠਿਆਂ ਕੰਮ ਕੀਤਾ ਸੀ ਅਤੇ ਇਸ ਦੌਰਾਨ ਹੀ ਦੋਹਾਂ ਵਿਚਕਾਰ ਪਿਆਰ ਹੋ ਗਿਆ।
Punjabi Bollywood Tadka

ਸੋਨੂੰ ਸੂਦ
ਸੋਨੂੰ ਸੂਦ ਨੇ 'ਦਬੰਗ' ਅਤੇ 'ਆਰ ਰਾਜਕੁਮਾਰ' 'ਚ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੀ ਪਤਨੀ ਦਾ ਸੋਨਾਲੀ ਹੈ। ਦੋਵਾਂ ਦੀ ਜੋੜੀ ਨੂੰ ਬਾਲੀਵੁੱਡ ਦੀਆਂ ਖੂਬਸੂਰਤ ਜੋੜੀਆਂ 'ਚੋਂ ਇਕ ਮੰਨਿਆ ਜਾਂਦਾ ਹੈ।
Punjabi Bollywood Tadka

ਡੈਨੀ ਡੇਨਜ਼ੋਂਗਪਾ
ਬਾਲੀਵੁੱਡ ਦੇ ਸਭ ਤੋਂ ਖਤਰਨਾਕ ਵਿਲੇਨ ਦੀ ਲਿਸਟ 'ਚ ਟਾਪ 'ਤੇ ਮੌਜਦੂ ਰਹੇ ਡੈਨੀ ਦੀ ਪਤਨੀ ਬੇਹੱਦ ਖੂਬਸੂਰਤ ਹੈ। ਉਨ੍ਹਾਂ ਸਿਕੱਮ ਦੀ ਰਾਜਕੁਮਾਰੀ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੀ ਪਤਨੀ ਦਾ ਨਾਂ ਗਾਵਾ ਹੈ। ਇਕ ਬੇਟਾ ਵੀ ਹੈ, ਜੋ ਬਾਲੀਵੁੱਡ 'ਚ ਡੈਬਿਊ ਦੀ ਤਿਆਰੀ 'ਚ ਹੈ।
Punjabi Bollywood Tadka

ਵਿੰਦੂ ਦਾਰਾ ਸਿੰਘ
ਅਭਿਨੇਤਾ ਤੇ ਪਹਿਲਵਾਨ ਦਾਰਾ ਸਿੰਘ ਦਾ ਬੇਟਾ ਵਿੰਦੂ ਦਾਰਾ ਸਿੰਘ ਦੀ ਪਤਨੀ ਦੇਖਣ 'ਚ ਕਾਫੀ ਖੂਬਸੂਰਤ ਹੈ। ਕਈ ਫਿਲਮਾਂ 'ਚ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਵਿੰਦੂ ਨੇ ਸਾਲ 2002 'ਚ ਆਪਣੀ ਪਹਿਲੀ ਪਤਨੀ ਫਰਹਾ ਨਾਜ਼ ਨੂੰ ਤਲਾਕ ਦੇਣ ਤੋਂ ਬਾਅਦ ਰਸ਼ੀਅਨ ਮਾਡਲ ਡੀਨਾ ਓਮਰਾਵ ਨਾਲ ਵਿਆਹ ਕੀਤਾ ਸੀ। ਡੀਨਾ ਦੀ ਖੂਬਸੂਰਤੀ ਦੇ ਚਰਚੇ ਪੂਰੇ ਬਾਲੀਵੁੱਡ 'ਚ ਮਸ਼ਹੂਰ ਹਨ।
Punjabi Bollywood Tadka


Tags: Ranjeet Prakash Raj Shakti Kapoor Danny Denzongpa Villain Bollywood Actor

Edited By

Kapil Kumar

Kapil Kumar is News Editor at Jagbani.