FacebookTwitterg+Mail

ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਬੋਨੀ ਕਪੂਰ ਨੇ ਕੀਤਾ ਖੁਲਾਸਾ, ਕੀ ਹੋਇਆ ਸੀ 24 ਫਰਵਰੀ ਦੀ ਰਾਤ

boney kapoor
05 March, 2018 02:07:24 PM

ਮੁੰਬਈ (ਬਿਊਰੋ)— 24 ਫਰਵਰੀ ਨੂੰ ਹੀ ਸ਼੍ਰੀਦੇਵੀ ਦੀ ਦੁਬਈ ਦੇ ਇਕ ਹੋਟਲ ਦੇ ਕਮਰੇ ਦੇ ਬਾਥਟਬ ਵਿਚ ਡੁੱਬਣ ਨਾਲ ਮੌਤ ਹੋ ਗਈ ਸੀ। ਬੋਨੀ ਕਪੂਰ ਨੇ ਦੱਸਿਆ ਹੈ ਕਿ ਕਿਵੇਂ ਉਹ ਆਪਣੀ ਪਤਨੀ ਨੂੰ ਸਰਪ੍ਰਾਇਜ ਦੇਣ ਅਚਾਨਕ ਦੁਬਈ ਪੁੱਜੇ ਸਨ। ਕਿਵੇਂ ਉਹ ਗਲੇ ਮਿਲੇ ਸਨ ਅਤੇ ਇਕ ਦੂਜੇ ਨੂੰ ਕਿੱਸ ਕੀਤੀ ਸੀ ਅਤੇ ਕਿਸ ਤਰ੍ਹਾਂ ਇਸ ਦੇ ਕਰੀਬ ਦੋ ਘੰਟੇ ਬਾਅਦ ਹੀ ਉਨ੍ਹਾਂ ਨੂੰ ਸ਼੍ਰੀਦੇਵੀ ਪਾਣੀ ਨਾਲ ਭਰੇ ਹੋਏ ਬਾਥਟਬ ਵਿਚ ਪਈ ਹੋਈ ਮਿਲੀ ਸੀ। ਫਿਲਮ ਆਲੋਚਕ ਕੋਮਲ ਨਾਹਟਾ ਨੇ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਨਾਲ ਹੋਈ ਗੱਲਬਾਤ ਦੇ ਆਧਾਰ 'ਤੇ ਦੱਸਿਆ ਕਿ ਅਖੀਰ ਉਸ ਦਿਨ ਸ਼੍ਰੀਦੇਵੀ ਨਾਲ ਕਮਰਾ ਨੰਬਰ 2201 ਵਿਚ ਕੀ ਹੋਇਆ ਸੀ।
Punjabi Bollywood Tadka
ਸ਼੍ਰੀਦੇਵੀ ਆਪਣੇ ਭਾਣਜੇ ਮੋਹਿਤ ਮਾਰਵਾਹ ਦੇ ਵਿਆਹ ਵਿਚ ਸ਼ਾਮਲ ਹੋਣ ਗਈ ਸੀ। ਬੋਨੀ ਕਪੂਰ ਅਤੇ ਧੀ ਖੁਸ਼ੀ ਵਾਪਸ ਭਾਰਤ ਆ ਗਏ ਅਤੇ ਸ਼੍ਰੀਦੇਵੀ ਉਥੇ ਹੀ ਦੁਬਈ ਵਿਚ ਹੀ ਰੁਕ ਗਈ। ਕੋਮਲ ਨੇ ਦੱਸਿਆ ਕਿ ਸ਼੍ਰੀਦੇਵੀ ਕੋਲ ਸ਼ਾਪਿੰਗ ਲਈ ਇਕ ਲੰਬੀ ਲਿਸਟ ਸੀ, ਜੋ ਉਨ੍ਹਾਂ ਨੂੰ ਧੀ ਜਾਹਨਵੀ ਨੇ ਦਿੱਤੀ ਸੀ। ਇਹ ਲਿਸਟ ਉਨ੍ਹਾਂ ਦੇ ਮੋਬਾਇਲ ਫੋਨ 'ਚ ਸੇਵ ਸੀ। ਸ਼੍ਰੀਦੇਵੀ 21 ਫਰਵਰੀ ਨੂੰ ਸ਼ਾਪਿੰਗ ਕਰਨਾ ਚਾਹੁੰਦੀ ਸੀ ਪਰ ਉਨ੍ਹਾਂ ਦਾ ਇਹ ਮੋਬਾਇਲ ਕਿਸੇ ਦੂਜੀ ਜਗ੍ਹਾ ਰਹਿ ਗਿਆ ਸੀ। ਇਸ ਤੋਂ ਬਾਅਦ ਸ਼੍ਰੀਦੇਵੀ ਪੂਰੇ ਦਿਨ ਹੋਟਲ ਵਿਚ ਆਰਾਮ ਕਰਦੀ ਰਹੀ। 22 ਫਰਵਰੀ ਨੂੰ ਉਨ੍ਹਾਂ ਨੇ ਦੋਸਤਾਂ ਨਾਲ ਸਮਾਂ ਗੁਜ਼ਾਰਿਆ, ਹੋਟਲ ਵਿਚ ਆਰਾਮ ਕੀਤਾ ਅਤੇ ਗੱਲਬਾਤ ਕੀਤੀ। 23 ਫਰਵਰੀ ਨੂੰ ਵੀ ਉਨ੍ਹਾਂ ਨੇ ਆਰਾਮ ਕੀਤਾ। ਇੱਧਰ, ਬੋਨੀ ਨੇ ਤੈਅ ਕੀਤਾ ਕਿ ਉਹ ਸ਼੍ਰੀਦੇਵੀ ਨੂੰ ਦੁਬਈ ਪਹੁੰਚ ਕੇ ਸਰਪ੍ਰਾਇਜ ਦੇਣਗੇ। ਬੋਨੀ ਨੇ ਦੱਸਿਆ, ''ਜਦੋਂ ਉਨ੍ਹਾਂ ਨੇ ਮੈਨੂੰ ਕਿਹਾ, ਪਾਪਾ (ਸ਼੍ਰੀਦੇਵੀ ਬੋਨੀ ਨੂੰ ਇਸ ਨਾਮ ਨਾਲ ਬੁਲਾਉਂਦੀ ਸੀ) ਮੈਂ ਤੈਨੂੰ ਮਿਸ ਕਰ ਰਹੀ ਹਾਂ। ਮੈਂ ਕਿਹਾ ਕਿ ਮੈਂ ਵੀ ਤੈਨੂੰ ਬਹੁਤ ਮਿਸ ਕਰ ਰਿਹਾ ਹਾਂ। ਮੈਂ ਸ਼੍ਰੀ ਨਾਲ ਦੁਬਈ ਵਿਚ ਸ਼ਾਮ ਨੂੰ ਮਿਲਣ ਵਾਲਾ ਸੀ। ਜਾਹਨਵੀ ਨੇ ਵੀ ਮੇਰੇ ਇਸ ਫੈਸਲੇ 'ਚ ਸਾਥ ਦਿੱਤਾ, ਕਿਉਂਕਿ ਉਹ ਸ਼੍ਰੀ ਨੂੰ ਲੈ ਕੇ ਡਰੀ ਹੋਈ ਸੀ। ਸ਼੍ਰੀ ਜੇਕਰ ਇਕੱਲੀ ਰਹੇਗੀ ਤਾਂ ਪਾਸਪੋਰਟ ਜਾਂ ਹੋਰ ਡਾਕਿਊਮੈਂਟ ਇੱਧਰ-ਉੱਧਰ ਕਰ ਦੇਵੇਗੀ।''
Punjabi Bollywood Tadka
ਬੋਨੀ ਕਪੂਰ ਨੇ ਕਿਹਾ,''ਮੈਂ ਦੁਬਈ ਲਈ 3.30 ਵਜੇ ਦੀ ਫਲਾਇਟ ਬੁੱਕ ਕੀਤੀ। ਸ਼੍ਰੀ ਨੇ ਮੈਨੂੰ ਉਸ ਸਮੇਂ ਕਾਲ ਕੀਤਾ, ਜਦੋਂ ਮੈਂ ਇੰਟਰਨੈਸ਼ਨਲ ਏਅਰਪੋਰਟ ਦੇ ਲਾਉਂਜ ਵਿਚ ਬੈਠਿਆ ਸੀ, ਮੈਂ ਉਸ ਨੂੰ ਕਿਹਾ ਕਿ ਮੈਂ ਮੀਟਿੰਗ ਵਿਚ ਹਾਂ। ਮੇਰਾ ਫੋਨ ਆਫ ਹੋ ਸਕਦਾ ਹੈ, ਤੁਸੀਂ ਪਰੇਸ਼ਾਨ ਨਾ ਹੋਵੋ। ਮੈਂ ਉਸ ਨੂੰ ਮੀਟਿੰਗ ਤੋਂ ਬਾਅਦ ਫੋਨ ਕਰਾਂਗਾ। ਮੇਰਾ ਪਲਾਨ ਉਸ ਨੂੰ ਸਰਪ੍ਰਾਇਜ ਦੇਣ ਦਾ ਸੀ।'' ਬੋਨੀ ਕਪੂਰ 6.20 'ਤੇ ਦੁਬਈ ਦੇ ਉਸ ਹੋਟਲ 'ਚ ਪਹੁੰਚ ਗਏ। ਬੋਨੀ ਨੇ ਚੈਕ ਇਨ ਦੇ ਰਸਮਾਂ ਪੂਰੀਆਂ ਕੀਤੀਆਂ ਅਤੇ ਸ਼੍ਰੀ ਦੇ ਰੂਮ ਦੀ ਡੁਪਲੀਕੇਟ ਚਾਬੀ ਲਈ। ਬੋਨੀ ਸ਼੍ਰੀ ਨੂੰ ਸਰਪ੍ਰਾਇਜ ਦੇਣ ਲਈ ਕਾਫੀ ਉਤਸ਼ਾਹਿਤ ਸੀ। ਬੋਨੀ ਨੇ ਕਿਹਾ, ''ਅਸੀਂ ਦੋਵੇਂ ਖੁਸ਼ੀ-ਖੁਸ਼ੀ ਮਿਲੇ। ਉਸ ਨੇ ਕਿਹਾ ਕਿ ਉਸ ਨੂੰ ਮਹਿਸੂਸ ਹੋ ਗਿਆ ਸੀ ਕਿ ਮੈਂ ਉਸਨੂੰ ਦੁਬਈ ਤੋਂ ਲੈਣ ਆਉਂਗਾ।'' ਬੋਨੀ ਅਤੇ ਸ਼੍ਰੀ ਕਰੀਬ ਅੱਧੇ ਘੰਟੇ ਤੱਕ ਗੱਲਬਾਤ ਕਰਦੇ ਰਹੇ। ਇਸ ਤੋਂ ਬਾਅਦ ਬੋਨੀ ਫਰੈੱਸ਼ ਹੋਣ ਚਲੇ ਗਏ ਅਤੇ ਉਨ੍ਹਾਂ ਨੇ ਸ਼੍ਰੀਦੇਵੀ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਰੋਮਾਂਟਿਕ ਡਿਨਰ 'ਤੇ ਲੈ ਜਾਣਾ ਚਾਹੁੰਦੇ ਹਨ। ਨਾਲ ਹੀ ਸ਼ਾਪਿੰਗ ਪੋਸਟਪੋਨ ਕਰਨ ਨੂੰ ਵੀ ਕਿਹਾ। ਇਸ ਤੋਂ ਬਾਅਦ ਸ਼੍ਰੀਦੇਵੀ ਨਹਾਉਣ ਚੱਲੀ ਗਈ।''
Punjabi Bollywood Tadka
ਬੋਨੀ ਨੇ ਦੱਸਿਆ, ''ਮੈਂ ਲਿਵਿੰਗ ਰੂਮ ਵਿਚ ਆ ਗਿਆ ਅਤੇ ਸ਼੍ਰੀਦੇਵੀ ਬਾਥਰੂਮ ਵਿਚ ਨਹਾਉਣ ਅਤੇ ਤਿਆਰ ਹੋਣ ਚੱਲੀ ਗਈ। ਮੈਂ ਕਰੀਬ 15 ਮਿੰਟ ਤੱਕ ਟੀ.ਵੀ. ਦੇਖਿਆ। ਮੈਂ ਬੇਚੈਨ ਹੋ ਰਿਹਾ ਸੀ। ਮੈਨੂੰ ਖਿਆਲ ਆਇਆ ਕਿ ਅੱਜ ਸੈਟਰਡੇ ਹੈ ਰੈਸਟੋਰੈਂਟ ਵਿਚ ਕਾਫੀ ਭੀੜ ਹੋਵੇਗੀ। ਉਸ ਸਮੇਂ ਦੁਬਈ ਦੇ ਸਮੇਂ ਮੁਤਾਬਕ ਅੱਠ ਵਜ ਰਹੇ ਸਨ। ਮੈਂ ਸ਼੍ਰੀ ਨੂੰ ਦੋ ਵਾਰ ਆਵਾਜ਼ ਲਗਾਈ। ਉਸ ਵੱਲੋਂ ਕੋਈ ਜਵਾਬ ਨਾ ਮਿਲਿਆ। ਮੈਂ ਬਾਥਰੂਮ ਕੋਲ ਗਿਆ ਅਤੇ ਦਰਵਾਜ਼ਾ ਖੜਕਾਇਆ। ਮੈਂ ਪ੍ਰੇਸ਼ਾਨ ਹੋ ਗਿਆ। ਅੰਦਰੋਂ ਕੋਈ ਹਲਚਲ ਸੁਣਾਈ ਨਹੀਂ ਦੇ ਰਹੀ ਸੀ। ਪਾਣੀ ਚਲਣ ਦੀ ਆਵਾਜ਼ ਜਰੂਰ ਆ ਰਹੀ ਸੀ। ਫਿਰ ਬੋਨੀ ਨੇ ਆਵਾਜ਼ ਲਗਾਈ ''ਜਾਨ, ਜਾਨ''... ਪਰ ਕੋਈ ਜਵਾਬ ਨਾ ਆਇਆ ਜੋ ਕਿ ਅਜੀਬ ਸੀ। ਬੋਨੀ ਨੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਜੋ ਅੰਦਰੋਂ ਬੰਦ ਨਹੀਂ ਕੀਤਾ ਗਿਆ ਸੀ। ਬਾਥਟੱਬ ਪੂਰੀ ਤਰ੍ਹਾਂ ਪਾਣੀ ਨਾਲ ਭਰਿਆ ਹੋਇਆ ਸੀ ਅਤੇ ਸ਼੍ਰੀਦੇਵੀ ਪੂਰੀ ਤਰ੍ਹਾਂ ਉਸ ਵਿਚ ਡੁੱਬੀ ਹੋਈ ਸੀ। ਬੋਨੀ ਨੇ ਜੋ ਦੇਖਿਆ ਉਹ ਉਸ ਦੇ ਲਈ ਬਿਲਕੁੱਲ ਤਿਆਰ ਨਹੀਂ ਸਨ ਅਤੇ ਨਾ ਹੀ ਉਸ 'ਤੇ ਭਰੋਸਾ ਕਰ ਪਾ ਰਹੇ ਸਨ।

Punjabi Bollywood Tadka


Tags: Boney KapoorSrideviKhushi KapoorJhanvi Kapoor

Edited By

Manju

Manju is News Editor at Jagbani.