FacebookTwitterg+Mail

Bday Spl : ਪਹਿਲੀ ਪਤਨੀ ਮੋਨਾ ਨੇ ਕੀਤਾ ਸੀ ਬੋਨੀ-ਸ਼੍ਰੀਦੇਵੀ ਦੇ ਵਿਆਹ ਦਾ ਖੁਲਾਸਾ

boney kapoor happy birthday
11 November, 2017 02:16:00 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੇ ਪਤੀ ਤੇ ਨਾਮੀ ਫਿਲਮ ਪ੍ਰੋਡਿਊਸਰ ਬੋਨੀ ਕਪੂਰ ਦਾ ਅੱਜ ਜਨਮਦਿਨ ਹੈ। ਉਸ ਦਾ ਜਨਮ 11 ਨਵੰਬਰ 1953 'ਚ ਹੋਇਆ ਸੀ। ਉਸ ਨੇ 'ਮਿਸਟਰ ਇੰਡੀਆ', 'ਨੋ ਐਂਟਰੀ', 'ਜੁਦਾਈ' ਵਰਗੀਆਂ ਸੁਪਰਹਿੱਟ ਫਿਲਮਾਂ ਪ੍ਰੋਡਿਊਸ ਕੀਤੀਆਂ ਹਨ।

Punjabi Bollywood Tadka
'ਹਵਾ-ਹਵਾਈ' ਅਦਾਕਾਰਾ ਸ਼੍ਰੀਦੇਵੀ ਨਾਲ ਉਸ ਨੇ ਦੂਜਾ ਵਿਆਹ ਕਰਵਾਇਆ। ਬੋਨੀ ਕਪੂਰ ਵਿਵਾਦਾਂ ਤੋਂ ਦੂਰ ਰਹਿੰਦੇ ਹਨ ਪਰ ਸ਼੍ਰੀਦੇਵੀ ਨਾਲ ਉਸ ਦੀ ਲਵ ਸਟੋਰੀ ਉਸ ਦੌਰ ਵਿਚ ਖੂਬ ਸੁਰਖੀਆਂ ਵਿਚ ਰਹੀ ਸੀ।

Punjabi Bollywood Tadka
ਬੋਨੀ 70 ਦੇ ਦਹਾਕੇ ਤੋਂ ਸ਼੍ਰੀਦੇਵੀ ਦੀਆਂ ਤਮਿਲ ਫਿਲਮਾਂ ਦੇਖਦੇ ਸਨ ਅਤੇ ਉਸ ਨੂੰ ਪਸੰਦ ਕਰਦੇ ਸਨ। ਇਕ ਵਾਰ ਬੋਨੀ ਕਪੂਰ ਸ਼੍ਰੀਦੇਵੀ ਨੂੰ ਮਿਲਣ ਚੇਨਈ ਉਸ ਦੇ ਘਰ ਗਏ ਸੀ ਪਰ ਉਹ ਸ਼ੂਟਿੰਗ ਲਈ ਸਿੰਗਾਪੁਰ ਗਈ ਸੀ, ਜਿਸ ਤੋਂ ਬਾਅਦ ਉਹ ਬਹੁਤ ਉਦਾਸ ਹੋਏ ਅਤੇ ਵਾਪਸ ਮੁੰਬਈ ਆ ਗਏ।

Punjabi Bollywood Tadka
ਦੋਵਾਂ ਦੀ ਕਹਾਣੀ ਸੁਪਰਹਿੱਟ ਫਿਲਮ 'ਮਿਸਟਰ ਇੰਡੀਆ' ਦੌਰਾਨ ਸ਼ੁਰੂ ਹੋਈ ਸੀ। 1984 ਵਿਚ ਉਹ ਸ਼੍ਰੀਦੇਵੀ ਦੇ ਕੋਲ 'ਮਿਸਟਰ ਇੰਡੀਆ' ਵਿਚ ਸੀਮਾ ਦੇ ਰੋਲ ਦਾ ਆਫਰ ਲੈ ਕੇ ਆਏ ਸਨ। ਕੁਝ ਸਮੇਂ ਬਾਅਦ ਉਸ ਨੇ ਸ਼੍ਰੀਦੇਵੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਬੋਨੀ ਕਪੂਰ ਨੇ ਸ਼੍ਰੀਦੇਵੀ ਨੂੰ ਆਫੀਸ਼ੀਅਲੀ ਸਾਲ 1993 ਵਿਚ ਪ੍ਰਪੋਜ਼ ਕੀਤਾ।

Punjabi Bollywood Tadka
ਫਿਲਮ 'ਮਿਸਟਰ ਇੰਡੀਆ' ਦੇ ਸੈੱਟ 'ਤੇ ਬੋਨੀ ਆਪ ਇਸ ਗੱਲ ਦਾ ਧਿਆਨ ਰੱਖਦੇ ਸਨ ਕਿ ਸ਼੍ਰੀਦੇਵੀ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਐਨਾ ਹੀ ਨਹੀਂ ਉਸ ਨੇ ਸ਼੍ਰੀਦੇਵੀ ਲਈ ਅਲੱਗ ਮੇਕਅੱਪ ਰੂਮ ਵੀ ਅਰੈਂਜ਼ ਕਰਵਾਇਆ। ਇਸ ਤੋਂ ਬਾਅਦ ਸ਼੍ਰੀਦੇਵੀ ਬੋਨੀ ਦੇ ਨਾਲ ਸਹਿਜ ਮਹਿਸੂਸ ਕਰਨ ਲੱਗੀ।

Punjabi Bollywood Tadka

ਇਸ ਸਮੇਂ ਤੱਕ ਬੋਨੀ ਸ਼੍ਰੀਦੇਵੀ ਨੂੰ ਐਨਾ ਪਸੰਦ ਕਰਨ ਲੱਗ ਗਿਆ ਸੀ ਕਿ ਜਦੋਂ ਉਹ ਫਿਲਮ 'ਚਾਂਦਨੀ' ਦੀ ਸ਼ੂਟਿੰਗ ਕਰ ਰਹੀ ਸੀ ਤਾਂ ਬੋਨੀ ਉਸ ਨੂੰ ਮਿਲਣ ਸਵਿਟਜ਼ਰਲੈਂਡ ਵੀ ਚਲੇ ਗਏ।

Punjabi Bollywood Tadka
ਬੋਨੀ ਪਹਿਲਾਂ ਤੋ ਹੀ ਵਿਆਹੁਤਾ ਸਨ ਅਤੇ ਉੱਥੋਂ ਵਾਪਸ ਆਉਣ ਤੋਂ ਬਾਅਦ ਉਸ ਨੇ ਆਪਣੀ ਪਹਿਲੀ ਘਰਵਾਲੀ ਮੋਨਾ ਨੂੰ ਸ਼੍ਰੀਦੇਵੀ ਬਾਰੇ ਦੱਸਿਆ। ਉਨ੍ਹਾਂ ਨੇ ਮੋਨਾ ਨੂੰ ਦੱਸਿਆ ਕਿ ਉਹ ਸ਼੍ਰੀਦੇਵੀ ਨੂੰ ਪਿਆਰ ਕਰਦਾ ਹੈ। ਇਹ ਸੱਚ ਜਾਣਨ ਤੋਂ ਬਾਅਦ ਉਹ ਟੁੱਟ ਗਈ ਸੀ। ਮੋਨਾ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਮਰ ਵਿਚ ਬੋਨੀ ਮੇਰੇ ਤੋਂ 10 ਸਾਲ ਵੱਡਾ ਸੀ। ਜਦੋਂ ਮੇਰਾ ਬੋਨੀ ਨਾਲ ਵਿਆਹ ਹੋਇਆ ਉਦੋਂ ਮੈਂ 19 ਸਾਲ ਦੀ ਸੀ।

Punjabi Bollywood Tadka
ਸਾਡੇ ਦੋਵਾਂ ਦੇ ਵਿਆਹ ਨੂੰ 13 ਸਾਲ ਹੋਏ ਸੀ, ਉਦੋਂ ਮੈਨੂੰ ਪਤਾ ਚੱਲਿਆ ਕਿ ਮੇਰਾ ਪਤੀ ਕਿਸੇ ਹੋਰ ਨਾਲ ਪਿਆਰ ਕਰਦਾ ਹੈ। ਇਸ ਤੋਂ ਬਾਅਦ ਸਾਡੇ ਰਿਸ਼ਤੇ ਵਿਚ ਕੁਝ ਨਹੀਂ ਬੱਚਿਆ ਸੀ ਅਤੇ ਅਸੀ ਇਸ ਰਿਸ਼ਤੇ ਨੂੰ ਇਕ ਹੋਰ ਮੌਕਾ ਨਹੀਂ ਦੇ ਸਕਦੇ ਸੀ, ਕਿਉਂਕਿ ਸ਼੍ਰੀਦੇਵੀ ਇਕ ਬੱਚੀ ਦੀ ਮਾਂ ਬਣ ਚੁੱਕੀ ਸੀ। ਦੋਵਾਂ ਨੇ 2 ਜੂਨ 1996 ਨੂੰ ਵਿਆਹ ਕਰ ਲਿਆ ਸੀ।

Punjabi Bollywood Tadka
25 ਮਾਰਚ 2012 ਨੂੰ ਕੈਂਸਰ ਨਾਲ ਮੋਨਾ ਦੀ ਮੌਤ ਹੋ ਗਈ ਸੀ। ਦੱਸ ਦੇਈਏ ਕਿ ਬੋਨੀ ਕਪੂਰ ਦੇ ਪਹਿਲੀ ਪਤਨੀ ਮੋਨਾ ਤੋਂ ਦੋ ਬੱਚੇ ਹਨ, ਅਰਜੁਨ ਕਪੂਰ ਅਤੇ ਧੀ ਅੰਸ਼ੁਲਾ ਕਪੂਰ। ਉੱਥੇ ਹੀ ਸ਼੍ਰੀਦੇਵੀ ਦੀਆਂ ਦੋ ਕੁੜੀਆ ਹਨ, ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ।


Tags: Boney Kapoor Happy BirthdaySrideviJahnavi Kapoorਸ਼੍ਰੀਦੇਵੀਬੋਨੀ ਕਪੂਰ