FacebookTwitterg+Mail

ਬ੍ਰਿਟਿਸ਼ ਦੀ ਮਸ਼ਹੂਰ ਗਾਇਕਾ ਐਡੇਲ ਨੇ ਛੱਡੀ ਆਪਣੀ ਅਜਿਹੀ ਆਦਤ

british singer adele left pizza
19 August, 2016 09:57:44 AM

ਲੰਡਨ— ਆਸਕਰ ਜੇਤੂ ਬ੍ਰਿਟਿਸ਼ ਗਾਇਕਾ ਐਡੇਲ ਨੇ ਪਿਜ਼ਾ ਖਾਣਾ ਛੱਡ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਐਡੇਲ ਦੇ ਅਜਿਹਾ ਕਰਨ ਦੇ ਪਿੱਛੇ ਵੱਡਾ ਕਾਰਨ ਉਨ੍ਹਾਂ ਦੀ ਆਵਾਜ਼ ਦਾ ਖਰਾਬ ਹੋਣਾ ਹੈ। ਅਜਿਹਾ ਕਰਕੇ ਉਹ ਆਪਣੀ ਸੁਰੀਲੀ ਆਵਾਜ਼ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ। ਅਸਲ 'ਚ ਐੈਡੇਲ ਆਪਣੀ ਸੁਰੀਲੀ ਅਵਾਜ਼ ਨੂੰ ਬਚਾਉਣ ਲਈ ਪਨੀਰ ਅਤੇ ਟਮਾਟਰ ਨਾਲ ਬਣਿਆ ਖਾਣਾ ਨਾ ਖਾਣ ਦੀ ਸਲਾਹ ਦਿੱਤੀ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦਾ ਗਾਇਕੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਆਪ ਇਹ ਗੱਲ ਦੱਸੀ ਹੈ ਕਿ ਉਹ ਪਿਜ਼ਾ ਨਹੀਂ ਖਾ ਸਕਦੀ।
ਐਡੇਲ ਨੇ ਕਿਹਾ, ''ਇਹ ਕਿੰਨਾ ਬੁਰਾ ਹੈ ਕਿ ਟਮਾਟਰ ਨਾਲ ਬਣਾਇਆ ਜਾਂਦਾ ਹੈ, ਜੋ ਤੁਹਾਡੇ ਗਲੇ ਲਈ ਬੁਰਾ ਹੁੰਦਾ ਹੈ। ਐਡੇਲ ਨੂੰ ਲੈ ਕੇ ਕੁਝ ਸਮੇਂ ਪਹਿਲਾਂ ਖਬਰ ਆਈ ਸੀ ਕਿ ਉਨ੍ਹਾਂ ਨੇ ਬੇਵਰਲੀ ਹਿਲਸ 'ਚ 95 ਲੱਖ ਡਾਲਰ ਦੀ ਕੀਮਤ ਦਾ ਇਕ ਆਲੀਸ਼ਾਨ ਬੰਗਲਾ ਖਰੀਦਿਆਂ ਹੈ।


Tags: britishadelepizza