FacebookTwitterg+Mail

ਟਵਿੱਟਰ 'ਤੇ ਬ੍ਰਿਟਨੀ ਸਪੀਅਰਸ ਦਾ ਅਕਾਊਂਟ ਹੋਇਆ ਹੈਕ, ਉੱਡਾਈ ਮੌਤ ਦੀ ਅਫਵਾਹ

    1/6
28 December, 2016 11:35:29 AM
ਲਾਸ ਏਂਜਲਸ—ਸੋਨੀ ਮਿਊਜ਼ਿਕ ਗਲੋਬਲ ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਅਤੇ ਪੌਪ ਸਟਾਰ ਬ੍ਰਿਟਨੀ ਸਪੀਅਰਸ ਦੀ ਮੌਤ ਬਾਰੇ ਝੂਠਾ ਟਵੀਟ ਕਰ ਦਿੱਤਾ ਗਿਆ। ਹੈਕ ਕੀਤੇ ਗਏ ਪੇਜ 'ਤੇ ਸੋਮਵਾਰ ਤੜਕੇ ਦੋ ਸੰਦੇਸ਼ ਜਾਰੀ ਕੀਤੇ ਗਏ। ਪਹਿਲੇ ਟਵੀਟ ਵਿਚ ਕਿਹਾ ਗਿਆ ਕਿ ਈਸ਼ਵਰ ਬ੍ਰਿਟਨੀ ਸਪੀਅਰਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਇਸ ਤੋਂ ਬਾਅਦ ਇਕ ਇਮੋਜੀ ਅਤੇ ਹੈਸ਼ਟੈਗ ਰਾਹੀਂ ਲਿਖਿਆ ਗਿਆ 'ਈਸ਼ਵਰ ਬ੍ਰਿਟਨੀ ਸਪੀਅਰਸ ਦੀ ਆਤਮਾ ਨੂੰ ਸ਼ਾਂਤੀ ਦੇਵੇ, 1981-2016।' ਦੂਜਾ ਟਵੀਟ ਸੱਤ ਮਿੰਟ ਬਾਅਦ ਕੀਤਾ ਗਿਆ, ਜਿਸ ਵਿਚ ਲਿਖਿਆ ਗਿਆ ਕਿ ਦੁਰਘਟਨਾ ਵਿਚ ਬ੍ਰਿਟਨੀ ਸਪੀਅਰਸ ਦੀ ਮੌਤ ਹੋ ਗਈ।

Tags: ਬ੍ਰਿਟਨੀ ਸਪੀਅਰਸ ਟਵਿੱਟਰ ਪੌਪ ਸਟਾਰ ਅਕਾਊਂਟ ਹੈਕBritney Spears Twitter pop star account hack