FacebookTwitterg+Mail

ਜਦੋਂ ਨਕਾਬਪੋਸ਼ ਵਿਅਕਤੀਆਂ ਨੇ ਕੀਤਾ ਬੰਟੀ ਬੈਂਸ ਦਾ ਪਿੱਛਾ ਤੇ ਭੰਨੀ ਸੀ ਆਡੀ ਕਾਰ

bunty bains
03 June, 2018 08:36:32 PM

ਜਲੰਧਰ (ਬਿਊਰੋ)— ਕੁਝ ਮਹੀਨੇ ਪਹਿਲਾਂ ਪੰਜਾਬੀ ਗੀਤਕਾਰ ਬੰਟੀ ਬੈਂਸ ਨੇ ਪੁਲਸ ਕੋਲ ਇਕ ਮਾਮਲਾ ਦਰਜ ਕਰਵਾਇਆ ਸੀ, ਜਿਸ 'ਚ ਉਨ੍ਹਾਂ ਦੱਸਿਆ ਕਿ ਕੁਝ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਦਾ ਕਾਰ 'ਚ ਪਿੱਛਾ ਕੀਤਾ ਤੇ ਥੋੜ੍ਹੇ ਦਿਨਾਂ ਬਾਅਦ ਉਨ੍ਹਾਂ ਦੀ ਨਵੀਂ ਆਡੀ ਗੱਡੀ ਭੰਨ ਦਿੱਤੀ। ਇਸ ਮਾਮਲੇ 'ਤੇ ਪੁਲਸ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ। ਅੰਜਾਮ ਇਹ ਹੈ ਕਿ ਹੁਣ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਤੇ ਗਿੱਪੀ ਗਰੇਵਾਲ ਕੋਲੋਂ ਫਿਰੌਤੀ ਮੰਗੀ ਜਾ ਰਹੀ ਹੈ। ਪੰਜਾਬੀ ਕਲਾਕਾਰਾਂ ਨੂੰ ਧਮਕੀਆਂ ਮਿਲਣਾ ਤੇ ਹਮਲੇ ਹੋਣ ਦਾ ਸਿਲਸਿਲਾ ਦਿਨ-ਬ-ਦਿਨ ਵੱਧ ਰਿਹਾ ਹੈ। ਇਸ ਵੱਲ ਪੁਲਸ ਸ਼ਾਇਦ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੀ। ਪੁਲਸ ਇੰਨਾ ਕਹਿ ਕੇ ਪਾਸਾ ਕਰ ਜਾਂਦੀ ਹੈ ਕਿ ਕਲਾਕਾਰਾਂ ਨੂੰ ਨਿਸ਼ਾਨਾ ਆਸਾਨੀ ਨਾਲ ਬਣਾਇਆ ਜਾਂਦਾ ਹੈ ਕਿਉਂਕਿ ਉਹ ਸਾਫਟ ਟਾਰਗੇਟ ਹੁੰਦੇ ਹਨ।
ਸ਼ਨੀਵਾਰ ਨੂੰ ਗਿੱਪੀ ਗਰੇਵਾਲ ਕੋਲੋਂ ਫਿਰੌਤੀ ਮੰਗੀ ਗਈ। ਗਿੱਪੀ ਤੋਂ ਫਿਰੌਤੀ ਦੀ ਮੰਗ ਦਿਲਪ੍ਰੀਤ ਸਿੰਘ ਢਾਹਾਂ ਵਲੋਂ ਕੀਤੀ ਗਈ, ਜਿਹੜਾ ਪਰਮੀਸ਼ ਵਰਮਾ 'ਤੇ ਹਮਲੇ ਦਾ ਮੁੱਖ ਦੋਸ਼ੀ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਦੋਸ਼ੀਆਂ 'ਤੇ ਬਣਦੀ ਕਾਰਵਾਈ ਕਰ ਰਹੀ ਹੈ ਤੇ ਕਲਾਕਾਰਾਂ ਨੂੰ ਸੁਰੱਖਿਆ ਵੀ ਦੇ ਰਹੀ ਹੈ। ਇਸ ਦੇ ਬਾਵਜੂਦ ਨਿੱਤ ਦਿਨ ਕਿਸੇ ਨਾ ਕਿਸੇ ਕਲਾਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਹਫਤੇ ਪੰਜਾਬੀ ਗਾਇਕ ਨਵਜੋਤ ਸਿੰਘ ਦਾ ਵੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਦੋਸ਼ੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ।


Tags: Bunty Bains Gippy Grewal Parmish Verma Goldy Jenny Johal

Edited By

Rahul Singh

Rahul Singh is News Editor at Jagbani.