FacebookTwitterg+Mail

ਇਕ ਫਿਲਮ ਲਈ 95 ਕਰੋੜ ਫੀਸ ਲੈਣ ਵਾਲੀ ਅਭਿਨੇਤਰੀ ਨੂੰ ਇਸ ਵਜ੍ਹਾ ਵਜ੍ਹਾ ਕਾਰਨ ਛੱਡਣੀ ਪਈ ਸੀ ਐਕਟਿੰਗ

cameron diaz birthday
30 August, 2017 03:01:43 PM

ਮੁੰਬਈ— ਅਭਿਨੇਤਰੀ ਕੈਮਰੂਨ ਡਿਆਜ਼ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਹਾਲੀਵੁੱਡ ਦੀਆਂ ਸਭ ਤੋਂ ਵੱਧ ਫੀਸ ਲੈਣ ਵਾਲੀਆਂ ਅਭਿਨੇਤਰੀਆਂ 'ਚ ਸ਼ੁਮਾਰ ਕੈਮਰੂਨ ਨੇ 1994 'ਚ ਬਤੌਰ ਅਭਿਨੇਤਰੀ ਫਿਲਮਾਂ 'ਚ ਡੈਬਿਊ ਕੀਤਾ ਸੀ। ਹਾਲਾਂਕਿ ਹੁਣ ਉਹ ਅਦਾਕਾਰੀ ਤੋਂ ਦੂਰ ਹੈ। ਉਸ ਨੇ ਫਿਲਮਾਂ 'ਚ ਕੰਮ ਕਰਨਾ ਸਿਰਫ ਇਸ ਕਾਰਨ ਛੱਡ ਦਿੱਤਾ ਕਿਉਂਕਿ ਇਸ ਨਾਲ ਉਸ ਦੀ ਨਿੱਜੀ ਜ਼ਿੰਦਗੀ ਖਤਮ ਹੋ ਗਈ ਸੀ ਤੇ ਉਹ ਫਿਲਮਾਂ 'ਚ ਇੰਨਾ ਜ਼ਿਆਦਾ ਰੁੱਝ ਗਈ ਸੀ ਕਿ ਖੁਦ ਨੂੰ ਭੁੱਲ ਬੈਠੀ ਸੀ। ਉਹ ਆਖਰੀ ਵਾਰ 2014 'ਚ ਰਿਲੀਜ਼ ਫਿਲਮਾਂ 'ਚ ਨਜ਼ਰ ਆਈ ਸੀ। ਦੱਸਣਯੋਗ ਹੈ ਕਿ ਕੈਮਰੂਨ ਇਕ ਫਿਲਮ ਦੇ ਲਗਭਗ 95 ਕਰੋੜ ਰੁਪਏ ਲੈਂਦੀ ਸੀ। ਕੈਮਰੂਨ ਦਾ ਜਨਮ ਕੈਲੀਫੋਰਨੀਆ 'ਚ ਹੋਇਆ ਸੀ।
Punjabi Bollywood Tadka
ਉਸ ਨੇ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿਰਫ 16 ਸਾਲ ਦੀ ਉਮਰ 'ਚ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਮਾਡਲਿੰਗ ਏਜੰਸੀ ਏਲਾਈਟ ਮਾਡਲ ਮੈਨੇਜਮੈਂਟ ਨਾਲ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਉਹ 17 ਸਾਲ ਦੀ ਸੀ ਤਾਂ 1990 'ਚ 'ਸੈਵੰਟੀਨ' ਮੈਗਜ਼ੀਨ ਦੀ ਕਵਰ ਗਰਲ ਬਣੀ ਸੀ। ਉਸ ਨੇ 2 ਤੋਂ 3 ਮਹੀਨੇ ਬਤੌਰ ਮਾਡਲ ਕੰਮ ਕੀਤਾ। 1992 'ਚ ਉਸ ਨੇ ਐਸ ਐਂਡ ਐੱਮ ਲੈਦਰ ਫੈਸ਼ਨ ਲਿਗਨੀਅਰ ਲਈ ਟਾਪਲੈੱਸ ਫੋਟੋਸ਼ੂਟ ਕਰਵਾਇਆ ਸੀ। ਹਾਲਾਂਕਿ ਉਸ ਦੇ ਫੋਟੋਸ਼ੂਟ ਦੀਆਂ ਇਹ ਤਸਵੀਰਾਂ ਕਦੇ ਵੀ ਰਿਲੀਜ਼ ਨਹੀਂ ਕੀਤੀਆਂ ਗਈਆਂ।
Punjabi Bollywood Tadka
21 ਸਾਲ ਦੀ ਉਮਰ 'ਚ ਕੈਮਰੂਨ ਨੇ ਫਿਲਮ 'ਦਿ ਮਾਸਕ' ਨਾਲ ਡੈਬਿਊ ਕੀਤਾ ਸੀ। ਐਕਟਿੰਗ ਦਾ ਅਨੁਭਵ ਨਾ ਹੋਣ ਕਾਰਨ ਉਸ ਨੇ ਐਕਟਿੰਗ ਦੀ ਟਰੇਨਿੰਗ ਲੈਣੀ ਸ਼ੁਰੂ ਕੀਤੀ। ਇਸ ਫਿਲਮ 'ਚ ਬਤੌਰ ਮੁੱਖ ਅਭਿਨੇਤਰੀ ਐਕਟਿੰਗ ਕਰਨ ਤੋਂ ਬਾਅਦ ਉਹ ਰਾਤੋਂ-ਰਾਤ ਪ੍ਰਸਿੱਧ ਹੋ ਗਈ। ਉਸ ਦੀ ਇਹ ਫਿਲਮ 1994 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ 'ਚ ਸ਼ਾਮਲ ਸੀ। ਇਸ ਫਿਲਮ ਨੇ ਵਰਲਡਵਾਈਡ 2240 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
Punjabi Bollywood Tadka
ਇਸ ਤੋਂ ਇਲਾਵਾ ਉਸ ਨੇ 'ਦਿ ਲਾਸਟ ਸੁਪਰ', 'ਫੀਲਿੰਗ ਸਿਨੇਸੋਟਾ', 'ਕੀਜ਼ ਟੂ ਤੁਲਸਾ', 'ਐਨੀ ਗਿਵਨ ਸੰਡੇ', 'ਚਾਰਲੀ ਏਂਜਲਸ', 'ਦਿ ਇਨਵਿਜ਼ੀਬਲ ਸਰਕਸ', 'ਦਿ ਹਾਲੀਡੇ', 'ਬੈਡ ਟੀਚਰ', 'ਦਿ ਅਦਰ ਵੂਮੈਨ', 'ਐਨੀ' ਸਮੇਤਕਈ ਫਿਲਮਾਂ 'ਚ ਕੰਮ ਕੀਤਾ। ਉਸ ਨੇ ਐਕਟਿੰਗ ਲਈ ਕਈ ਐਵਾਰਡਸ ਵੀ ਜਿੱਤੇ।​​​​​​​
Punjabi Bollywood Tadka


Tags: Cameron Diaz Birthday Hollywood Model