FacebookTwitterg+Mail

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਦਿਲਜੀਤ ਦੁਸਾਂਝ ਦੀ 'ਸੁਪਰ ਸਿੰਘ' ਦਾ ਪੋਸਟਰ ਕੀਤਾ ਲਾਂਚ

canadian defense minister harjeet singh sajjan and diljit dosanjh launches  super singh  poster
27 April, 2017 12:12:43 AM

ਜਲੰਧਰ— ਪਾਲੀਵੁੱਡ ਦੀ ਪਹਿਲੀ ਸੁਪਰ ਹੀਰੋ ਵਾਲੀ ਫਿਲਮ 'ਸੁਪਰ ਸਿੰਘ' ਦਾ ਪਹਿਲਾ ਪੋਸਟਰ ਲਾਂਚ ਕਰਨ ਤੋਂ ਬਾਅਦ ਏਕਤਾ ਕਪੂਰ ਦੀ ਬਾਲਾਜੀ ਮੋਸ਼ਨ ਪਿਕਚਰਜ਼ ਤੇ ਪਵਨ ਗਿੱਲ ਤੇ ਅਨੁਰਾਗ ਸਿੰਘ ਦੀ ਬਰਾਟ ਫਿਲਮਜ਼ ਨੇ 'ਸੁਪਰ ਸਿੰਘ' ਦਾ ਦੂਜਾ ਪੋਸਟਰ ਲਾਂਚ ਕੀਤਾ ਹੈ। ਇਸ ਦੌਰਾਨ ਫਿਲਮ ਦੇ ਮੁੱਖ ਅਭਿਨੇਤਾ ਦਿਲਜੀਤ ਦੁਸਾਂਝ ਤੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਮੌਜੂਦ ਸਨ।

ਜਦੋਂ ਫਿਲਮ ਦਾ ਪਹਿਲਾ ਪੋਸਟਰ ਲਾਂਚ ਗਿਆ ਸੀ ਤਾਂ ਉਦੋਂ ਇਸ ਨੂੰ ਕਾਫੀ ਵਾਇਰਲ ਕੀਤਾ ਗਿਆ। ਉਸੇ ਦਿਨ ਇਹ ਟਵਿਟਰ 'ਤੇ ਤੀਜੇ ਨੰਬਰ 'ਤੇ ਟ੍ਰੈਂਡ ਕਰ ਰਿਹਾ ਸੀ। ਸੁਪਰ ਸਿੰਘ ਦਾ ਦੂਜਾ ਪੋਸਟਰ ਦਿਲਜੀਤ ਦੁਸਾਂਝ ਦੇ ਸ਼ੋਅ ਰਾਈਜ਼ਿੰਗ ਸਟਾਰ 'ਤੇ ਲਾਂਚ ਕੀਤਾ ਗਿਆ।

ਇਸ ਦੌਰਾਨ ਹਰਜੀਤ ਸਿੰਘ ਸੱਜਣ ਨੇ ਦਿਲਜੀਤ ਦੁਸਾਂਝ ਨੂੰ ਆਪਣਾ ਬੈਚ ਭੇਂਟ ਕਰਕੇ ਸਨਮਾਨਿਤ ਕੀਤਾ। ਹਰਜੀਤ ਸਿੰਘ ਸੱਜਣ ਨੇ ਸੋਸ਼ਲ ਮੀਡੀਆ 'ਤੇ ਪੋਸਟਰ ਲਾਂਚ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿੱਖਿਆ ਸੀ, ''ਪ੍ਰਸਿੱਧ ਤੇ ਨਰਮ ਸੁਭਾਅ ਦੇ ਦਿਲਜੀਤ ਦੁਸਾਂਝ ਨਾਲ ਮਿਲਣ ਦਾ ਮੌਕਾ ਮਿਲਿਆ। ਜਿਸ ਤਰ੍ਹਾਂ ਉਸ ਨੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ, ਉਹ ਬੇਮਿਸਾਲ ਹੈ। ਮੈਨੂੰ ਉਸ ਦੀ ਅਗਾਮੀ ਫਿਲਮ 'ਸੁਪਰ ਸਿੰਘ' ਦਾ ਪੋਸਟਰ ਦੇਖਣ ਦਾ ਮੌਕਾ ਮਿਲਿਆ।''

ਜ਼ਿਕਰਯੋਗ ਹੈ ਕਿ 'ਸੁਪਰ ਸਿੰਘ' ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਫਿਲਮ ਏਕਤਾ ਕਪੂਰ ਦੀ ਬਾਲਾਜੀ ਮੋਸ਼ਨ ਪਿਕਚਰਜ਼ ਤੇ ਪਵਨ ਗਿੱਲ ਤੇ ਅਨੁਰਾਗ ਸਿੰਘ ਦੀ ਬਰਾਟ ਫਿਲਮਜ਼ ਵਲੋਂ ਸਾਂਝੇ ਤੌਰ 'ਤੇ ਪ੍ਰੋਡਿਊਸ ਕੀਤੀ ਗਈ ਹੈ। 'ਸੁਪਰ ਸਿੰਘ' 'ਚ ਦਿਲਜੀਤ ਦੁਸਾਂਝ ਨਾਲ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਹ ਫਿਲਮ ਦੁਨੀਆ ਭਰ 'ਚ ਇਸੇ ਸਾਲ 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: ਪਾਲੀਵੁੱਡ ਦਿਲਜੀਤ ਦੁਸਾਂਝ ਹਰਜੀਤ ਸਿੰਘ ਸੱਜਣ ਪੋਸਟਰ ਲਾਂਚ Paliwood Diljit Dosanjh Harjeet Singh Sajjan Poster Launch