FacebookTwitterg+Mail

ਸੋਸ਼ਲ ਮੀਡੀਆ 'ਤੇ ਟ੍ਰੋਲ ਹੋਈ ਐਸ਼ਵਰਿਆ, ਕਾਨਸ 'ਚ ਪਾਏ ਗਾਊਨ ਦਾ ਇਸ ਤਰ੍ਹਾਂ ਉੱਡਿਆ ਮਜ਼ਾਕ

    1/8
22 May, 2017 07:57:43 PM
ਮੁੰਬਈ- ਫਰਾਂਸ 'ਚ 70ਵਾਂ ਕਾਨਸ ਫਿਲਮ ਫੈਸਟੀਵਲ 2017 ਸ਼ੁਰੂ ਹੋ ਗਿਆ ਹੈ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸੁੰਦਰੀਆਂ ਆਪਣੇ ਸੁੰਦਰਤਾ ਦੇ ਜਲਵੇ ਬਿਖੇਰ ਰਹੀਆਂ ਹਨ। ਐਸ਼ਵਰਿਆ ਰਾਏ ਨੇ ਸ਼ੁੱਕਰਵਾਰ ਨੂੰ ਕਾਨਸ ਫਿਲਮ ਫੈਸਟੀਵਲ 'ਚ ਦੁਬਈ ਦੇ ਡਿਜ਼ਾਈਨਰ Michael Cinco ਦਾ Powder Blue Ballroom Gown ਪਹਿਣਿਆ ਸੀ। ਉਸ ਦਾ ਇਹ ਲੁੱਕ ਦੇਖਦੇ ਹੀ ਅਭਿਸ਼ੇਕ ਬੱਚਨ ਨੇ ਐਸ਼ਵਰਿਆ ਰਾਏ ਦੀ ਕਾਫੀ ਤਾਰੀਫ ਕੀਤੀ ਪਰ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਐਸ਼ਵਰਿਆ ਨੂੰ ਟ੍ਰੋਲ ਕੀਤਾ ਗਿਆ।
ਕਿਸੇ ਨੇ ਇਸ ਨੂੰ ਬੀਚ 'ਤੇ ਅੰਬਰੇਲਾ ਦੱਸਿਆ ਤਾਂ ਕਿਸੇ ਨੇ ਇਸ ਦੀ ਤੁਲਨਾ ਏਅਰਬੈਲੂਨ ਨਾਲ ਕੀਤੀ। ਇੰਨਾ ਹੀ ਨਹੀਂ, ਇਕ ਟਵਿਟਰ ਯੂਜ਼ਰ ਨੇ ਇੱਥੇ ਤੱਕ ਲਿਖ ਦਿੱਤਾ ਕਿ ਬਾਰਿਸ਼ 'ਚ ਐਸ਼ਵਰਿਆ ਦਾ ਇਹ ਗਾਊਨ ਪੂਰੇ ਪਾਕਿਸਤਾਨ ਨੂੰ ਢੱਕ ਸਕਦਾ ਹੈ। ਸੋਸ਼ਲ ਮੀਡੀਆ 'ਤੇ ਆਈਆਂ ਲੋਕਾਂ ਦੀਆਂ ਇਹ ਫਨੀ ਪ੍ਰਤੀਕਿਰਿਆਵਾਂ ਤੁਸੀਂ ਵੀ ਦੇਖੋ-

Tags: cannes film festival 2017 Social Media Troll Aishwarya raiਟ੍ਰੋਲ ਐਸ਼ਵਰਿਆਕਾਨਸ ਫਿਲਮ ਫੈਸਟੀਵਲ 2017

About The Author

Anuradha Sharma

Anuradha Sharma is News Editor at Jagbani.