FacebookTwitterg+Mail

'Cannes Film Festival' 'ਚ ਪਹੁੰਚੇ 'ਸਸੁਰਾਲ ਸਿਮਰ ਕਾ' ਦੇ ਸਿਧਾਰਥ ਅਤੇ ਰੋਲੀ

cannes film festival 2017
30 May, 2017 03:33:41 PM

ਮੁੰਬਈ— 'ਕਾਨਸ ਫਿਲਮ ਫੈਸਟੀਵਲ' 2017 ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਇਸ ਫੈਸਟੀਵਲ ਦੌਰਾਨ ਹਾਲੀਵੁੱਡ ਅਤੇ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਜਲਵਾ ਬਿਖੇਰਦੀਆਂ ਨਜ਼ਰ ਆਈਆਂ ਹਨ। ਹਾਲ ਹੀ 'ਚ ਟੀ. ਵੀ. ਅਦਾਕਾਰਾ ਅਵਿਕਾ ਗੋਰ ਅਤੇ ਮਨੀਸ਼ ਰਾਏਸਿੰਘਨ ਇਸ ਮੌਕੇ ਨਜ਼ਰ ਆਏ ਹਨ। ਇਸ ਮੌਕੇ ਇਹ ਦੋਵਾਂ ਦੀ ਜੋੜੀ ਕਾਫੀ ਖੂਬਸੂਰਤ ਨਜ਼ਰ ਦਿਖਾਈ ਦੇ ਰਹੇ ਹਨ। ਅਵਿਕਾ ਅਤੇ ਰਾਏ ਸਿੰਘਨ ਦੋਵੇਂ ਹੀ ਬਲੈਕ ਕਲਰ ਦਾ ਸੂਟ ਪਹਿਣੇ ਨਜ਼ਰ ਆਏ ਸੀ। ਕਾਫੀ ਖੂਬਸੂਰਤ ਲਇਸ ਤੋਂ ਇਲਾਵਾ ਪਿਛਲੇ ਸਾਲ ਵੀ ਇਹ ਜੋੜੀ ਕਾਨਸ ਫਿਲਮ ਫੈਸਟੀਵਲ 'ਚ ਸ਼ਾਮਲ ਹੋਈ ਸੀ।

Punjabi Bollywood Tadka
ਜ਼ਿਕਰਯੋਗ ਹੈ ਕਿ ਇਹ ਦੋਵੇਂ ਆਪਣੀ ਫਿਲਮ 'ਆਈ ਮੀ ਮਾਈਸੈਲਫ' ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਇੱਥੇ ਪਹੁੰਚੇ ਹਨ। ਇਸ ਸ਼ਾਰਟ ਫਿਲਮ ਦੀ ਸ਼ੂਟਿੰਗ ਪਿਛਲੇ ਕੁਝ ਦਿਨਾ ਤੋਂ ਸਵੀਜ਼ਰਲੈਂਡ 'ਚ ਚੱਲ ਰਹੀ ਹੈ। ਟੀ. ਵੀ. ਦੇ ਮਸ਼ਹੂਰ ਸ਼ੋਅ 'ਬਾਲਿਕਾ ਵਧੂ' ਨਾਲ ਅਵਿਕਾ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਇਸ ਸ਼ੋਅ 'ਚ ਅਵਿਕਾ ਦੇ ਕਿਰਦਾਰ ਦਾ ਨਾਂ ਰੋਲੀ ਸੀ। ਮਨੀਸ਼ ਨੇ ਇਸ ਸ਼ੋਅ 'ਚ ਇਕ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਐਸ਼ਵਰਿਆ ਰਾਏ, ਦੀਪਿਕਾ ਪਾਦੂਕੌਣ, ਸੋਨਮ ਕਪੂਰ ਅਤੇ ਮੱਲਿਕਾ ਸ਼ੇਰਾਵਤ ਇਸ ਫੈਸਟੀਵਲ 'ਚ ਆਪਣੇ ਅੰਦਾਜ਼ 'ਚ ਨਜ਼ਰ ਆ ਚੁੱਕੀਆਂ ਹਨ।


Tags: Cannes Film Festival 2017 Avika Gor Manish Raisinghan Celebrity Sasural Simar Ka ਕਾਨਸ ਫਿਲਮ ਫੈਸਟੀਵਲ ਅਵਿਕਾ ਗੋਰ