FacebookTwitterg+Mail

'ਕਾਰਬਨ' ਦਾ ਟਰੇਲਰ ਰਿਲੀਜ਼, ਮੰਗਲ ਗ੍ਰਹਿ ਤੋਂ ਆਏ ਨਵਾਜ਼ੂਦੀਨ ਦਿਖਾ ਰਹੇ ਹਨ 2067 ਦਾ ਨਜ਼ਾਰਾ

carbon trailer
28 July, 2017 04:23:51 PM

ਮੁੰਬਈ— 2067 ਦੇ ਸਮੇਂ 'ਤੇ ਆਧਾਰਿਤ ਸ਼ਾਰਟ ਫਿਲਮ 'ਕਾਰਬਨ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ 'ਚ ਜੈਕੀ ਭਗਨਾਨੀ, ਨਵਾਜ਼ੂਦੀਨ ਸਿੱਦਿਕੀ ਅਤੇ ਪ੍ਰਾਚੀ ਦੇਸਾਈ ਲੀਡ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਗਲੋਬਲ ਵਾਰਮਿੰਗ 'ਤੇ ਆਧਾਰਿਤ ਹੈ ਅਤੇ ਦਿਖਾਉਂਦੀ ਹੈ ਕਿ ਜੇਕਰ ਅਸੀਂ ਐਕਸ਼ਨ ਨਹੀਂ ਲੈਂਦੇ ਤਾਂ ਭਵਿਖ 'ਚ ਸਾਨੂੰ ਇਸਦਾ ਨੁਕਸਾਨ ਭੁਗਤਨਾ ਪਵੇਗਾ। ਨਵਾਜ਼ੂਦੀਨ ਇਸ ਫਿਲਮ 'ਚ ਵਿਲੇਨ ਬਣੇ ਦਿਖਾਈ ਦੇ ਰਹੇ ਹਨ ਜੋ ਮੰਗਲ ਗ੍ਰਹਿ ਦੇ ਪ੍ਰਾਣੀ ਹਨ ਉੱਥੇ ਹੀ ਜੈਕੀ ਪ੍ਰਿਥਵੀ ਦੇ ਨਿਵਾਸੀ ਹਨ।


ਜ਼ਿਕਰਯੋਗ ਹੈ ਕਿ ਨਿਰਦੇਸ਼ਕ ਮੈਤਰੀ ਵਾਜਪਾਈ ਫਿਲਮ 'ਕਾਰਬਨ' ਦਾ ਨਿਰਦੇਸ਼ਨ 'ਚ ਕਰ ਰਹੇ ਹਨ। ਤੁਹਾਨੂੰ ਇਹ ਦੱਸ ਦੇਈਏ ਕਿ ਇਸ ਫਿਲਮ ਦਾ ਪੋਸਟਰ ਪਹਿਲਾਂ ਤੋਂ ਰਿਲੀਜ਼ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਨਵਾਜ਼ੂਦੀਨ ਹਾਲ ਹੀ 'ਚ 'ਮੌਮ' 'ਚ ਨਜ਼ਰ ਆਏ ਸੀ ਜਿੱਥੇ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਫਿਲਮ 'ਬਾਬੂਮੋਸ਼ਾਏ ਬੰਦੂਕਬਾਜ਼' 'ਚ ਜਲਦ ਰਿਲੀਜ਼ ਹੋਵੇਗੀ।


Tags: Carbon Jackky Bhagnani Carbon trailer Nawazuddin Siddiqui Hindi Film ਕਾਰਬਨ ਨਵਾਜ਼ੂਦੀਨ ਸਿੱਦਿਕੀ