FacebookTwitterg+Mail

'ਕੈਰੀ ਆਨ ਜੱਟਾ 2' ਦਾ ਹਿੱਸਾ ਬਣ ਕੇ ਖੁਸ਼ ਹੈ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ

carry on jatta 2
26 May, 2018 01:20:56 PM

ਜਲੰਧਰ(ਬਿਊਰੋ)— ਮਸ਼ਹੂਰ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਐਕਟਰ ਗਿੱਪੀ ਗਰੇਵਾਲ ਦੀ ਸਾਲ 2012 'ਚ ਆਈ ਫਿਲਮ 'ਕੈਰੀ ਆਨ ਜੱਟਾ' ਨੇ ਪੰਜਾਬੀ ਫਿਲਮ ਇੰਡਸਟਰੀ ਦਾ ਪੱਧਰ ਕਾਫੀ ਉੱਚਾ ਚੁੱਕਿਆ ਸੀ। ਇਸ ਫਿਲਮ ਨੇ ਦੇਸ਼ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਚੰਗੀ ਪਛਾਣ ਕਾਇਮ ਕੀਤੀ ਸੀ। ਫਿਲਮ ਦੇ ਸੀਕੁਅਲ 'ਕੈਰੀ ਆਨ ਜੱਟਾ 2' 'ਚ ਕੰਮ ਕਰਨਾ ਸੋਨਮ ਕਪੂਰ ਦੀ ਖੁਸ਼ ਕਿਸਮਤੀ ਹੈ।
Punjabi Bollywood Tadka
ਇਹ ਕਹਿਣਾ ਸਾਡਾ ਨਹੀਂ ਸਗੋਂ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਦਾ। ਦੱਸ ਦੇਈਏ ਕਿ ਇੰਨੀ ਦਿਨੀਂ ਸੋਨਮ ਬਾਜਵਾ 'ਕੈਰੀ ਆਨ ਜੱਟਾ 2' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਸੋਨਮ ਨੇ ਦੱਸਿਆ ਕਿ ਗਿੱਪੀ ਗਰੇਵਾਲ ਨਾਲ ਇਹ ਮੇਰੀ ਤੀਜੀ ਫਿਲਮ ਹੋਵੇਗੀ।
Punjabi Bollywood Tadka
ਇਸ ਤੋਂ ਪਹਿਲਾਂ ਮੈਂ ਗਿੱਪੀ ਗਰੇਵਾਲ ਨਾਲ 'ਮੰਜੇ ਬਿਸਤਰੇ' ਅਤੇ 'ਬੈਸਟ ਆਫ ਲੱਕ' 'ਚ ਕੰਮ ਕਰ ਚੁੱਕੀ ਹਾਂ। ਸੋਨਮ ਨੇ ਕਿਹਾ ਕਿ ਪੰਜਾਬ ਦੇ ਨਾਮੀਂ ਕਲਾਕਾਰਾਂ ਨਾਲ ਇਸ ਫਿਲਮ 'ਚ ਕੰਮ ਕਰਨ ਦਾ ਤਜ਼ਰਬਾ ਉਸ ਲਈ ਬਹੁਤ ਵਧੀਆ ਰਿਹਾ। ਨਿਰਦੇਸ਼ਕ ਸਮੀਪ ਕੰਗ ਦੀ ਇਹ ਫਿਲਮ ਦਰਸ਼ਕਾਂ ਨੂੰ ਖੂਬ ਹਸਾਏਗੀ।''
Punjabi Bollywood Tadka
ਦੱਸਣਯੋਗ ਹੈ ਕਿ ਇਸ ਫਿਲਮ 'ਚ ਸੋਨਮ ਬਾਜਵਾ ਇਕ ਐਨ. ਆਰ. ਆਈ. ਕੁੜੀ ਦਾ ਕਿਰਦਾਰ ਨਿਭਾ ਰਹੀ ਹੈ, ਜੋ ਕੈਨੇਡਾ ਤੋਂ ਪੰਜਾਬ ਆਉਂਦੀ ਹੈ, ਜਿਥੇ ਉਸਦੀ ਮੁਲਾਕਾਤ ਫਿਲਮ ਦੇ ਹੀਰੋ ਜੱਸ ਯਾਨੀ ਗਿੱਪੀ ਗਰੇਵਾਲ ਨਾਲ ਹੁੰਦੀ ਹੈ। ਗਿੱਪੀ ਗਰੇਵਾਲ ਉਸ ਨੂੰ ਆਪਣੇ ਪਿਆਰ ਦੇ ਜਾਲ 'ਚ ਫਸਾ ਕੇ ਉਸ ਨਾਲ ਕੈਨੇਡਾ ਜਾਣਾ ਚਾਹੁੰਦਾ ਹੈ।
Punjabi Bollywood Tadka
'ਕੈਰੀ ਆਨ ਜੱਟਾ 2' ਪੰਜਾਬੀ ਸਿਨੇਮੇ ਦਾ ਮਿਆਰ ਮੁੜ ਤੋਂ ਉੱਚਾ ਚੁੱਕੇਗੀ। ਇਸ ਫਿਲਮ ਨਾਲ ਪੰਜਾਬੀ ਸਿਨੇਮੇ ਦੇ ਇਤਿਹਾਸ 'ਚ ਇਕ ਹੋਰ ਪੰਨਾ ਜੁੜੇਗਾ। ਫਿਲਮ 'ਚ ਜਿਥੇ ਗਿੱਪੀ ਗਰੇਵਾਲ ਹੈ, ਉਥੇ ਹੀ ਇਸ ਵਾਰ ਸੋਨਮ ਬਾਜਵਾ ਦੀ ਅਦਾਕਾਰੀ ਵੀ ਕਮਾਲ ਦੀ ਹੈ। ਬਾਕੀ ਕਲਾਕਾਰਾਂ 'ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਅਤੇ ਉਪਾਸਨਾ ਸਿੰਘ ਦੇ ਨਾਂ ਸ਼ਾਮਲ ਹਨ।
Punjabi Bollywood Tadka
ਫਿਲਮ ਦੇ ਨਿਰਮਾਤਾ ਮਨਮੋਰਡ ਸਿੰਘ ਸਿੱਧੂ ਤੇ ਗੁਣਬੀਰ ਸਿੰਘ ਸਿੱਧੂ ਹਨ। ਫ਼ਿਲਮ ਦਾ ਗੀਤ-ਸੰਗੀਤ ਪਹਿਲਾਂ ਹੀ ਧੁੰਮਾਂ ਪਾ ਰਿਹਾ ਹੈ ਅਤੇ ਪੂਰੀ ਟੀਮ ਆਸਵੰਦ ਹੈ ਕਿ ਫਿਲਮ ਛੇ ਸਾਲ ਪਹਿਲਾਂ ਵਾਂਗ ਰਿਕਾਰਡ ਕਾਇਮ ਕਰੇਗੀ। ਗਿੱਪੀ ਗਰੇਵਾਲ ਨੇ ਕਿਹਾ ਕਿ 'ਕੈਰੀ ਆਨ ਜੱਟਾ 2' ਫਿਲਮ ਪੂਰੀ ਤਰ੍ਹਾਂ ਪਰਿਵਾਰਕ ਹੈ ਅਤੇ ਇਸ ਨੂੰ ਇਕ ਵਾਰ ਦੇਖਣ ਵਾਲਾ ਆਪਣੇ ਸਾਥੀਆਂ ਨਾਲ ਦੂਸਰੀ ਵਾਰ ਦੇਖਣ ਜ਼ਰੂਰ ਜਾਵੇਗਾ।
Punjabi Bollywood Tadka

Punjabi Bollywood Tadka


Tags: Carry On Jatta 2Gippy GrewalSonam BajwaBinnu DhillonJaswinder BhallaUpasana SinghKaramjit AnmolSmeep KangGurpreet Ghuggi

Edited By

Sunita

Sunita is News Editor at Jagbani.