FacebookTwitterg+Mail

ਦੂਜੇ ਦਿਨ ਵੀ ਜਾਰੀ ਰਿਹਾ 'ਕੈਰੀ ਆਨ ਜੱਟਾ 2' ਦੀ ਰਿਕਾਰਡਤੋੜ ਕਮਾਈ ਦਾ ਸਿਲਸਿਲਾ

carry on jatta 2 boc
03 June, 2018 02:01:03 PM

ਜਲੰਧਰ (ਬਿਊਰੋ)— 'ਕੈਰੀ ਆਨ ਜੱਟਾ 2' ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ, ਜਿਸ ਦਾ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫਿਲਮ ਨੇ ਪਹਿਲੇ ਦਿਨ ਰਿਕਾਰਡਤੋੜ 3.61 ਕਰੋੜ ਰੁਪਏ ਦੀ ਕਮਾਈ ਕੀਤੀ। ਉਥੇ ਦੂਜੇ ਦਿਨ ਫਿਲਮ ਨੇ ਕੁਲ 4.26 ਕਰੋੜ ਰੁਪਏ ਦੀ ਕਮਾਈ ਨਾਲ ਦੂਜੇ ਦਿਨ ਵੀ ਨਵਾਂ ਰਿਕਾਰਡ ਬਣਾਇਆ ਹੈ। ਫਿਲਮ ਦੇ ਦੋ ਦਿਨਾਂ ਦੀ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਇਹ ਕੁਲ 7.87 ਕਰੋੜ ਰੁਪਏ ਬਣਦੀ ਹੈ। ਦੱਸਣਯੋਗ ਹੈ ਕਿ ਇਹ ਫਿਲਮ ਦੀ ਕੁਲ (ਗਰਾਸ) ਕਮਾਈ ਹੈ, ਸ਼ੁੱਧ (ਨੈੱਟ) ਨਹੀਂ।
Day 1 Collection
Punjabi Bollywood Tadka
ਖਾਸ ਗੱਲ ਇਹ ਹੈ ਕਿ ਇਹ ਕਮਾਈ ਸਿਰਫ ਭਾਰਤੀ ਬਾਕਸ ਆਫਿਸ ਦੀ ਹੈ। ਵਿਦੇਸ਼ਾਂ 'ਚ ਫਿਲਮ ਦੀ ਕਮਾਈ ਦੇ ਅੰਕੜੇ ਆਉਣੇ ਅਜੇ ਬਾਕੀ ਹਨ।
Day 2 Collection
Punjabi Bollywood Tadka
ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। 'ਕੈਰੀ ਆਨ ਜੱਟਾ 2' ਸਾਲ 2012 'ਚ ਆਈ ਫਿਲਮ 'ਕੈਰੀ ਆਨ ਜੱਟਾ' ਦੀ ਸੀਕੁਅਲ ਹੈ, ਜਿਸ ਨੇ ਉਸ ਵੇਲੇ ਕਾਮੇਡੀ ਫਿਲਮਾਂ ਦਾ ਨਵਾਂ ਦੌਰ ਸ਼ੁਰੂ ਕੀਤਾ ਸੀ। ਇਸ ਫਿਲਮ ਨੇ ਇਹ ਗੱਲ ਵੀ ਸਾਬਿਤ ਕਰ ਦਿੱਤੀ ਹੈ ਕਿ ਕੁਝ ਵੱਖਰਾ ਚਾਹੁਣ ਵਾਲੇ ਦਰਸ਼ਕ ਕਾਮੇਡੀ ਦਾ ਤੜਕਾ ਅਜੇ ਵੀ ਬੇਹੱਦ ਪਸੰਦ ਕਰਦੇ ਹਨ।


Tags: Carry On Jatta 2 Gippy Grewal Sonam Bajwa Box Office Collection

Edited By

Rahul Singh

Rahul Singh is News Editor at Jagbani.