FacebookTwitterg+Mail

'ਕੈਰੀ ਆਨ ਜੱਟਾ 2' 'ਚ ਇਹ ਅਭਿਨੇਤਰੀ ਨਿਭਾਵੇਗੀ ਗਿੱਪੀ ਗਰੇਵਾਲ ਨਾਲ ਮੁੱਖ ਭੂਮਿਕਾ (ਦੇਖੋ ਤਸਵੀਰਾਂ)

carry on jatta 2 female lead
25 November, 2017 02:37:15 PM

ਜਲੰਧਰ (ਬਿਊਰੋ)— 'ਕੈਰੀ ਆਨ ਜੱਟਾ 2' ਦੀ ਸ਼ੂਟਿੰਗ ਹੋ ਚੁੱਕੀ ਹੈ। ਇਸ ਦੀਆਂ ਤਸਵੀਰਾਂ ਵੀ ਫਿਲਮ ਦੀ ਟੀਮ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਪਰ ਇਨ੍ਹਾਂ ਤਸਵੀਰਾਂ 'ਚ ਕਿਤੇ ਵੀ ਫਿਲਮ ਦੀ ਅਭਿਨੇਤਰੀ ਨਜ਼ਰ ਨਹੀਂ ਆ ਰਹੀ ਸੀ। ਖੈਰ ਹੁਣ ਫਿਲਮ ਦੀ ਮੁੱਖ ਅਭਿਨੇਤਰੀ ਦਾ ਪਤਾ ਲੱਗ ਚੁੱਕਾ ਹੈ ਤੇ ਉਹ ਹੈ ਸੋਨਮ ਬਾਜਵਾ।
Punjabi Bollywood Tadka
ਜੀ ਹਾਂ ਸੋਨਮ ਬਾਜਵਾ ਨੇ ਹਾਲ ਹੀ 'ਚ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸੋਨਮ ਨੇ ਤਸਵੀਰ ਸ਼ੇਅਰ ਕਰਦਿਆਂ ਆਪਣੇ ਫੈਨਜ਼ ਦਾ ਵੀ ਧੰਨਵਾਦ ਕੀਤਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਸੋਨਮ ਪਹਿਲਾਂ ਵੀ ਗਿੱਪੀ ਗਰੇਵਾਲ ਨਾਲ ਕੰਮ ਕਰ ਚੁੱਕੀ ਹੈ ਤੇ ਇਕੱਠਿਆਂ ਰਿਲੀਜ਼ ਹੋਈ ਦੋਵਾਂ ਦੀ ਆਖਰੀ ਫਿਲਮ 'ਮੰਜੇ ਬਿਸਤਰੇ' ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਸੀ।
Punjabi Bollywood Tadka
ਫਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ ਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਨਿਭਾਅ ਰਹੇ ਹਨ।
Punjabi Bollywood Tadka
ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਕਰ ਰਹੇ ਹਨ, ਜਿਹੜੀ 1 ਜੂਨ 2018 ਨੂੰ ਵਾਈਟ ਹਿੱਲ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਵੇਗੀ।
Punjabi Bollywood TadkaPunjabi Bollywood Tadka


Tags: Carry On Jatta 2 Sonam Bajwa Gippy Grewal Binnu Dhillon Smeep Kang