FacebookTwitterg+Mail

'ਕੈਰੀ ਆਨ ਜੱਟ 2' ਦਾ ਨਵਾਂ ਗੀਤ ਭੰਗੜਾ ਪਾਉਣ ਨੂੰ ਕਰਦੈ ਮਜਬੂਰ, ਦੇਖੋ ਸ਼ਾਨਦਾਰ ਵੀਡੀਓ

carry on jatta 2 new song gabru
19 May, 2018 12:57:52 PM

ਜਲੰਧਰ(ਬਿਊਰੋ)— 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ 'ਕੈਰੀ ਆਨ ਜੱਟਾ 2' ਦਾ ਨਵਾਂ ਗੀਤ 'ਗੱਬਰੂ' ਰਿਲੀਜ਼ ਹੋਇਆ ਹੈ। ਇਹ ਭੰਗੜੇ ਵਾਲਾ ਗੀਤ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਸੰਗਤੀ ਜੱਸੀ ਕਾਟਿਆਲ ਨੇ ਦਿੱਤਾ ਹੈ। ਦੱਸ ਦੇਈਏ ਕਿ 'ਗੱਬਰੂ' ਗੀਤ ਨੂੰ ਗਿੱਪੀ ਗਰੇਵਾਲ ਤੇ ਸ਼ਿਪਰਾ ਗੋਇਲ ਨੇ ਆਪਣੀ ਖੂਬਸੂਰਤ ਆਵਾਜ਼ 'ਚ ਗਾਇਆ ਹੈ।

ਦੱਸਣਯੋਗ ਹੈ ਕਿ ਫਿਲਮ 'ਕੈਰੀ ਆਨ ਜੱਟਾ 2' 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਕਾਮੇਡੀ ਨਾਲ ਭਰਪੂਰ ਇਸ ਫਿਲਮ ਦਾ ਟਰੇਲਰ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਤੇ ਹੁਣ ਦਰਸ਼ਕ ਬੇਸਬਰੀ ਨਾਲ ਇਸ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।


Tags: Gippy GrewalGabruCarry On Jatta 2Sonam BajwaGurpreet GhuggiBinnu DhillonJaswinder BhallaKaramjit AnmolBN SharmaUpasana SinghJyotii Sethi

Edited By

Sunita

Sunita is News Editor at Jagbani.