FacebookTwitterg+Mail

ਅਮਿਤਾਭ ਮੁਤਾਬਕ ਸਭ ਤੋਂ ਵਧ ਸੈਲੇਬ੍ਰਿਟੀ ਹੁੰਦੇ ਹਨ ਬਦਨਾਮ

celebs always in limetime most says amitabh bachchan
01 December, 2015 07:02:33 PM
ਮੁੰਬਈ— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਸੈਲੇਬ੍ਰਿਟੀ ਸਭ ਤੋਂ ਵੱਧ ਬਦਨਾਮ ਹੁੰਦੇ ਹਨ। ਦੇਸ਼ ਵਿਚ ਵਧਦੀ 'ਅਸਹਿਣਸ਼ੀਲਤਾ' 'ਤੇ ਆਮਿਰ ਖਾਨ ਨੂੰ ਕਾਫੀ ਨਿੰਦਾ ਝੱਲਣੀ ਪਈ ਹੈ। ਅਮਿਤਾਭ ਨੇ ਆਪਣੇ ਬਲਾਗ 'ਤੇ ਲਿਖਿਆ ਕਿ ਪੂਰੀ ਦੁਨੀਆ ਵਿਚ ਅਸੀਂ ਸਭ ਤੋਂ ਮਸ਼ਹੂਰ ਅਤੇ ਫੋਟੋ ਖਿਚਵਾਉਣ ਵਾਲੇ ਲੋਕ ਹਾਂ, ਇਸ ਲਈ ਅਸੀਂ ਸਭ ਤੋਂ ਵੱਧ ਬਦਨਾਮ ਵੀ ਹਾਂ।
ਇਸ ਲਈ ਇਹ ਸਾਡੇ ਲਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ, ਆਲੋਚਨਾ ਝੱਲਣ ਦੀ ਪ੍ਰੈਕਟਿਸ ਅਸੀਂ ਬਹੁਤ ਪਹਿਲਾਂ ਕਰ ਲਈ ਸੀ। ਅਮਿਤਾਭ ਅੱਜਕਲ ਰਿਭੂ ਦਾਸਗੁਪਤਾ ਦੀ 'ਟੀ 3 ਐੱਨ' ਫਿਲਮ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ।

Tags: ਅਮਿਤਾਭ ਬੱਚਨ ਆਮਿਰ ਖਾਨ Amitabh Bachchan Aamir Khan