FacebookTwitterg+Mail

ਸੈਂਸਰ ਬੋਰਡ ਹੋਇਆ ਆਨਲਾਈਨ, ਪੇਪਰਲੈੱਸ ਤੇ ਪਾਰਦਰਸ਼ੀ ਢੰਗ ਨਾਲ ਹੋਵੇਗਾ ਸਰਟੀਫਿਕੇਸ਼ਨ

censor board online
28 March, 2017 02:43:02 PM
ਮੁੰਬਈ— ਫਿਲਮਾਂ 'ਤੇ ਕੈਂਚੀ ਚਲਾਉਣ ਤੇ ਸਰਟੀਫਿਕੇਟ ਦੇਣ ਵਾਲਾ ਸੈਂਸਰ ਬੋਰਡ ਹੁਣ ਆਨਲਾਈਨ ਪ੍ਰਕਿਰਿਆ ਨੂੰ ਅਪਣਾਏਗਾ। ਕੇਂਦਰੀ ਮੰਤਰੀ ਵੈਂਕਿਆ ਨਾਇਡੂ ਤੇ ਸੈਂਸਰ ਬੋਰਡ ਦੇ ਪ੍ਰਧਾਨ ਪਹਿਲਾਜ ਨਿਹਲਾਨੀ ਨੇ ਸੋਮਵਾਰ ਨੂੰ ਇਸ ਨਵੇਂ ਨਿਯਮ ਨੂੰ ਲਾਗੂ ਕੀਤਾ ਹੈ। ਹੁਣ ਤੋਂ ਸਰੀਫਿਕੇਸ਼ਨ ਦਾ ਸਾਰਾ ਕੰਮ ਪੇਪਰਲੈੱਸ ਤੇ ਪਾਰਦਰਸ਼ੀ ਢੰਗ ਨਾਲ ਹੋਵੇਗਾ। ਇਸ ਲਈ ਫਿਲਮਕਾਰਾਂ ਨੂੰ ਬੋਰਡ ਦੀ ਵੈੱਬਸਾਈਟ 'ਤੇ ਅਰਜ਼ੀ ਦੇਣੀ ਪਵੇਗੀ। ਸਿਰਫ ਸਕ੍ਰੀਨਿੰਗ ਸਰਟੀਫਿਕੇਟ ਲਈ ਫਿਲਮਕਾਰਾਂ ਨੂੰ ਬੋਰਡ ਦਫਤਰ ਜਾਣਾ ਪਵੇਗਾ।
ਬੋਰਡ ਨੇ ਪ੍ਰੋਮੋ, ਟਰੇਲਰ ਤੇ ਸ਼ਾਰਟ ਫਿਲਮਾਂ ਦੀ ਸਮਾਂ ਹੱਦ 10 ਮਿੰਟ ਰੱਖੀ ਹੈ। ਸੈਂਸਰ ਬੋਰਡ ਦੇ ਆਨਲਾਈਨ ਹੋਣ ਤੋਂ ਬਾਅਦ ਫਿਲਮਕਾਰਾਂ ਨੂੰ ਆਪਣੀਆਂ ਫਿਲਮਾਂ ਦੀ ਡੀ. ਵੀ. ਡੀ. ਫਿਜ਼ੀਕਲ ਫਾਰਮ 'ਚ ਨਹੀਂ ਸੌਂਪਣੀ ਪਵੇਗੀ। ਸੈਂਸਰ ਬੋਰਡ ਹੁਣ ਆਨਲਾਈਨ ਹੀ ਫਿਲਮਾਂ ਦੇਖੇਗਾ। ਦੱਸਣਯੋਗ ਹੈ ਕਿ ਮੰਤਰੀ ਵੈਂਕਿਆ ਨਾਇਡੂ ਨੇ ਟਵਿਟਰ 'ਤੇ ਵੀ ਇਸ ਦੀ ਜਾਣਕਾਰੀ ਦਿੱਤੀ।

Tags: Censor Board Online ਸੈਂਸਰ ਬੋਰਡ ਆਨਲਾਈਨ Certification ਸਰਟੀਫਿਕੇਸ਼ਨ