FacebookTwitterg+Mail

ਟੀ ਵੀ ਦੀ ਇਹ ਹੌਟ ਜੋੜੀ ਰੀਲ ਲਾਈਫ 'ਚ ਹੈ ਭਰਾ-ਭੈਣ, ਜਲਦ ਬੱਝਣਗੇ ਵਿਆਹ ਦੇ ਬੰਧਨ 'ਚ

chaaru asopa and neeraj maalaveey getting married
26 June, 2017 04:41:36 PM

ਮੁੰਬਈ— ਟੀ ਵੀ ਅਦਾਕਾਰਾ ਚਾਰੂ ਅਸੋਪਾ ਅਤੇ ਐਕਟਰ ਨੀਰਜ ਮਾਲਵੀਯ ਨੂੰ ਟੀ ਵੀ ਸ਼ੋਅ 'ਮੇਰੇ ਅੰਗਨੇ ਮੇਂ' 'ਚ ਭਰਾ-ਭੈਣ ਨੰਦੂ ਅਤੇ ਅਮਿਤ ਦੇ ਰੂਪ 'ਚ ਜਾਣਿਆ ਜਾਂਦਾ ਹੈ ਪਰ ਇਹ ਦੋਵੇਂ ਅਸਲ ਜ਼ਿੰਦਗੀ 'ਚ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦੀ ਮੰਗਣੀ ਵੀ ਹੋ ਚੁੱਕੀ ਹੈ ਅਤੇ ਛੇਤੀ ਹੀ ਇਹ ਦੋਵੇਂ ਵਿਆਹ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ।

Punjabi Bollywood Tadka

Punjabi Bollywood Tadka

ਸੂਤਰਾਂ ਮੁਤਾਬਕ ਜੂਨ 2015 'ਚ ਚਾਰੂ ਦੇ ਜਨਮਦਿਨ 'ਤੇ ਨੀਰਜ ਨੇ ਚਾਰੂ ਨੂੰ ਪ੍ਰਪੋਜ਼ ਕੀਤਾ ਸੀ। ਫਰਵਰੀ 2016 'ਚ ਭੋਪਾਲ 'ਚ ਨੀਰਜ ਅਤੇ ਚਾਰੂ ਦੀ ਮੰਗਣੀ ਹੋਈ। ਇਸ ਦੌਰਾਨ ਦੋਹਾਂ ਦੇ ਸਿਰਫ ਪਰਿਵਾਰਕ ਮੈਂਬਰਜ਼ ਹੀ ਉੱਥੇ ਮੌਜੂਦ ਸਨ।

Punjabi Bollywood Tadka

ਇਕ ਇੰਟਰਵਿਊ 'ਚ ਚਾਰੂ ਨੇ ਕਿਹਾ ਸੀ, ''ਸਾਡੀ ਮੰਗਣੀ ਇਕ ਪ੍ਰਾਈਵੇਟ ਅਫੇਅਰ ਸੀ। ਨੀਰਜ ਦੇ ਦਾਦਾਜੀ ਦਾ ਹਾਲ ਹੀ 'ਚ ਦਿਹਾਂਤ ਹੋਇਆ ਹੈ। ਇਸ ਲਈ ਅਸੀਂ ਇਸ ਨੂੰ ਵੱਡੇ ਪੱਧਰ 'ਚ ਸੈਲੀਬ੍ਰੇਟ ਨਹੀਂ ਕੀਤਾ।

Punjabi Bollywood Tadka

ਜਾਣਕਾਰੀ ਮੁਤਾਬਕ ਜਦੋਂ ਨੀਰਜ ਅਤੇ ਚਾਰੂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਕਿਸੇ ਨੂੰ ਵੀ ਇਸ ਦੇ ਬਾਰੇ 'ਚ ਨਹੀਂ ਦੱਸਿਆ । ਚਾਰੂ ਅਤੇ ਨੀਰਜ ਇਕ-ਦੂਜੇ ਨੂੰ ਸ਼ੋਅ 'ਚ ਹਿੱਸਾ ਲੈਣ ਤੋਂ ਪਹਿਲਾਂ ਤੋਂ ਹੀ ਜਾਣਦੇ ਸਨ।

Punjabi Bollywood Tadka

ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਮੁਲਾਕਾਤ ਇਕ ਕਾਮਨ ਫ੍ਰੈਂਡ ਦੀ ਤਰ੍ਹਾਂ ਹੋਈ ਸੀ ਪਰ ਉਸ ਸਮੇਂ ਉਨ੍ਹਾਂ ਵਿਚਕਾਰ ਪਿਆਰ ਵਰਗਾ ਕੁਝ ਨਹੀਂ ਸੀ। ਚਾਰੂ ਅਤੇ ਨੀਰਜ ਦੇ ਵਿਆਹ ਦੀ ਤਰੀਕ ਨਿਕਲ ਚੁੱਕੀ ਹੈ ਪਰ ਅਜੇ ਤੱਕ ਉਨ੍ਹਾਂ ਦੇ ਵਿਆਹ ਦੀ ਕੋਈ ਆਫੀਸ਼ੀਅਲ ਖ਼ਬਰ ਨਹੀਂ ਆਈ ਹੈ।

Punjabi Bollywood Tadka

 


 


Tags: Mere angne meinTV CelebrityChaaru asopa Neeraj maalaveeyGetting Marriedਚਾਰੂ ਅਸੋਪਾਨੀਰਜ ਮਾਲਵੀਯ