FacebookTwitterg+Mail

ਚਾਚਾ ਬਿਸ਼ਨਾ ਨੇ 'ਯਾਰਾਂ ਦੇ ਯਾਰ' ਦੀ ਕੀਤੀ ਪ੍ਰਮੋਸ਼ਨ, ਫਿਲਮ ਦੇਖਣ ਦੀ ਕੀਤੀ ਅਪੀਲ

chacha bishna
10 October, 2017 03:14:21 PM

ਜਲੰਧਰ(ਬਿਊਰੋ)— ਅਮਰ ਆਡੀਓ ਤੇ ਜੀਤੂ ਪ੍ਰੋਡਕਸ਼ਨ ਫਿਲਮਜ਼ ਦੇ ਬੈਨਰ ਹੇਠ ਪੰਜਾਬੀ ਫੀਚਰ ਫਿਲਮ 'ਯਾਰਾਂ ਦੇ ਯਾਰ' 13 ਅਕਤੂਬਰ ਨੂੰ ਸਿਨੇਮਾਘਰਾਂ 'ਚ ਧੁੰਮਾਂ ਪਾਉਣ ਨੂੰ ਤਿਆਰ ਹੈ। ਇਨੀ ਦਿਨੀਂ ਫਿਲਮ ਦੀ ਪ੍ਰਮੋਸ਼ਨ ਕਾਫੀ ਜ਼ੋਰਾ-ਸ਼ੋਰਾ ਨਾਲ ਹੋ ਰਿਹਾ ਹੈ। ਹਾਲ ਹੀ 'ਚ ਅਦਾਕਾਰਾ ਚਾਚਾ ਬਿਸ਼ਨਾ ਨੇ ਆਪਣੀ ਫਿਲਮ 'ਯਾਰਾਂ ਦੇ ਯਾਰ' ਦੀ ਪ੍ਰਮੋਸ਼ਨ ਕਾਫੀ ਸੁਚੱਜੇ ਢੰਗ ਨਾਲ ਕੀਤੀ ਹੈ। ਉਨ੍ਹਾਂ ਨੇ ਇਸ ਦੌਰਾਨ ਦਰਸ਼ਕਾਂ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 13 ਅਕਤੂਬਰ ਨੂੰ ਫਿਲਮ 'ਯਾਰਾਂ ਦੇ ਯਾਰ' ਵਰਲਡਵਾਈਡ ਰਿਲੀਜ਼ ਹੋ ਰਹੀ ਹੈ। ਸੋ ਤੁਸੀਂ ਸਾਰੇ ਫਿਲਮ ਦੇਖਣ ਜ਼ਰੂਰ ਜਾਣਾ।


ਦੱਸਣਯੋਗ ਹੈ ਕਿ ਫਿਲਮ 'ਚ ਪ੍ਰਿੰਸ ਸਿੰਘ ਤੋਂ ਇਲਾਵਾ ਮਾਹੀ ਸ਼ਰਮਾ, ਅਨੀਕੇਤ ਸ਼ਰਮਾ, ਮਹਿਕ ਸ਼ਰਮਾ, ਸਤਨਾਮ ਜਈ, ਕੁੰਵਰ ਵਿਜੈ ਪ੍ਰਤਾਪ ਸਿੰਘ, ਚਾਚਾ ਬਿਸ਼ਨਾ, ਤਜਿੰਦਰ ਕੌਰ, ਰਾਕੇਸ਼, ਪਰਗਟ ਸਿੰਘ, ਵਿਸ਼ਾਲ, ਸਰੀਨ ਖਾਨ, ਜਸਪਾਲ, ਰੋਮੀ, ਅਸ਼ੋਕ ਸਲਵਾਨ, ਰਮੇਸ਼ ਤੇ ਸ਼ਨਸ਼ੇਰ ਸਿੰਘ ਵੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। 'ਯਾਰਾਂ ਦੇ ਯਾਰ' ਫਿਲਮ ਦੀ ਕਹਾਣੀ ਨੂੰ ਅਨੀਸ਼ ਸ਼ਰਮਾ ਤੇ ਵਿਲੀਅਮ ਨੇ ਲਿਖਿਆ ਹੈ। ਜਦੋਂਕਿ ਸਕ੍ਰੀਨਪਲੇਅ ਕੇ. ਜੇ. ਸਿੰਘ ਦਾ ਹੈ।


Tags: Chacha BishnaYaaran De YaarPrince Singh Mahi Sharma Aniket Sharma Gurjeet Dhillon Mehak Sharma Satnam Jayee Ashok Salwan Sukhbir