FacebookTwitterg+Mail

'ਬੜੇ ਅੱਛੇ ਲਗਤੇ ਹੈਂ' ਦੀ ਅਭਿਨੇਤਰੀ ਹੈ ਗਰਭਵਤੀ, ਸ਼ੇਅਰ ਕੀਤੀ ਬੇਬੀ ਬੰਪ ਦੀ ਤਸਵੀਰ

chahat khanna pregnant
23 July, 2017 03:26:03 PM

ਮੁੰਬਈ— 'ਬੜੇ ਅੱਛੇ ਲਗਤੇ ਹੈਂ' 'ਚ ਸਾਕਸ਼ੀ ਤੰਵਰ ਦੀ ਛੋਟੀ ਭੈਣ ਦੇ ਕਿਰਦਾਰ 'ਚ ਨਜ਼ਰ ਆਈ ਅਭਿਨੇਤਰੀ ਚਾਹਤ ਖੰਨਾ ਦੂਜੀ ਵਾਰ ਮਾਂ ਬਣਨ ਵਾਲੀ ਹੈ। ਦੱਸਣਯੋਗ ਹੈ ਕਿ ਚਾਹਤ ਨੇ 9 ਸਤੰਬਰ 2016 ਨੂੰ ਆਪਣੀ ਪਹਿਲੀ ਬੱਚੀ ਨੂੰ ਜਨਮ ਦਿੱਤਾ ਸੀ। ਚਾਹਤ ਨੇ ਸਾਲ 2013 'ਚ ਫਰਹਾਨ ਮਿਰਜ਼ਾ ਨਾਲ ਵਿਆਹ ਕਰਵਾਇਆ ਸੀ। ਚਾਹਤ ਦੀ ਬੇਟੀ ਜ਼ੋਹਰਾ ਜਦੋਂ 5 ਸਾਲ ਦੀ ਹੋ ਗਈ ਸੀ, ਉਦੋਂ ਉਸ ਨੇ ਪਹਿਲੀ ਵਾਰ ਉਸ ਦੀ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ।
Punjabi Bollywood Tadka
ਚਾਹਤ ਦੇ ਦੂਜੇ ਬੱਚੇ ਦਾ ਜਨਮ ਅਗਲੇ ਸਾਲ ਜਨਵਰੀ 'ਚ ਹੋਵੇਗਾ। ਚਾਹਤ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਬੇਬੀ ਬੰਪ ਨਾਲ ਤਸਵੀਰ ਸ਼ੇਅਰ ਕੀਤੀ ਹੈ। ਚਾਹਤ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਸ ਨੇ ਆਪਣੇ ਦੋਵਾਂ ਬੱਚਿਆਂ ਵਿਚਾਲੇ ਇੰਨਾ ਘੱਟ ਗੈਪ ਕਿਉਂ ਰੱਖਿਆ ਤਾਂ ਉਸ ਨੇ ਕਿਹਾ, 'ਕਿਹੜਾ ਗੈਪ? ਅਜਿਹੀ ਸੋਚ ਇਨਸਾਨ ਹੀ ਬਣਾਉਂਦਾ ਹੈ ਤੇ ਮੈਂ ਇਸ ਨੂੰ ਨਹੀਂ ਮੰਨਦੀ। ਮੈਂ ਭਗਵਾਨ ਦੇ ਪਲਾਨ 'ਤੇ ਵਿਸ਼ਵਾਸ ਰੱਖਦੀ ਹਾਂ।'
Punjabi Bollywood Tadka
ਫਿਲਹਾਲ ਚਾਹਤ ਆਪਣਾ ਪੂਰਾ ਧਿਆਨ ਆਪਣੇ ਬੱਚਿਆਂ 'ਤੇ ਰੱਖਣਾ ਚਾਹੁੰੰਦੀ ਹੈ। ਚਾਹਤ ਨੇ ਦੱਸਿਆ, 'ਮੈਂ ਆਪਣਾ ਮੈਟਰਨਿਟੀ ਬ੍ਰੇਕ ਵਧਾ ਦਿੱਤਾ ਹੈ। ਜਦੋਂ ਮੈਂ ਕੰਮ 'ਤੇ ਵਾਪਸੀ ਕਰਾਂਗੀ ਤਾਂ ਪੂਰੇ ਧਿਆਨ ਨਾਲ ਜਾਵਾਂਗੀ। ਮਾਂ ਦਾ ਕਿਰਦਾਰ ਬਹੁਤ ਅਹਿਮ ਤੇ ਮੁਸ਼ਕਿਲ ਹੁੰਦਾ ਹੈ।'
Punjabi Bollywood Tadka


Tags: Chahat Khanna Pregnant Bade Achhe Lagte Hain Instagram