FacebookTwitterg+Mail

ਮਸ਼ਹੂਰ ਐਂਕਰ ਤੇ ਐਕਟਰ ਚੰਦਰਸ਼ੇਖਰ ਦੀ ਭਿਆਨਕ ਕਾਰ ਹਾਦਸੇ 'ਚ ਮੌਤ

chandrashekhar death
25 May, 2018 11:55:11 AM

ਮੁੰਬਈ(ਬਿਊਰੋ)— ਕੰਨੜ ਟੀ. ਵੀ. ਸ਼ੋਅ ਦੇ ਮਸ਼ਹੂਰ ਐਂਕਰ ਤੇ ਐਕਟਰ ਚੰਦਨ ਉਰਫ ਚੰਦਰਸ਼ੇਖਰ ਦਾ ਕਾਰ ਹਾਦਸੇ 'ਚ ਦਿਹਾਂਤ ਹੋ ਗਿਆ ਹੈ। ਇਹ ਘਟਨਾ ਦਾਵਣਗੇਰੇ ਜਿਲੇ ਦੇ ਹੰਗਵਾੜੀ 'ਚ ਹੋਈ। ਇਥੇ ਚੰਦਨ ਆਪਣੇ 4 ਦੋਸਤਾਂ ਨਾਲ ਬੇਂਗਲੁਰੂ ਤੋਂ ਹੁਬਲੀ ਲਈ ਜਾ ਰਹੇ ਸਨ। ਚੰਦਨ ਨਾਲ ਦੁਰਘਟਨਾ 'ਚ ਉਸ ਦੇ ਦੋ ਦੋਸਤਾਂ ਦੀ ਵੀ ਮੌਤ ਹੋ ਗਈ ਹੈ, ਜਦੋਂਕਿ ਬਾਕੀ ਦੋਵੇਂ ਦੋਸਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਵਾਂ ਨੇ ਨੇੜੇ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Punjabi Bollywood Tadka
ਫਿਲਹਾਲ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਹਾਦਸਾ ਕਿਵੇਂ ਹੋਇਆ। ਪੁਲਸ ਨੇ ਘਟਨਾ ਦੇ ਸਾਰੇ ਪਹਿਲੂਆਂ 'ਤੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਐਂਕਰ ਚੰਦਨ ਕੰਨੜਾ ਟੀ. ਵੀ. ਸ਼ੋਅ ਦਾ ਮਸ਼ਹੂਰ ਚਿਹਰਾ ਸੀ। ਉਨ੍ਹਾਂ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ ਸੀ। 'ਪੋਕੀ' ਉਸ ਦੀਆਂ ਸ਼ਾਨਦਾਰ ਫਿਲਮਾਂ 'ਚੋਂ ਇਕ ਸੀ।


Tags: ChandrashekharDeathChandanSanthoshiHariharaDavangereTharun Sudhir

Edited By

Sunita

Sunita is News Editor at Jagbani.