FacebookTwitterg+Mail

'ਅੰਡ ਮੰਡ ਕਾ ਟੋਲਾ' ਤੋਂ 'ਚੰਨਾ ਮੇਰਿਆ' ਤੱਕ ਇੰਝ ਪਹੁੰਚਿਆ ਨਿੰਜਾ

channa mereya
23 June, 2017 02:48:37 PM

ਜਲੰਧਰ— ਅਗਲੇ ਮਹੀਨੇ 14 ਜੁਲਾਈ ਨੂੰ ਪੰਜਾਬੀ ਗਾਇਕ ਨਿੰਜਾ ਦੀ ਪਹਿਲੀ ਫ਼ਿਲਮ 'ਚੰਨਾ ਮੇਰਿਆ' ਪਰਦਾਪੇਸ਼ ਹੋ ਰਹੀ ਹੈ। ਨਿਰਦੇਸ਼ਕ ਪੰਕਜ ਬਤਰਾ ਦੀ ਇਹ ਫ਼ਿਲਮ ਮਰਾਠੀ ਫ਼ਿਲਮ 'ਸਾਰਾਟ' ਦਾ ਅਧਿਕਾਰਤ ਰੀਮੇਕ ਹੈ। ਨਿੰਜਾ ਇਸ ਫ਼ਿਲਮ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਉਹ ਇਸ 'ਚ ਜਗਤਾ ਨਾਂ ਦੇ ਇਕ ਮੱਧਵਰਗੀ ਪਰਿਵਾਰ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਿਹਾ ਹੈ। ਲੁਧਿਆਣਾ ਦਾ ਇਕ ਢਿੱਡਲ ਜਿਹਾ ਮੁੰਡਾ ਅੰਮ੍ਰਿਤ ਭੱਲਾ ਇਕ ਦਿਨ ਨਿੰਜਾ ਬਣ ਲੱਖਾਂ ਦਿਲਾਂ 'ਚ ਵੱਸੇਗਾ, ਇਹ ਗੱਲ ਸ਼ਾਇਦ ਕਿਸੇ ਨੇ ਨਹੀਂ ਸੋਚੀ ਸੀ। ਨਿੰਜੇ ਦੇ ਅੰਦਰ ਜੋ ਚੱਲ ਰਿਹਾ ਸੀ, ਉਹ ਸਿਰਫ ਉਹੀ ਜਾਣਦਾ ਸੀ ਜਾਂ ਫਿਰ ਅਕਾਲ ਪੁਰਖ।

Punjabi Bollywood Tadka
ਉਸ ਦੇ ਹੁਣ ਤੱਕ ਦੇ ਸਫ਼ਰ 'ਤੇ ਨਜ਼ਰਸਾਨੀ ਕਰਦਿਆਂ ਪਤਾ ਲੱਗਦਾ ਹੈ ਕਿ ਉਹ ਅਸਲ ਜ਼ਿੰਦਗੀ 'ਚ ਵੀ ਨਾਇਕ ਹੈ, ਜੋ ਹਾਲਤਾਂ ਨਾਲ ਲੜਦਾ ਹੋਇਆ ਆਪਣੀ ਕਿਸਮਤ ਖੁਦ ਲਿਖਦਾ ਹੈ।  ਨਿੰਜੇ ਨੂੰ ਗਾਉਣ ਦਾ ਸ਼ੌਕ ਮੁੱਢ ਤੋਂ ਹੀ ਸੀ, ਪਰ ਘਰ ਦੀ ਆਰਥਿਕ ਹਾਲਤ ਨੇ ਉਸ ਨੂੰ ਉੱਠਣ ਨਾ ਦਿੱਤਾ। ਹੁਨਰ ਨਾਲ ਭਰਿਆ ਇਹ ਮੁੰਡਾ ਕਦੇ ਕਾਲਜ ਦੇ ਵਿਦਿਆਰਥੀਆਂ ਨੂੰ ਯੂਥ ਫ਼ੈਸਟੀਵਲਾਂ ਲਈ ਤਿਆਰ ਕਰਦਾ, ਕਦੇ ਭੰਗੜੇ ਦੀ ਟੀਮ ਨਾਲ ਬੋਲੀਆਂ ਪਾਉਂਦਾ ਤੇ ਕਦੇ ਰੋਜੀ ਰੋਟੀ ਖ਼ਾਤਰ ਹੋਰ ਓਹੜ ਪੋਹੜ ਕਰਦਾ। ਜ਼ਿੰਦਗੀ 'ਚ ਅੱਗੇ ਵਧਣ ਲਈ ਉਸ ਨੂੰ ਪੈਸਿਆਂ ਦੀ ਲੋੜ ਸੀ ਤੇ ਪੈਸਿਆਂ ਖ਼ਾਤਰ ਉਹ ਹਰ ਛੋਟੇ ਤੋਂ ਛੋਟਾ ਕੰਮ ਕਰਨ ਲਈ ਤਿਆਰ ਸੀ।
ਕਹਿੰਦੇ ਹਨ ਕਿ ਕੁਦਰਤ ਹਰ ਮਿਹਨਤੀ ਬੰਦੇ ਨੂੰ ਅੱਗੇ ਆਉਣ ਦਾ ਮੌਕਾ ਜ਼ਰੂਰ ਦਿੰਦੀ ਹੈ। ਇਸ ਦਰਮਿਆਨ ਹੀ ਨਿੰਜੇ ਤੇ ਉਮੇਸ਼ ਕਰਮਾਵਾਲਾ ਦੀ ਮੁਲਾਕਾਤ ਹੋਈ। ਨਿੰਜੇ ਨੇ ਉਮੇਸ਼ ਨੂੰ ਕਿਤੇ ਪੰਜ ਸੱਤ ਹਜ਼ਾਰ ਦੀ ਨੌਕਰੀ ਦਿਵਾਉਣ ਲਈ ਕਿਹਾ।

Punjabi Bollywood Tadka

ਇਸ ਦੌਰਾਨ ਨਿੰਜੇ ਨੇ ਮਿਹਨਤ ਦੇ ਨਾਲ ਨਾਲ ਰਿਆਜ਼ ਤੇ ਜਿੰਮ ਜਾਰੀ ਰੱਖੀ। ਉਸ ਦੇ ਸੰਗੀਤ 'ਚ ਹੀ ਨਿੰਜੇ ਦਾ ਪਹਿਲਾ ਗੀਤ 'ਅੰਡ ਮੰਡ ਕਾ ਟੋਲਾ' ਆਇਆ। ਇਹ ਗੀਤ ਫ਼ਲਾਪ ਹੋ ਗਿਆ। ਗੀਤ ਗਾਉਣ ਤੋਂ ਬਾਅਦ ਪਤਾ ਲੱਗਾ ਕਿ ਇਹ ਗੀਤ ਤਾਂ ਪਹਿਲਾਂ ਹੀ ਕਿਸੇ ਦਾ ਕੰਪੋਜ਼ ਕੀਤਾ ਗਿਆ ਹੈ। ਗੀਤ ਤਾਂ ਫ਼ਲਾਪ ਹੋਇਆ ਹੀ ਤੋਂ ਇਸ ਗੀਤ ਦੇ ਪਹਿਲਾ ਹੱਕਦਾਰ ਅੱਗੇ ਵੀ ਜੇਬ ਖਾਲੀ ਕਰਨੀ ਪਈ। ਦੋਵਾਂ ਨੇ ਹਾਰ ਨਹੀਂ ਮੰਨੀ, ਹੌਂਸਲੇ ਨਾਲ ਅੱਗੇ ਵੱਧਦੇ ਗਏ। ਨਿੰਜੇ ਕੋਲ 'ਪਿੰਡਾਂ ਵਾਲੇ ਜੱਟ ਗੀਤ ਦਾ ਅੰਤਰਾ ਤੇ ਸਥਾਈ ਪਿਆ ਸੀ। ਇਹ ਗੀਤ ਉਸ ਦੀ ਐਲਬਮ ਦਾ ਆਖਰੀ ਗੀਤ ਸੀ।  

Punjabi Bollywood Tadka

ਬਲਜਿੰਦਰ ਮਹੰਤ ਦੇ ਕਹਿਣ 'ਤੇ ਨਿੰਜਾ ਤੇ ਉਮੇਸ਼ ਦਿੱਲੀ ਮਿਊਜ਼ਿਕ ਡਾਇਰੈਕਟਰ ਜੇਐਸਐਲ ਨੂੰ ਮਿਲੇ।  ਜੇਐਸਐਲ ਨੇ ਇਸ ਗੀਤ ਦਾ ਅੰਤਰਾ ਸੁਣਦਿਆਂ ਇਸ ਦੇ ਗੀਤਕਾਰ ਸਲੱਖਣ ਚੀਮਾ ਤੋਂ ਪੂਰਾ ਗੀਤ ਮੰਗਵਾਉਣ ਲਈ ਕਿਹਾ।  ਗੀਤ ਮਿਲਦਿਆਂ ਹੀ ਕਰੀਬ ਇਕ ਘੰਟੇ 'ਚ ਉਸ ਨੇ ਗੀਤ ਤਿਆਰ ਕਰ ਦਿੱਤਾ। ਬੱਸ ਇਸ ਗੀਤ ਨੇ ਦੋਵਾਂ ਦੀ ਕਿਸਮਤ ਬਦਲ ਦਿੱਤੀ। ਇਸ ਗੀਤ ਦੇ ਹਿੱਟ ਹੋਣ ਤੋਂ ਬਾਅਦ ਉਸ ਐਲਬਮ ਦੇ ਪਹਿਲੇ 5 ਗੀਤ ਰਿਲੀਜ਼ ਹੀ ਨਹੀਂ ਕੀਤੇ ਗਏ। ਨਿੰਜਾ ਅੰਮ੍ਰਿਤ ਭੱਲਾ ਤੋਂ ਚਰਚਿਤ ਗਾਇਕ ਨਿੰਜਾ ਬਣ ਗਿਆ। ਇਸ ਮਗਰੋਂ ਦੋਵਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। 

Punjabi Bollywood Tadka
ਨਿੰਜੇ ਮੁਤਾਬਕ ਉਸ ਨੇ ਆਪਣੇ ਕੰਮ ਨਾਲ ਇਮਾਨਦਾਰੀ ਵਰਤੀ ਹੈ। ਉਸ ਮੁਤਾਬਕ ਇਸ ਖ਼ੇਤਰ 'ਚ ਟੀਮ ਦਾ ਹੋਣਾ ਬਹੁਤ ਲਾਜ਼ਮੀ ਹੈ। ਉਸ ਦੀ ਮਿਹਨਤ ਦੇ ਨਾਲ ਨਾਲ ਉਸ ਦਾ ਅਤੇ ਉਮੇਸ਼ ਦਾ ਆਪਸੀ ਤਾਲਮੇਲ ਹੀ ਸਫ਼ਲਤਾ ਦਾ ਵੱਡਾ ਕਾਰਨ ਬਣਿਆ। ਨਿੰਜੇ ਮੁਤਾਬਕ ਇਹ ਫ਼ਿਲਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ। ਦਰਸ਼ਕਾਂ ਦੇ ਹੰਗਾਰੇ ਤੋਂ ਬਾਅਦ ਹੀ ਉਸ ਇਸ ਖ਼ੇਤਰ 'ਚ ਆਪਣਾ ਅਗਲਾ ਫ਼ੈਸਲਾ ਲਵੇਗਾ। ਦਰਸ਼ਕਾਂ ਵਾਂਗ ਹੁਣ ਉਹ ਵੀ ਸਿਰਫ਼ 14 ਜੁਲਾਈ ਦਾ ਇੰਤਜ਼ਾਰ ਕਰ ਰਿਹਾ ਹੈ।  


Tags: Punjabi Movie 2017Channa MereyaNinjaAmrit MaanPankaj BatraPayal Rajputਨਿੰਜਾਅੰਮ੍ਰਿਤ ਮਾਨਚੰਨਾ ਮੇਰਿਆ