FacebookTwitterg+Mail

'ਚੰਨਾ ਮੇਰਿਆ' ਦੇ ਟਰੇਲਰ 'ਚ ਨਿੰਜਾ-ਅੰਮ੍ਰਿਤ ਨੇ ਦਿਖਾਇਆ ਅਦਾਕਾਰੀ ਦਾ ਜੋਹਰ, ਯੂ-ਟਿਊਬ 'ਤੇ ਪਾ ਰਿਹੈ ਧੁੰਮਾਂ

channa mereya
25 June, 2017 05:32:50 PM

ਜਲੰਧਰ— ਰੋਮਾਂਸ, ਵਿਛੋੜੇ ਅਤੇ ਬਦਲੇ ਦੀ ਭਾਵਨਾ 'ਤੇ ਆਧਾਰਿਤ ਫਿਲਮ 'ਚੰਨਾ ਮੇਰਿਆ' ਨਾਲ ਪੰਜਾਬੀ ਮਸ਼ਹੂਰ ਗਾਇਕ ਨਿੰਜਾ ਪਾਲੀਵੁੱਡ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਇਸ ਫਿਲਮ ਦੇ ਟਰੇਲਰ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਟਰੇਲਰ 'ਚ ਨਿੰਜਾ, ਅੰਮ੍ਰਿਤ ਮਾਨ, ਪਾਇਲ ਰਾਜਪੂਜ ਅਤੇ ਕਰਮਜੀਤ ਅਨਮੋਲ ਦੀ ਝਲਕ ਦੇਖਣ ਨੂੰ ਮਿਲੀ ਹੈ। 25 ਮਈ ਨੂੰ ਰਿਲੀਜ਼ ਹੋਏ ਇਸ ਟਰੇਲਰ ਨੂੰ ਯੂ-ਟਿਊਬ 'ਤੇ 4,993,406 ਤੋਂ ਵੱਧ ਵਾਰ ਦੇਖਿਆ ਗਿਆ ਹੈ। 


ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਨਿੰਜਾ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਨਾਲ ਪੰਜਾਬੀ ਗੀਤਕਾਰ ਤੇ ਗਾਇਕ ਅੰਮ੍ਰਿਤ ਮਾਨ ਵੀ ਨਜ਼ਰ ਆਉਣਗੇ। ਇਸ ਫਿਲਮ ਜ਼ਰੀਏ ਅੰਮ੍ਰਿਤ ਮਾਨ ਵੀ ਫਿਲਮਾਂ 'ਚ ਡੈਬਿਊ ਕਰ ਰਹੇ ਹਨ । ਅੰਮ੍ਰਿਤ ਮਾਨ ਇਸ ਫਿਲਮ 'ਚ ਨੈਗੇਟਿਵ ਕਿਰਦਾਰ ਨਿਭਾਅ ਰਹੇ ਹਨ । ਇਨ੍ਹਾਂ ਦੋਹਾਂ ਦੇ ਨਾਲ-ਨਾਲ ਟੀ. ਵੀ. ਅਦਾਕਾਰਾ ਪਾਇਲ ਰਾਜਪੂਜ ਵੀ ਇਸ ਫਿਲਮ ਨਾਲ ਡੈਬਿਊ ਕਰਨ ਜਾ ਰਹੀ ਹੈ । ਇਨ੍ਹਾਂ ਤੋਂ ਇਲਾਵਾ ਯੋਗਰਾਜ ਸਿੰਘ, ਬੀ. ਐਨ. ਸ਼ਰਮਾ ਅਤੇ ਕਰਮਜੀਤ ਅਨਮੋਲ ਮੁੱਖ ਕਿਰਦਾਰ 'ਚ ਹਨ । ਸਿਨੇਮਾਘਰਾਂ 'ਚ ਫਿਲਮ 'ਚੰਨਾ ਮੇਰਿਆ' 14 ਜੁਲਾਈ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ ।


Tags: Punjabi Movie 2017 Channa Mereya Ninja Amrit Maan Channa Mereya Trailer ਚੰਨਾ ਮੇਰਿਆ ਨਿੰਜਾ ਅੰਮ੍ਰਿਤ ਮਾਨ