FacebookTwitterg+Mail

ਪਿਆਰ ਦੇ ਰੰਗ, ਦਰਦ ਤੇ ਜਨੂੰਨ ਦਾ ਅਹਿਸਾਸ ਕਰਵਾਏਗੀ 'ਚੰਨਾ ਮੇਰਿਆ'

channa mereya
26 June, 2017 01:32:20 PM

ਜਲੰਧਰ— 'ਚੰਨਾ ਮੇਰਿਆ' ਦੀ ਕਹਾਣੀ ਹੈ, ਦੋ ਲੋਕਾਂ ਦੀ ਜੋ ਸਮਾਜ ਦੇ ਕਾਇਦਿਆਂ ਤੋਂ ਵੱਖ ਹੋ ਕੇ ਇਕ ਦੂਜੇ ਨੂੰ ਪਿਆਰ ਕਰਦੇ ਹਨ। ਫ਼ਿਲਮ ਉਸ ਜਜ਼ਬਾਤ 'ਤੇ ਅਧਾਰਤ ਹੈ। ਜਦੋਂ ਕੋਈ ਤੁਹਾਡੀ ਜ਼ਿੰਦਗੀ 'ਚ ਆ ਕੇ ਤੁਹਾਡੇ ਦਿਲ 'ਚ ਵਸ ਜਾਂਦਾ ਹੈ ਅਤੇ ਤੁਹਾਡੀ ਜ਼ਿੰਦਗੀ ਬਦਲ ਦਿੰਦਾ ਹੈ। ਫ਼ਿਲਮ ਤਹਾਨੂੰ ਪਿਆਰ ਦੇ ਰੰਗ, ਦਰਦ ਅਤੇ ਜਨੂੰਨ ਦਾ ਅਹਿਸਾਸ ਕਰਵਾਏਗੀ ਜੋ ਕਿ 14 ਜੁਲਾਈ ਨੂੰ ਰਿਲੀਜ਼ ਲਈ ਤਿਆਰ ਹੈ । ਫ਼ਿਲਮ 'ਚੰਨਾ ਮੇਰਿਆ' ਦਾ ਨਿਰਦੇਸ਼ਨ ਕੀਤਾ ਹੈ ਮਸ਼ਹੂਰ ਪੰਕਜ ਬੱਤਰਾ ਨੇ ਜਿਨ੍ਹਾਂ ਨੇ 'ਬੰਬੂਕਾਟ', 'ਗੋਰਿਆਂ ਨੂੰ ਦਫ਼ਾ ਕਰੋ' ਅਤੇ 'ਚੰਨੋ ਕਮਲੀ ਯਾਰ ਦੀ' ਵਰਗੀਆਂ ਸੁਪਰਹਿਟ ਫ਼ਿਲਮਾਂ ਦਿੱਤੀਆਂ ਹਨ। ਇਹ ਫ਼ਿਲਮ ਪੇਸ਼ਕਸ਼ ਹੈ ਵਾਈਟ ਹਿੱਲ ਸਟੂਡੀਉ ਦੀ। ਫ਼ਿਲਮ 'ਚ ਨਿੰਜਾ ਅਤੇ ਪਾਇਲ ਰਾਜਪੂਤ ਲੀਡ ਕਿਰਦਾਰ ਅਤੇ ਡੈਬਿਊ ਕਰਦੇ ਨਜ਼ਰ ਆਉਣਗੇ। ਉਥੇ ਹੀ ਗਾਇਕ ਅੰਮ੍ਰਿਤ ਮਾਨ ਵੀ ਫ਼ਿਲਮ 'ਚ ਅਹਿਮ ਕਿਰਦਾਰ ਕਰਨਗੇ, ਜੋ ਕਿ ਦਰਸ਼ਕਾਂ ਲਈ ਵੇਖਣਾ ਰੋਮਾਂਚ ਭਰਿਆ ਹੋਵੇਗਾ। ਬਾਕੀ ਸਟਾਰਕਾਸਟ 'ਚ ਯੋਗਰਾਜ ਸਿੰਘ, ਬੀ. ਐਨ. ਸ਼ਰਮਾ ਅਤੇ ਕਰਮਜੀਤ ਅਨਮੋਲ ਸ਼ਾਮਲ ਹਨ। ਮੁੱਖ ਅਦਾਕਾਰ ਨਿੰਜਾ ਨੇ ਦੱਸਿਆ ਕਿ, ''ਮੈਂ ਬੇਹੱਦ ਖ਼ੁਸ਼ ਹਾਂ, ਨਿਰਦੇਸ਼ਕ ਪੰਕਜ ਬੱਤਰਾ, ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨਾਲ ਕੰਮ ਕਰ ਕੇ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਸਫ਼ਲ ਫ਼ਿਲਮਾਂ ਦਿੱਤੀਆਂ ਹਨ। ਫ਼ਿਲਮ ਦਾ ਸੰਗੀਤ ਬੇਹਤਰੀਨ ਹੈ ਅਤੇ ਮੈਂ ਖ਼ੁਸ਼ ਹਾਂ ਕਿ ਲੋਕਾਂ ਨੇ ਗੀਤ 'ਹਵਾ ਦੇ ਵਰਕੇ' ਨੂੰ ਬਹੁਤ ਪਿਆਰ ਦਿੱਤਾ।''
ਮੈਨੂੰ ਉਮੀਦ ਹੈ ਕਿ ਲੋਕ ਬਾਕੀ ਗੀਤਾਂ ਨੂੰ ਵੀ ਪਸੰਦ ਕਰਨਗੇ। ਗਾਇਕ ਅੰਮ੍ਰਿਤ ਮਾਨ ਨੇ ਕਿਹਾ ਕਿ, ''ਫ਼ਿਲਮ ਦੇ ਗੀਤਾਂ 'ਚ ਤਹਾਨੂੰ ਮਧੁਰਤਾ ਨਜ਼ਰ ਆਵੇਗੀ ਅਤੇ ਇਹ ਗੀਤ ਤਹਾਨੂੰ ਗੁਣ-ਗੁਣਾਉਣ ਲਈ ਮਜਬੂਰ ਕਰ ਦੇਣਗੇ।'' ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨੇ ਕਿਹਾ ਕਿ, ਸੰਗੀਤ ਉਹ ਹੈ ਜੋ ਤੁਹਾਡੇ ਕੰਨਾਂ ਤੋਂ ਹੋ ਕੇ ਸਿੱਧਾ ਦਿਲ ਵਿਚ ਵੱਸ ਜਾਵੇ। ਫ਼ਿਲਮ ਦਾ ਸੰਗੀਤ ਦਿਤਾ ਹੈ ਜੈਦੇਵ ਕੁਮਾਰ, ਗੋਲਡ ਬੁਆਏ ਅਤੇ ਸੋਨੂੰ ਰਾਮਗੜ੍ਹੀਆ ਨੇ। ਫ਼ਿਲਮ ਦੇ ਗੀਤ ਲਿਖੇ ਹਨ ਹੈਪੀ ਰਾਏਕੋਟੀ, ਕੁਮਾਰ, ਨਵੀ ਕੰਬੋਜ, ਯਾਦੀ ਢਿੱਲੋਂ ਅਤੇ ਪ੍ਰਦੀਪ ਮਲਕ ਨੇ। ਨਿੰਜਾ, ਅੰਮ੍ਰਿਤ ਮਾਨ ਅਤੇ ਜਯੋਤੀ ਨੇ ਫ਼ਿਲਮ ਦੇ ਗੀਤਾਂ ਨੂੰ ਅਪਣੀ ਆਵਾਜ਼ ਦਿਤੀ ਹੈ।


Tags: Punjabi Movie 2017Channa MereyaNinjaAmrit MaanPankaj Batraਚੰਨਾ ਮੇਰਿਆਨਿੰਜਾਅੰਮ੍ਰਿਤ ਮਾਨ