FacebookTwitterg+Mail

ਸੀਰੀਅਲਜ਼ 'ਚ ਨਾਂ ਖੱਟਣ ਤੋਂ ਬਾਅਦ ਕੀ ਪਾਇਲ ਰਾਜਪੂਤ ਪਾਲੀਵੁੱਡ ਇੰਡਸਟਰੀ 'ਚ ਗੱਡੇਗੀ ਝੰਡੇ?

channa mereya
27 June, 2017 12:40:10 PM

ਜਲੰਧਰ— ਪੰਜਾਬੀ ਫਿਲਮ 'ਚੰਨਾ ਮੇਰਿਆ' ਨਾਲ ਤਿੰਨ ਸਟਾਰਜ਼ ਪੰਜਾਬੀ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ ਨਾਲ ਨਿੰਜਾ, ਪਾਇਲ ਰਾਜਪੂਤ ਅਤੇ ਅੰਮ੍ਰਿਤ ਮਾਨ ਵਰਗੇ ਬਹੁਚਰਚਿਤ ਕਲਾਕਾਰ ਪਾਲੀਵੁੱਡ ਇੰਡਸਟਰੀ 'ਚ ਆਪਣੀ ਖਾਸ ਜਗ੍ਹਾ ਬਣਾਉਂਦੇ ਨਜ਼ਰ ਆਉਣਗੇ। ਨਿੰਜਾ ਅਤੇ ਅੰਮ੍ਰਿਤ ਮਾਨ ਨੂੰ ਤਾਂ ਹਰੇਕ ਵਿਅਕਤੀ ਜਾਣਦਾ ਹੈ ਪਰ ਜੇਕਰ ਗੱਲ ਕਰੀਏ ਫਿਲਮ ਦੀ ਅਭਿਨੇਤਰੀ ਪਾਇਲ ਰਾਜਪੂਤ ਦੀ ਤਾਂ ਉਹ ਵੀ ਕਈ ਟੀ. ਵੀ.  ਸੀਰੀਅਲਜ਼ 'ਚ ਆਪਣੀ ਖਾਸ ਜਗ੍ਹਾ ਬਣਾ ਚੁੱਕੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਸੀਰੀਅਲ 'ਮਹਾਕੁੰਭ' 'ਚ 'ਮਾਇਆ' ਦਾ ਕਿਰਦਾਰ ਨਿਭਾਅ ਚੁੱਕੀ ਹੈ। ਇਸ ਤੋਂ ਇਲਾਵਾ 25 ਸਾਲਾ ਪਾਇਲ 'ਗੁੱਸਤਾਖ ਦਿਲ', 'ਯੇ ਹੈਂ ਆਸ਼ਿਕੀ' ਵਰਗੇ ਸੀਰੀਅਲਜ਼ 'ਚ ਨਜ਼ਰ ਆ ਚੁੱਕੀ ਹੈ। ਇਸ ਫਿਲਮ 'ਚ ਇਨ੍ਹਾਂ ਹਸਤੀਆਂ ਤੋਂ ਇਲਾਵਾ ਯੋਗਰਾਜ ਸਿੰਘ, ਕਰਮਜੀਤ ਅਨਮੋਲ ਅਤੇ ਬੀ. ਐੱਨ. ਸ਼ਰਮਾ ਵੀ ਖਾਸ ਭੂਮਿਕਾਵਾਂ 'ਚ ਨਜ਼ਰ ਆਉਣਗੇ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਟੈਲੀਵਿਜ਼ਨ ਇੰਡਸਟਰੀ ਦਾ ਚਰਚਿਤ ਚਿਹਰਾ ਪਾਇਲ ਰਾਜਪੂਤ ਪੰਜਾਬੀ ਫ਼ਿਲਮ 'ਚੰਨਾ ਮੇਰਿਆ' ਵਿੱਚ ਕਾਇਨਾਤ ਢਿੱਲੋਂ ਦੇ ਖੂਬਸੂਰਤ ਕਿਰਦਾਰ 'ਚ ਨਜ਼ਰ ਆਵੇਗੀ।

Punjabi Bollywood Tadka

ਇਹ ਖੂਬਸੂਰਤ ਮੁਟਿਆਰ ਫ਼ਿਲਮ 'ਚ ਆਪਣੀ ਖੂਬਸੂਰਤੀ ਦੇ ਜਲਵੇ ਵੀ ਬਿਖੇਰੇਗੀ ਤੇ ਐਕਸ਼ਨ ਦੇ ਨਾਲ ਦਰਸ਼ਕਾਂ ਨੂੰ ਹੈਰਾਨ ਵੀ ਕਰੇਗੀ। ਨਿਰਮਾਤਾ ਗੁਣਬੀਰ ਸਿੱਧੂ ਤੇ ਮਨਮੋੜ ਸਿੱਧੂ ਦੀ ਇਸ ਫ਼ਿਲਮ ਨੂੰ ਪੰਕਜ ਬਤਰਾ ਨੇ ਨਿਰਦੇਸ਼ਤ ਕੀਤਾ ਹੈ। ਮਰਾਠੀ ਦੀ ਬਹੁਚਰਚਿਤ ਫ਼ਿਲਮ 'ਸੈਰਾਟ' ਦਾ ਇਹ ਅਧਿਕਾਰਤ ਰੀਮੇਕ 14 ਜੁਲਾਈ ਨੂੰ ਰਿਲੀਜ਼ ਹੋਵੇਗਾ। ਪਾਇਲ ਰਾਜਪੂਤ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਉਹ ਦੱਸਦੀ ਹੈ ਕਿ ਉਹ ਦਿੱਲੀ ਨਾਲ ਸਬੰਧਿਤ ਹੈ ਤੇ ਪਿਛਲੇ 5 ਸਾਲਾਂ ਤੋਂ ਮੁੰਬਈ 'ਚ ਟੀ ਵੀ ਸੀਰੀਅਲ ਕਰ ਰਹੀ ਹੈ।

Punjabi Bollywood Tadka

ਲਾਈਫ਼ ਓ ਕੇ ਟੀ ਵੀ ਚੈਨਲ ਦੇ ਸੀਰੀਅਲ 'ਮਹਾਂ ਕੁੰਭ', 'ਗੁਸਤਾਖ ਦਿਲ', 'ਆਖਿਰ ਬਹੂ ਭੀ ਤੋਂ ਬੇਟੀ ਹੋਤੀ ਹੈ' ਅਤੇ 'ਸਪਨੋ ਸੇ ਭਰੇ ਨੈਨਾ' ਵਰਗੇ ਸੀਰੀਅਲਾਂ 'ਚ ਅਹਿਮ ਭੂਮਿਕਾ ਨਿਭਾਅ ਚੁੱਕੀ ਪਾਇਲ ਦਾ ਕਹਿਣਾ ਹੈ ਕਿ ਇਸ ਫ਼ਿਲਮ ਦੀ ਆਫ਼ਰ ਉਸ ਨੂੰ ਫ਼ਿਲਮ ਦੇ ਨਿਰਦੇਸ਼ਕ ਪੰਕਜ ਬਤਰਾ ਨੇ ਦਿੱਤੀ ਸੀ। ਇੱਥੇ ਇਹ ਦੱਸਣਯੋਗ ਹੈ ਕਿ ਇਸ ਫ਼ਿਲਮ 'ਚ ਉਸ ਨੇ ਪੰਜਾਬੀ ਗਾਇਕ ਨਿੰਜਾ ਨਾਲ ਮੁੱਖ ਭੂਮਿਕਾ ਨਿਭਾਈ ਹੈ। ਆਪਣੇ ਕਿਰਦਾਰ ਬਾਰੇ ਉਹ ਦੱਸਦੀ ਹੈ ਕਿ ਇਸ 'ਚ ਉਹ ਕਾਇਨਾਤ ਢਿੱਲੋਂ ਨਾਂ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ।

Punjabi Bollywood Tadka

ਕਾਇਨਾਤ ਇਕ ਅਮੀਰ ਜਿਮੀਂਦਾਰ ਪਰਿਵਾਰ ਦੀ ਧੀ ਹੈ। ਉਸ ਦਾ ਪਿਤਾ ਇਲਾਕੇ ਦਾ ਵਿਧਾਇਕ ਹੈ। ਹੋਸਟਲ 'ਚ ਪੜ•ਦਿਆਂ ਉਸ ਨੂੰ ਫ਼ਿਲਮ ਦੇ ਹੀਰੋ ਨਾਲ ਪਿਆਰ ਹੋ ਜਾਂਦਾ ਹੈ, ਪਰ ਦੋਵਾਂ ਪਰਿਵਾਰਾਂ ਦੀ ਆਰਥਿਕ ਹਾਲਤ ਇਸ ਪਿਆਰ 'ਚ ਰੁਕਾਵਟ ਬਣਦੀ ਹੈ। ਕਾਇਨਾਤ ਇਕ ਫ਼ਿਰਾਕ ਦਿਲ ਤੇ ਦਲੇਰ ਕੁੜੀ ਹੈ। ਜੋ ਮੁੰਡਿਆਂ ਵਾਂਗ ਮੋਟਰਸਾਈਕਲ ਵੀ ਚਲਾਉਂਦੀ ਹੈ ਤੇ ਕਿਸੇ ਕਿਸਮ ਦਾ ਰਿਸਕ ਲੈਣ ਤੋਂ ਵੀ ਬਾਜ਼ ਨਹੀਂ ਆਉਂਦੀ। ਉਹ ਹੋਰਾਂ ਕੁੜੀਆਂ ਵਾਂਗ ਚੁੱਪ ਕੀਤੀ ਜਾਂ ਡਰਾਕਲ ਕਿਸਮ ਦੀ ਕੁੜੀ ਨਹੀਂ ਹੈ।

Punjabi Bollywood Tadka

ਪਾਇਲ ਮੁਤਾਬਕ ਉਸ ਦਾ ਇਹ ਕਿਰਦਾਰ ਸਾਰੀਆਂ ਕੁੜੀਆਂ ਨੂੰ ਜ਼ਿੰਦਾਦਿਲੀ ਨਾਲ ਜੀਣ ਲਈ ਉਤਸ਼ਾਹਿਤ ਕਰੇਗਾ। ਫ਼ਿਲਮ ਦੇ ਟ੍ਰੇਲਰ ਅਤੇ ਮਿਊਜ਼ਿਕ ਨੂੰ ਮਿਲੇ ਰਹੇ ਸ਼ਾਨਦਾਰ ਹੁੰਗਾਰੇ ਨੇ ਉਸ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਜਿਵੇਂ ਜਿਵੇਂ ਫ਼ਿਲਮ ਦੀ ਰਿਲੀਜ਼ ਦੇ ਦਿਨ ਨੇੜੇ ਆ ਰਹੇ ਹਨ, ਉਵੇਂ-ਉਵੇਂ ਇਸ ਫਿਲਮ ਨੂੰ ਦੇਖਣ ਦੀ ਉਤਸੁਕਤਾ ਵੱਧਦੀ ਜਾ ਰਹੀ ਹੈ।

Punjabi Bollywood Tadka

ਉਸ ਨੂੰ ਯਕੀਨ ਹੈ ਕਿ ਇਹ ਫ਼ਿਲਮ ਉਸ ਨੂੰ ਇਕ ਵੱਖਰੀ ਪਹਿਚਾਣ ਦਿਵਾਏਗੀ। ਦਿੱਲੀ 'ਚ ਜ਼ਿੰਮੀ ਸ਼ੇਰਗਿੱਲ ਨਾਲ ਹਿੰਦੀ ਫ਼ਿਲਮ 'ਵੀਰੇ ਕੀ ਵੈਡਿੰਗ' ਸ਼ੂਟ ਕਰ ਰਹੀ ਪਾਇਲ ਦਾ ਸਾਰਾ ਧਿਆਨ ਇਸ ਵੇਲੇ 'ਚੰਨਾ ਮੇਰਿਆ' ਵੱਲ ਹੈ।

Punjabi Bollywood Tadka

Payal Rajput

Punjabi Bollywood Tadka

Payal Rajput

Punjabi Bollywood Tadka

Payal Rajput

Punjabi Bollywood Tadka

Payal Rajput

Punjabi Bollywood Tadka
 


Tags: Punjabi Movie 2017Channa MereyaNinjaAmrit MaanPankaj BatraPayal Rajputਚੰਨਾ ਮੇਰਿਆਪਾਇਲ ਰਾਜਪੂਤ