FacebookTwitterg+Mail

ਬੇਸਬਰੀ ਨਾਲ ਉਡੀਕੀ ਜਾ ਰਹੀ ਨਿੰਜਾ ਦੀ 'ਚੰਨਾ ਮੇਰਿਆ', ਪਹਿਲਾ ਸ਼ੋਅ ਦੇਖਣ ਲਈ ਦਰਸ਼ਕ ਉਤਸੁਕ

channa mereya
28 June, 2017 10:35:56 AM

ਜਲੰਧਰ : ਅੱਜ-ਕੱਲ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਜਿਹੜੀ ਫ਼ਿਲਮ ਦੀ ਉਡੀਕ ਕੀਤੀ ਜਾ ਰਹੀ ਹੈ, ਉਹ ਹੈ 14 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਚੰਨਾ ਮੇਰਿਆ।' ਕੀ ਨਿਆਣੇ, ਕੀ ਨੌਜਵਾਨ, ਸਭ ਦਾ ਕਹਿਣਾ ਹੈ ਕਿ ਉਹ ਆਪਣੇ ਪਸੰਦੀਦਾ ਸਿਤਾਰਿਆਂ ਨਾਲ ਸਜੀ ਇਸ ਫ਼ਿਲਮ ਦਾ ਪਹਿਲਾ ਸ਼ੋਅ ਦੇਖਣ ਲਈ ਬੇਹੱਦ ਉਤਸੁਕ ਹਨ। ਕਈ ਨੌਜਵਾਨਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਹ ਗਾਇਕ ਨਿੰਜਾ ਨੂੰ ਆਪਣਾ ਮਾਰਗ ਦਰਸ਼ਕ ਤੱਕ ਮੰਨਦੇ ਹਨ, ਕਿਉਂਕਿ ਜਿੰਨੀ ਮਿਹਨਤ ਵਿਚੋਂ ਉਹ ਲੰਘਿਆ ਹੈ ਤੇ ਜਿੰਨੀਆਂ ਤਲਖ ਹਕੀਕਤਾਂ ਨਾਲ ਮੱਥਾ ਲਾ ਕੇ ਉਹ ਮੌਜੂਦਾ ਮੁਕਾਮ ਤੱਕ ਪੁੱਜਾ ਹੈ, ਉਸ ਤੋਂ ਉਹ ਪ੍ਰੇਰਣਾ ਲੈਂਦੇ ਹਨ।
ਜਿਹੜੇ ਨੌਜਵਾਨ ਅਮ੍ਰਿਤ ਮਾਨ ਦੇ ਪ੍ਰਸ਼ੰਸਕ ਹਨ, ਉਹ ਉਸ ਨੂੰ ਦੇਖਣ ਲਈ ਉਤਾਵਲੇ ਹਨ। ਉਨਾਂ ਦਾ ਮੰਨਣਾ ਹੈ ਕਿ ਜਿਵੇਂ ਤਿੰਨ ਮਿੰਟ ਦੇ ਗੀਤ ਵਿੱਚ ਮਾਨ ਸਿਰਾ ਲਾਉਂਦਾ ਹੈ, ਢਾਈ ਘੰਟੇ ਦੀ ਫ਼ਿਲਮ ਵਿੱਚ ਵੀ ਲਾਵੇਗਾ। ਇਨਾਂ ਦੋਹਾਂ ਕਲਾਕਾਰਾਂ ਵਾਂਗ 'ਚੰਨਾ ਮੇਰਿਆ' ਦੀ ਹੀਰੋਇਨ ਦੀ ਵੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਪਾਇਲ ਰਾਜਪੂਤ ਨੂੰ ਫ਼ਿਲਮ ਖੇਤਰ ਦੇ ਲੋਕ ਜਾਣਦੇ ਤਾਂ ਚਿਰਾਂ ਦੇ ਹਨ ਪਰ ਕਿਸੇ ਪੰਜਾਬੀ ਫ਼ਿਲਮ ਵਿੱਚ ਕੰਮ ਕਰਨਾ ਹੁਣ ਉਸ ਦੇ ਹਿੱਸੇ ਆਇਆ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਇਸ ਫ਼ਿਲਮ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ। ਚੈਨਲਾਂ, ਅਖ਼ਬਾਰਾਂ, ਸਾਈਨ ਬੋਰਡਾਂ, ਫੇਸਬੁਕ, ਟਵਿੱਟਰ, ਕਿਤੇ ਵੀ ਦੇਖੋ, ਫ਼ਿਲਮ ਦੀ ਚਰਚਾ ਹੈ। ਇਸ ਫ਼ਿਲਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮੜਮੋੜ ਸਿੰਘ ਸਿੱਧੂ ਹਨ, ਜਿਨਾਂ ਦੇ ਬੈਨਰ 'ਵਾਈਟ ਹਿੱਲ ਸਟੂਡੀਓ' ਵੱਲੋਂ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ। 'ਜ਼ੀ ਸਟੂਡੀਓ' ਫ਼ਿਲਮ ਦਾ ਸਹਿਯੋਗੀ ਨਿਰਮਾਤਾ ਹੈ। ਫ਼ਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਹਨ ਅਤੇ ਫ਼ਿਲਮ ਵਿੱਚ ਯੋਗਰਾਜ ਸਿੰਘ ਦੀ ਦਮਦਾਰ ਅਦਾਕਾਰੀ ਵੀ ਦੇਖਣਯੋਗ ਹੈ। 

Punjabi Bollywood Tadkaਜ਼ਿਕਰਯੋਗ ਹੈ ਕਿ ਫ਼ਿਲਮ ਸੰਬੰਧੀ ਗੱਲਬਾਤ ਕਰਦਿਆਂ ਨਿੰਜਾ ਨੇ ਕਿਹਾ, 'ਜੇ ਤੁਹਾਨੂੰ ਟਰੇਲਰ ਚੰਗਾ ਲੱਗਾ ਹੈ ਤਾਂ ਨਿਸ਼ਚਿਤ ਹੀ ਇਹ ਫ਼ਿਲਮ ਚੰਗੀ ਹੈ। ਫ਼ਿਲਮ 'ਚ ਪਿਆਰ, ਜਨੂੰਨ, ਵਿਛੋੜਾ, ਤਾਂਘ, ਬਦਲਾਖੋਰੀ, ਸਭ ਕੁਝ ਇਸ ਤਰਾਂ ਪਰੋਇਆ ਗਿਆ ਹੈ ਕਿ ਦਰਸ਼ਕ ਬਿਨਾਂ ਅੱਖ ਝਪਕੇ ਫ਼ਿਲਮ ਦੇਖਣਗੇ।' ਨਿੰਜਾ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉਸ ਦੀ ਇਹ ਪਹਿਲੀ ਫ਼ਿਲਮ ਰਿਲੀਜ਼ਿੰਗ ਤੋਂ ਪਹਿਲਾਂ ਹੀ ਚਰਚਾ ਵਿੱਚ ਹੈ। ਫ਼ਿਲਮ ਦੇ ਗੀਤਾਂ ਨੂੰ ਨੌਜਵਾਨ ਵਰਗ ਨੇ ਬੇਹੱਦ ਪਸੰਦ ਕਰ ਰਹੇ ਹਨ। 
ਦੂਜੇ ਪਾਸੇ ਪਾਇਲ ਰਾਜਪੂਤ ਮੁਤਾਬਕ, ''ਨਿੰਜਾ ਨਾਲ ਕੰਮ ਕਰਨ ਦਾ ਬੇਹੱਦ ਚੰਗਾ ਅਹਿਸਾਸ ਸੀ। ਉਹ ਜ਼ਮੀਨ ਨਾਲ ਜੁੜਿਆ ਮੁਹੱਬਤੀ ਇਨਸਾਨ ਹੈ। ਵਾਈਟ ਹਿੱਲ ਬੈਨਰ ਹੋਵੇ ਤੇ ਏਨੇ ਚੰਗੇ ਕਲਾਕਾਰ, ਤਾਂ ਕੰਮ ਕਰਨ ਦੀ ਤਾਂਘ ਵੱਧਣੀ ਕੁਦਰਤੀ ਸੀ।''


Tags: Punjabi Movie 2017Channa MereyaNinjaAmrit MaanPankaj Batraਚੰਨਾ ਮੇਰਿਆ ਨਿੰਜਾ