FacebookTwitterg+Mail

B'day Spl: ਜਾਣੋ ਇਸ ਵੱਡੇ ਕਲਾਕਾਰ ਦਾ ਹੈਰਾਨੀਜਨਕ ਸੱਚ, ਜਿਸ ਦਾ 2000 ਔਰਤਾਂ ਨਾਲ ਸੀ ਸਰੀਰਕ ਸੰਬੰਧ

    1/9
16 April, 2017 05:02:40 PM
ਮੁੰਬਈ— ਚਾਰਲੀ ਚੈਪਲਿਨ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਮੰਨੇ ਪ੍ਰਮੰਨੇ ਅਭਿਨੇਤਾਵਾਂ 'ਚੋਂ ਇੱਕ ਸੀ। ਆਪਣੇ ਅਭਿਨੈ ਨਾਲ ਲੋਕਾਂ ਨੂੰ ਹਸਾਉਣ ਵਾਲੇ ਚਾਰਲੀ ਚੈਪਲਿਨ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 16 ਅਪ੍ਰੈਲ 1889 ਨੂੰ ਹੋਇਆ ਸੀ । ਜਦੋਂ ਕਿ ਹਿਟਲਰ ਦਾ ਜਨਮ 20 ਅਪ੍ਰੈਲ 1889 ਨੂੰ ਹੋਇਆ ਸੀ। ਚੈਪਲਿਨ ਹਿਟਲਰ ਨਾਲੋਂ ਚਾਰ ਦਿਨ ਵੱਡੇ ਸਨ। ਚਾਰਲੀ ਚੈਪਲਿਨ ਦੀਆਂ 4 ਪਤਨੀਆਂ ਅਤੇ 11 ਬੱਚੇ ਸਨ। ਚਾਰਲੀ ਚੈਪਲਿਨ ਦੀ ਮੌਤ 25 ਦਿਸੰਬਰ 1977 ਨੂੰ 88 ਸਾਲ ਦੀ ਉਮਰ 'ਚ ਹੋਈ ਸੀ। ਚੈਪਲਿਨ ਦੀ ਮੌਤ ਦੇ ਲੱਗਭੱਗ ਦੋ ਮਹੀਨੇ ਬਾਅਦ ਉਨ੍ਹਾਂ ਦੀ ਕਬਰ ਖਾਲੀ ਮਿਲੀ। ਜਾਂਚ 'ਚ ਪਤਾ ਲੱਗਿਆ ਕਿ ਚੈਪਲਿਨ ਦੇ ਕਾਫਿਨ ਨੂੰ ਚੋਰੀ ਕਰ ਲਿਆ ਗਿਆ ਹੈ ਅਤੇ ਚੋਰਾਂ ਨੇ ਕਾਫਿਨ ਮੋੜਨ ਲਈ 600,000 ਸਵਿਸ ਫਰੈਂਕਸ ਦੀ ਮੰਗ ਕੀਤੀ। ਚੈਪਲਿਨ ਦੀ ਪਤਨੀ ਊਨਾ ਚੈਪਲਿਨ ਨੇ ਇਹ ਪੈਸੇ ਦੇਣ ਤੋਂ ਇਹ ਕਹਿਕੇ ਮਨ੍ਹਾਂ ਕਰ ਦਿੱਤਾ ਕਿ ਚੈਪਲਿਨ ਮੇਰੇ ਦਿਲ 'ਚ ਅਤੇ ਸਵਰਗ 'ਚ ਹਨ। ਚੈਪਲਿਨ ਦੀ ਪਤਨੀ ਲਿਟਾਉ ਗਰੇ ਨੇ ਦੱਸਿਆ ਸੀ ਕਿ ਚੈਪਲਿਨ ਨੇ 15 ਸਾਲ ਦੀ ਉਮਰ 'ਚ ਉਨ੍ਹਾਂ ਨੂੰ ਸਿਡਿਊਸ ਕੀਤਾ ਸੀ।
ਸੂਤਰਾਂ ਮੁਤਾਬਕ ਚੈਪਲਿਨ ਦੇ ਤਲਾਕ ਦੇ ਪੇਪਰਾਂ ਤੋਂ ਪਤਾ ਚੱਲਿਆ ਹੈ ਕਿ ਉਨ੍ਹਾਂ ਨੂੰ ਲਿਟਾਉ ਨਾਲ ਵਿਆਹ ਕਰਨਾ ਪਿਆ ਸੀ ਕਿਉਂਕਿ ਉਹ ਪ੍ਰੈਗਨੈਂਟ ਹੋ ਗਈ ਸੀ। ਖਬਰਾਂ ਦੀਆਂ ਮੰਨੀਏ ਤਾਂ ਚੈਪਲਿਨ ਨੇ ਆਪਣੇ ਆਪ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਦੇ 2000 ਤੋਂ ਜ਼ਿਆਦਾ ਔਰਤਾਂ ਦੇ ਨਾਲ ਸਰੀਰਕ ਸੰਬੰਧ ਸਨ। ਚਾਰਲੀ ਚੈਪਲਿਨ ਔਰਤਾਂ 'ਤੇ ਭਰੋਸਾ ਨਹੀਂ ਕਰਦੇ ਸਨ। ਚਾਰਲੀ ਚੈਪਲਿਨ ਨੇ ਕਿਹਾ ਸੀ ਕਿ ਇੱਕ ਇਨਸਾਨ ਦਾ ਅਸਲੀ ਚਰਿੱਤਰ ਕੇਵਲ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਉਹ ਨਸ਼ੇ 'ਚ ਹੁੰਦਾ ਹੈ।

Tags: Charlie Chaplinbirthday2000 womensexual relationsਚਾਰਲੀ ਚੈਪਲਿਨਜਨਮਦਿਨ