FacebookTwitterg+Mail

ਪਰਿਣੀਤੀ ਚੋਪੜਾ ਦੀ ਆਨਸਕ੍ਰੀਨ ਮਾਂ ਦਾ ਦਿਲ ਦੇ ਦੌਰੇ ਕਾਰਨ ਹੋਇਆ ਦੇਹਾਂਤ

charu rohatgi s death
15 January, 2018 03:59:48 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਦਿੱਗਜ ਅਦਾਕਾਰਾ ਚਾਰੂ ਰੋਹਤਗੀ ਦਾ ਅੱਜ (15 ਜਨਵਰੀ) ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ 'ਨੋ ਵਨ ਕਿਲਡ ਜੇਸੀਕਾ' ਤੇ 'ਇਸ਼ਕਜ਼ਾਦੇ' ਫਿਲਮ 'ਚ ਕੀਤੇ ਬਿਹਤਰੀਨ ਕੰਮ ਲਈ ਜਾਣਿਆ ਜਾਂਦਾ ਹੈ। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਚਾਰੂ ਰੋਹਤਗੀ ਨੇ ਫਿਲਮ 'ਇਸ਼ਕਜ਼ਾਦੇ' 'ਚ ਪਰਿਣੀਤੀ ਚੋਪੜਾ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਟਵਿਟਰ 'ਤੇ ਦੁੱਖ ਜ਼ਾਹਰ ਕਰਦੇ ਹੋਏ ਪਰਿਣੀਤੀ ਨੇ ਲਿਖਿਆ— ''RIP ਚਾਰੂ ਰੋਹਤਗੀ ਮੈਮ। ਤੁਸੀਂ 'ਇਸ਼ਕਜ਼ਾਦੇ' 'ਚ ਸਭ ਤੋਂ ਪਿਆਰੀ ਮਾਂ ਬਣੇ। ਤੁਹਾਡੇ ਨਾਲ ਕੰਮ ਕਰਨ ਦਾ ਸ਼ਾਨਦਾਰ ਅਨੁਭਵ ਰਿਹਾ। ਤੁਹਾਡੇ ਪਰਿਵਾਰ ਨੂੰ ਭਗਵਾਨ ਇੰਨੇ ਵੱਡੇ ਨੁਕਸਾਨ ਤੋਂ ਉਭਰਨ ਦੀ ਸ਼ਕਤੀ ਦੇਵੇ। ਤੁਹਾਨੂੰ ਕਦੇ ਭਲਾ ਨਹੀਂ ਸਕਾਂਗੀ।''

ਖਬਰ ਮੁਤਾਬਕ ਸੋਮਵਾਰ ਦੀ ਸਵੇਰੇ ਚਾਰੂ ਲਈ ਕਾਫੀ ਤਣਾਅਪੂਰਨ ਸੀ, ਕਿਉਂਕਿ ਉਹ ਸਵੇਰੇ 3 ਵਜੇ ਤੱਕ ਸ਼ੂਟਿੰਗ ਕਰਦੇ ਰਹੇ ਸਨ। ਉਨ੍ਹਾਂ ਨੇ ਫਿਲਮਾਂ ਤੋਂ ਇਲਾਵਾ ਟੀ. ਵੀ. ਸੀਰੀਅਲਾਂ 'ਚ ਵੀ ਕੰਮ ਕੀਤਾ ਹੈ। ਉਹ ਬਰੁਣ ਸੋਬਤੀ ਦੇ ਹਿੱਟ ਟੀ. ਵੀ. ਸ਼ੋਅ 'ਇਸ ਪਿਆਰ ਕੋ ਕਿਆ ਨਾਮ ਦੂੰ' 'ਚ ਨਜ਼ਰ ਆਈ ਸੀ। ਟੀ. ਵੀ. ਦੀ ਪਾਰੀ ਉਨ੍ਹਾਂ ਨੇ ਸ਼ੋਅ 'ਲੇਡੀਜ਼ ਸਪੈਸ਼ਲ' ਨਾਲ ਸ਼ੁਰੂ ਕੀਤੀ ਸੀ। ਉਨ੍ਹਾਂ ਨੇ 'ਏਕ ਥੀ ਨਾਇਕਾ', 'ਤ੍ਰਿਦੇਵੀਆਂ', 'ਪ੍ਰਤਿੱਗਿਆ', 'ਉਤਰਨ' 'ਚ ਵੀ ਕੰਮ ਕੀਤਾ ਹੈ। ਚਾਰੂ ਮੱਲਿਕ ਨੇ '15 ਪਾਰਕ ਐਵੀਨਿਊ', 'ਸੈਕੰਡ ਮੈਰਿਜ ਡਾਟ ਕਾਮ', '1920 ਲੰਡਨ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਫਿਲਮਾਂ 'ਚ ਉਨ੍ਹਾਂ ਦੇ ਕੰਮ ਦੀ ਆਲੋਚਕ ਰੱਜ ਕੇ ਤਾਰੀਫ ਕਰਦੇ ਸਨ। 


Tags: Charu RohatgiParineeti ChopraIshaqzaadeDeath ਚਾਰੂ ਰੋਹਤਗੀਦੇਹਾਂਤ

Edited By

Chanda Verma

Chanda Verma is News Editor at Jagbani.