FacebookTwitterg+Mail

ਮਿਸ ਵਰਲਡ ਦਾ ਸੁਪਨਾ ਲੈ ਚੀਨ ਪਹੁੰਚੀ ਕੋਲੰਬੀਆਈ ਮਾਡਲ ਨੂੰ ਜੇਲ

chinese court jails colombian miss world hopeful15 years
28 July, 2016 07:37:44 AM

ਬੀਜਿੰਗ— ਮਿਸ ਵਰਲਡ ਬਣਨ ਦਾ ਸੁਪਨਾ ਲੈ ਕੇ ਚੀਨ ਪਹੁੰਚੀ ਕੋਲੰਬੀਅਨ ਮਾਡਲ ਨੂੰ ਹੁਣ ਜੇਲ ਦੀ ਹਵਾ ਖਾਣੀ ਪੈ ਰਹੀ ਹੈ। ਕੋਲੰਬੀਆਈ ਮਾਡਲ ਜੂਲੀਆਨਾ ਲੋਪੇਜ਼ ਸਰਾਜੋਲਾ ਨੂੰ ਚੀਨ ਦੀ ਕੋਚ ਨੇ ਡਰੱਗਸ ਦੀ ਸਮੱਗਲਿੰਗ ਦੇ ਦੋਸ਼ 'ਚ 15 ਸਾਲ ਲਈ ਜੇਲ ਭੇਜ ਦਿੱਤਾ ਹੈ। ਵਕੀਲਾਂ ਮੁਤਾਬਿਕ ਉਸ ਨੂੰ ਮੌਤ ਦੀ ਸਜ਼ਾ ਜਾਂ ਉਮਰ ਕੈਦ ਵੀ ਹੋ ਸਕਦੀ ਸੀ। ਗੁਆਂਗਡੋਂਗ ਸੂਬੇ ਦੀ ਗੁਆਂਗਝੂ ਪੀਪਲਸ ਇੰਟਰਮੀਡੀਏਟ ਕੋਰਟ ਨੇ ਸੋਮਵਾਰ ਨੂੰ ਜੂਲੀਆਨਾ ਨੂੰ ਸਜ਼ਾ ਸੁਣਾਈ। 22 ਸਾਲ ਦੀ ਜੂਲੀਆਨਾ ਨੂੰ ਪਿਛਲੇ ਸਾਲ 18 ਜੁਲਾਈ ਨੂੰ ਗੁਆਂਗਝੂ ਏਅਰਪੋਰਟ 'ਤੇ ਫੜਿਆ ਗਿਆ ਸੀ।


Tags: ਕੋਲੰਬੀਆਮਿਸ ਵਰਲਡਜੇਲ colombianmiss worldjail