FacebookTwitterg+Mail

B’day Spl: ਇਸ ਸੁਪਰਸਟਾਰ ਨੇ ਸਾਊਥ ਦੀਆਂ ਫਿਲਮਾਂ ਨੂੰ ਦਿਵਾਈ ਨਾਰਥ ਇੰਡੀਆ 'ਚ ਪਛਾਣ

chiranjeevi birthday special
22 August, 2017 03:13:15 PM

ਮੁੰਬਈ— ਹਿੰਦੀ ਫਿਲਮ ਦਾ ਬਾਜ਼ਾਰ ਵੱਡਾ ਹੈ। ਇਸ ਦੇ ਦਰਸ਼ਕ ਕਾਫੀ ਵੱਡੀ ਸੰਖਿਆ 'ਚ ਹਨ ਪਰ ਦੂਜੀਆਂ ਭਾਸ਼ਾਵਾਂ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਨਾਰਥ ਇੰਡੀਆ 'ਚ ਤੇਲੁਗੂ ਫਿਲਮਾਂ ਦੀਆਂ ਜੋ ਧਮਕ ਦੇਖਣ ਨੂੰ ਮਿਲਦੀਆਂ ਹਨ, ਉਸ ਦੀ ਸ਼ੁਰੂਆਤ ਕਰਨ ਵਾਲਿਆਂ 'ਚ ਚਿਰੰਜੀਵੀ ਵੱਡਾ ਨਾਂ ਹੈ। ਚਿਰੰਜੀਵੀ ਤੇਲੁਗੂ ਐਕਟਰ ਹਨ ਅਤੇ ਇੰਡਸਟਰੀ 'ਚ ਮੇਗਾਸਟਾਰ ਦੀ ਉੱਥੇ ਪਛਾਣ ਰੱਖਦੇ ਹਨ, ਜੋ ਬਾਲੀਵੁੱਡ 'ਚ ਅਮਿਤਾਭ ਬੱਚਨ ਰੱਖਦੇ ਹਨ। ਅੱਜ ਚਿਰੰਜੀ ਵੀ ਦਾ ਜਨਮਦਿਨ ਹੈ। ਚਿਰੰਜੀਵੀ ਨੇ ਐਕਟਿੰਗ ਤੋਂ ਲੈ ਕੇ ਸੋਸ਼ਲ ਵਰਕ ਹੋਵੇ ਜਾਂ ਫਿਰ ਪਾਲੀਟਿਕਸ। ਚਿਰੰਜੀਵੀ ਨੇ ਆਪਣਾ ਲੋਹਾ ਮਨਵਾਇਆ ਹੈ। 
ਉਹ ਯੂਪੀਏ-2 ਦੇ ਸਮੇਂ ਕੇਂਦਰ 'ਚ ਮੰਤਰੀ ਵੀ ਰਹੇ। ਚਿਰੰਜੀਵੀ ਦੇ ਬੇਟੇ ਰਾਮਚਰਨ ਤੇਜਾ ਵੀ ਤੇਲੁਗੂ ਫਿਲਮ ਇੰਡਸਟਰੀ ਦੇ ਸੁਪਰਸਟਾਰ ਦੀ ਹੈਸੀਅਤ ਰੱਖਣ ਵਾਲਿਆਂ ਦੀ ਸ਼੍ਰੇਣੀ 'ਚ ਆ ਚੁੱਕੇ ਹਨ। ਮੇਗਾਸਟਾਰ ਦੇ ਨਾਂ ਨਾਲ ਮਸ਼ਹੂਰ ਚਿਰੰਜੀਵੀ ਨੂੰ ਸੱਤ ਵਾਰ ਦੱਖਣੀ ਭਾਰਤੀ ਫਿਲਮਫੇਅਰ ਐਵਾਰਡ ਅਤੇ ਚਾਰ ਵਾਰ ਨੰਦੀ ਐਵਾਰਡ ਮਿਲ ਚੁੱਕੇ ਹਨ। ਇਹੀ ਨਹੀਂ, ਉਹ ਬਾਲੀਵੁੱਡ 'ਚ ਵੀ ਆਪਣਾ ਜਲਵਾ ਦਿਖਾ ਚੁੱਕੇ ਹਨ ਅਤੇ ਪਹਿਲੀ ਹੀ ਫਿਲਮ 'ਪ੍ਰਤੀਬੰਧ' ਲਈ ਫਿਲਮਫੇਅਰ ਐਵਾਰਡ ਲਈ ਨਾਮਜ਼ਦ ਵੀ ਕੀਤੇ ਗਏ ਸਨ। ਉਂਝ ਨਾਰਥ ਇੰਡੀਆ 'ਚ 'ਇੰਦਰਾ ਦਿ ਟਾਈਗਰ' ਫਿਲਮ ਰਾਹੀ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ। ਬਨਾਰਸ ਦੇ ਬੈਕਗਰਾਊਂਡ ਨੂੰ ਲੈ ਕੇ ਬਣੀ ਇਹ ਫਿਲਮ ਬੇਹੱਦ ਸਫਲ ਰਹੀ। ਇਹ ਫਿਲਮ 2002 'ਚ ਰਿਲੀਜ਼ ਹੋਈ। ਚਿਰੰਜੀਵੀ ਨੇ ਮੁੰਨਾ ਭਾਈ 'ਐਮ.ਬੀ.ਬੀ.ਐਸ' ਦਾ ਰੀਮੇਕ 'ਸ਼ੰਕਰ ਦਾਦਾ ਜ਼ਿੰਦਾਬਾਦ' ਕੀਤੀ ਅਤੇ ਹਰ ਪਾਸੇ ਛਾ ਗਏ।


Tags: Birthday specialTelugu super starChiranjeeviਚਿਰੰਜੀਵੀਅਮਿਤਾਭ ਬੱਚਨ