FacebookTwitterg+Mail

Pics : ਦੱਖਣੀ ਸਟਾਰ ਚਿਰੰਜੀਵੀ ਨੇ ਕੀਤੀ ਅਦਾਕਾਰਾ ਮੇਘਨਾ ਨਾਲ ਮੰਗਣੀ, 10 ਸਾਲ ਤੋਂ ਸਨ ਰਿਲੇਸ਼ਨਸ਼ਿੱਪ 'ਚ

chiranjeevi sarja
24 October, 2017 01:53:52 PM

ਮੁੰਬਈ (ਬਿਊਰੋ)— ਦੱਖਣੀ ਫਿਲਮ ਅਭਿਨੇਤਾ ਚਿਰੰਜੀਵੀ ਸਰਜਾ ਨੇ ਅਭਿਨੇਤਰੀ ਮੇਘਨਾ ਰਾਜ ਨਾਲ ਮੰਗਣੀ ਕਰ ਲਈ ਹੈ। ਦੋਵੇਂ ਪਿਛਲੇ ਕਰੀਬ 10 ਸਾਲ ਤੋਂ ਰਿਲੇਸ਼ਨਸ਼ਿੱਪ 'ਚ ਸਨ। ਇਹ ਮੰਗਣੀ ਇਕ ਪ੍ਰਾਈਵੇਟ ਸੈਰੇਮਨੀ 'ਚ ਮੇਘਨਾ ਦੇ ਬੇਂਗਲੁਰੂ ਸਥਿਤ ਘਰ 'ਚ ਹੋਈ, ਜਿਸ 'ਚ ਪਰਿਵਾਰਕ ਮੈਬਰ ਅਤੇ ਕਰੀਬੀ ਦੋਸਤ ਸ਼ਾਮਿਲ ਹੋਏ। ਦੱਸ ਦੇਈਏ ਕਿ ਦੋਵੇਂ ਹੀ ਕੰਨੜ ਫਿਲਮਾਂ ਦੇ ਮਸ਼ਹੂਰ ਸਟਾਰ ਹਨ।

Punjabi Bollywood Tadka
ਚਿਰੰਜੀਵੀ ਅਤੇ ਮੇਘਨਾ ਦਾ ਵਿਆਹ ਇਸ ਸਾਲ 6 ਦਸੰਬਰ ਨੂੰ ਹੋਵੇਗਾ। ਮੰਗਣੀ ਤੋਂ ਬਾਅਦ ਮੇਘਨਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ, ''ਚਿਰੰਜੀਵੀ ਦੇ ਅੰਕਲ ਅਰਜੁਨ ਨੇ ਸਾਡੇ ਦੋਵਾਂ ਦੇ ਪਰਿਵਾਰ ਵਾਲਿਆਂ ਨਾਲ ਸਾਡੇ ਰਿਲੇਸ਼ਨਸ਼ਿੱਪ ਬਾਰੇ ਗੱਲ ਕੀਤੀ। ਮੇਰੇ ਪਰਿਵਾਰ ਲਈ ਮੇਰਾ ਵਿਆਹ ਸਭ ਤੋਂ ਵੱਡਾ ਸੈਲੀਬ੍ਰੇਸ਼ਨ ਹੈ ਕਿਉਂਕਿ ਮੈਂ ਆਪਣੇ ਮਾਤਾ-ਪਿਤਾ ਦੀ ਇਕਲੌਤੀ ਬੇਟੀ ਹਾਂ। ਮੇਘਨਾ ਨੇ ਇਹ ਵੀ ਕਿਹਾ ਕਿ ਉਹ ਵਿਆਹ ਤੋਂ ਬਾਅਦ ਮਨੋਰੰਜਨ ਦੀ ਦੁਨੀਆ ਨਹੀਂ ਛੱਡੇਗੀ ਅਤੇ ਇਸ ਲਈ ਦੋਵੇਂ ਪਰਿਵਾਰ ਹੀ ਉਸਨੂੰ ਸਹਿਯੋਗ ਦੇਣਗੇ।

Punjabi Bollywood Tadka
ਮੇਘਨਾ ਨੇ ਇਕ ਇੰਟਰਵਿਊ 'ਚ ਕਿਹਾ, ''ਚਿਰੰਜੀਵੀ ਅਤੇ ਉਨ੍ਹਾਂ ਦਾ ਪਰਿਵਾਰ ਫਿਲਮ ਇੰਡਸਟਰੀ ਨਾਲ ਜੁੜਿਆ ਹੈ। ਮੈਨੂੰ ਉਮੀਦ ਹੈ ਕਿ ਅਦਾਕਾਰੀ 'ਚ ਅੱਗੇ ਕਰੀਅਰ ਬਣਾਉਣ ਲਈ ਮੈਨੂੰ ਪਰਿਵਾਰ ਵਲੋਂ ਪੂਰਾ ਸਹਿਯੋਗ ਮਿਲੇਗਾ। ਮੇਘਨਾ ਅਤੇ ਚਿਰੰਜੀਵੀ ਦੋਵਾਂ ਨੇ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਮੇਘਨਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''megsrajChiru and I are overwhelmed by all de love and affection showered upon us.. Thank u 4 all the blessings and good wishes Myloveforlife''।

Punjabi Bollywood TadkaPunjabi Bollywood Tadka
 


Tags: Chiranjeevi Sarja Meghana Raj engaged Relationship Interview