FacebookTwitterg+Mail

ਚਿਰੰਜੀਵੀ ਦੇ ਬੇਟੇ ਦੇ ਪਿਤਾ ਬਣਨ ਦੀਆਂ ਖਬਰਾਂ ਨਿਕਲੀਆਂ ਝੂਠੀਆਂ (ਦੇਖੋ ਤਸਵੀਰਾਂ)

    1/7
23 March, 2017 03:53:51 PM
ਹੈਦਰਾਬਾਦ— ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਚਿਰੰਜੀਵੀ ਦੇ ਬੇਟੇ ਰਾਮਚਰਣ ਤੇਜਾ ਪਿਤਾ ਬਣਨ ਵਾਲੇ ਹਨ। ਹਾਲਾਂਕਿ ਇਸ ਮਾਮਲੇ 'ਤੇ ਹੁਣ ਉਨ੍ਹਾਂ ਦੇ ਨਜ਼ਦੀਕੀ ਸੂਤਰ ਦਾ ਕਹਿਣਾ ਹੈ ਕਿ ਇਸ ਖਬਰ 'ਚ ਕੋਈ ਸੱਚਾਈ ਨਹੀਂ ਹੈ ਤੇ ਉਨ੍ਹਾਂ ਦੀ ਪਤਨੀ ਉਪਾਸਨਾ ਗਰਭਵਤੀ ਹੈ ਤੇ ਉਹ ਪਿਤਾ ਬਣਨ ਵਾਲੇ ਹਨ। ਰਾਮਚਰਣ ਆਪਣੇ ਕੰਮ ਨੂੰ ਪੂਰਾ ਕਰਨ 'ਚ ਲੱਗੇ ਹੋਏ ਹਨ ਤੇ ਫਿਲਹਾਲ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਚਾਈਲਡ ਪਲਾਨਿੰਗ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਖਬਰ ਆਈ ਸੀ ਕਿ ਰਾਮਚਰਣ ਛੇਤੀ ਹੀ ਪਿਤਾ ਬਣਨ ਵਾਲੇ ਹਨ।
ਰਾਮਚਰਣ ਤੇਜਾ ਨੇ 1 ਦਸੰਬਰ 2011 ਨੂੰ ਅਪੋਲੋ ਹਸਪਤਾਲ ਦੇ ਐਗਜ਼ੀਕਿਊਟਿਵ ਚੇਅਰਮੈਨ ਪ੍ਰਤਾਪ ਦੀ ਪੋਤੀ ਉਪਾਸਨਾ ਕਮਿਨੇਨੀ ਨਾਲ ਮੰਗਣੀ ਕੀਤੀ। ਬਾਅਦ 'ਚ ਦੋਵਾਂ ਨੇ 14 ਜੂਨ 2012 ਨੂੰ ਟੈਂਪਲ ਟ੍ਰੀ ਫਾਰਮ ਹਾਊਸ 'ਚ ਵਿਆਹ ਕਰਵਾ ਲਿਆ। ਚਿਰੰਜੀਵੀ ਵਾਂਗ ਹੀ ਉਨ੍ਹਾਂ ਦੇ ਬੇਟੇ ਰਾਮਚਰਣ ਤੇਜਾ ਨੇ ਵੀ ਸਾਊਥ ਫਿਲਮ ਇੰਡਸਟਰੀ 'ਚ ਚੰਗਾ ਨਾਂ ਕਮਾਇਆ ਹੈ। ਉਨ੍ਹਾਂ ਨੇ 'ਚਿਰੂਥਾ', 'ਨਾਇਕ', 'ਯੇਵਾਡੂ' ਤੇ 'ਬਰੂਸ ਲੀ : ਦਿ ਫਾਈਟਰ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ।
ਹਾਲਾਂਕਿ ਬਾਲੀਵੁੱਡ 'ਚ ਉਨ੍ਹਾਂ ਨੂੰ ਸਫਲਤਾ ਹੱਥ ਨਹੀਂ ਲੱਗੀ। 2013 'ਚ ਉਨ੍ਹਾਂ ਨੇ 'ਜ਼ੰਜੀਰ' ਫਿਲਮ 'ਚ ਕੰਮ ਕੀਤਾ ਸੀ, ਜੋ ਬੁਰੀ ਤਰ੍ਹਾਂ ਨਾਲ ਫਲਾਪ ਹੋਈ। ਰਾਮਚਰਣ, ਹੈਦਰਾਬਾਦ ਪੋਲੋ ਰਾਈਡਿੰਗ ਕਲੱਬ ਦੇ ਮਾਲਕ ਵੀ ਹਨ। ਇਸ ਤੋਂ ਇਲਾਵਾ ਉਹ ਮਾਂ ਟੀ. ਵੀ. ਦੇ ਬੋਰਡ ਆਫ ਡਾਇਰੈਕਟਰਸ 'ਚ ਵੀ ਸ਼ਾਮਲ ਹਨ।

Tags: Ramcharan Teja Chiranjeevi ਚਿਰੰਜੀਵੀ ਰਾਮਚਰਣ ਤੇਜਾ