FacebookTwitterg+Mail

ਛੁੱਟੀਆਂ ਦੌਰਾਨ ਪੂਲ 'ਚ ਆਰਾਮ ਫਰਮਾਉਂਦੀ ਨਜ਼ਰ ਆਈ 'ਚੱਕ ਦੇ ਇੰਡੀਆ' ਦੀ ਅਭਿਨੇਤਰੀ

chitrashi rawat
13 June, 2018 08:46:48 PM

ਮੁੰਬਈ (ਬਿਊਰੋ)— ਫਿਲਮ 'ਚੱਕ ਦੇ ਇੰਡੀਆ' 'ਚ 'ਕੋਮਲ ਚੌਟਾਲਾ' ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਚਿਤ੍ਰਾਸ਼ੀ ਰਾਵਤ ਇਨ੍ਹੀਂ ਦਿਨੀਂ ਗੋਆ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਚਿਤ੍ਰਾਸ਼ੀ ਨੇ ਛੁੱਟੀਆਂ ਮਨਾਉਂਦਿਆਂ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਹਨ। ਉਸ ਨੇ ਇਕ ਤਸਵੀਰ ਪੋਸਟ ਕਰਦਿਆਂ ਲਿਖਿਆ, 'Happy vibes happening on the tides 🤪🌀🌊🦋👙 #seascape #beachvibes #chitstravels #beachvacay2018 #unexploredparadise#worldoceanday'
Punjabi Bollywood Tadka
ਉਸ ਨੇ ਇਕ ਹੋਰ ਤਸਵੀਰ ਪੋਸਟ ਕਰਦਿਆਂ ਕੈਪਸ਼ਨ ਲਿਖੀ, 'This is for the worth of the air that I breathe ... 🌀🌊🦋👙 #vacayvibes #tropicalvibe #poolsideview #beachbodyresults #travelholic #chitstravels'
Punjabi Bollywood Tadka
ਫਿਲਹਾਲ ਚਿਤ੍ਰਾਸ਼ੀ ਕੋਲ ਕੋਈ ਪ੍ਰਾਜੈਕਟ ਨਹੀਂ ਹੈ। ਉਹ ਆਖਰੀ ਵਾਰ ਫਿਲਮ 'ਹੋ ਗਯਾ ਦਿਮਾਗ ਕਾ ਦਹੀਂ' 'ਚ ਨਜ਼ਰ ਆਈ ਸੀ। ਚਿਤ੍ਰਾਸ਼ੀ ਟੀ. ਵੀ. ਸੀਰੀਅਲ 'ਐੱਫ. ਆਈ. ਆਰ.' 'ਚ ਜਵਾਲਾਮੁਖੀ ਚੌਟਾਲਾ ਦੇ ਕਿਰਦਾਰ 'ਚ ਨਜ਼ਰ ਆਈ ਸੀ। ਹਾਲਾਂਕਿ ਉਸ ਨੂੰ ਇਸ ਨਾਲ ਜ਼ਿਆਦਾ ਪ੍ਰਸਿੱਧੀ ਨਹੀਂ ਮਿਲੀ।
Punjabi Bollywood Tadka
ਉਹ 'ਕਾਮੇਡੀ ਸਰਕਸ', 'ਤੂ ਮੇਰਾ ਹੀਰੋ', 'ਸ਼ੰਕਰ ਜੈਯਕਿਸ਼ਨ 3' ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। ਚਿਤ੍ਰਾਸ਼ੀ ਨੇ 'ਚੱਕ ਦੇ ਇੰਡੀਆ' ਤੋਂ ਇਲਾਵਾ 'ਫੈਸ਼ਨ', 'ਲੱਕ', 'ਯੇ ਦੂਰੀਆਂ', 'ਤੇਰੇ ਨਾਲ ਲਵ ਹੋ ਗਯਾ', 'ਬਲੈਕ ਹੋਮ' ਫਿਲਮਾਂ 'ਚ ਕੰਮ ਕੀਤਾ ਹੈ।


Tags: Chitrashi Rawat TV Actress Holidays Vacation

Edited By

Rahul Singh

Rahul Singh is News Editor at Jagbani.