FacebookTwitterg+Mail

ਮਨਕੀਰਤ ਔਲਖ ਦਾ ਗੀਤ 'ਚੂੜੇ ਵਾਲੀ ਬਾਂਹ' ਕੱਲ ਨੂੰ ਹੋਵੇਗਾ ਰਿਲੀਜ਼ (ਵੀਡੀਓ)

17 January, 2017 03:31:40 PM
ਜਲੰਧਰ— ਪੰਜਾਬੀ ਗਾਇਕ ਮਨਕੀਰਤ ਔਲਖ ਦਾ ਨਵਾਂ ਗੀਤ 'ਚੂੜੇ ਵਾਲੀ ਬਾਂਹ' 18 ਜਨਵਰੀ ਭਾਵ ਕੱਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਨੂੰ ਜੱਗੀ ਸੰਘੇੜਾ ਨੇ ਲਿਖਿਆ ਹੈ, ਜਿਸ ਦਾ ਸੰਗੀਤ ਗੁਪਜ਼ ਸਹਿਰਾ ਵਲੋਂ ਦਿੱਤਾ ਗਿਆ ਹੈ। ਪਰਮੀਸ਼ ਵਰਮਾ ਵਲੋਂ ਗੀਤ ਦੀ ਵੀਡੀਓ ਬਣਾਈ ਗਈ ਹੈ, ਜਿਹੜੇ ਪਹਿਲਾਂ ਵੀ ਮਨਕੀਰਤ ਨਾਲ 'ਜੁਗਾੜੀ ਜੱਟ' ਤੇ 'ਜੱਟ ਦਾ ਬਲੱਡ' ਵਰਗੇ ਗੀਤ ਬਣਾ ਚੁਕੇ ਹਨ। ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਇਹ ਗੀਤ ਕੱਲ 10 ਵਜੇ ਰਿਲੀਜ਼ ਹੋ ਜਾਵੇਗਾ।
ਮਨਕੀਰਤ ਨੇ ਸੋਸ਼ਲ ਮੀਡੀਆ 'ਤੇ ਗੀਤ ਦਾ ਇਕ ਆਡੀਓ ਪੋਸਟਰ ਰਿਲੀਜ਼ ਕੀਤਾ ਹੈ। ਰੋਮਾਂਟਿਕ ਗੀਤਾਂ ਰਾਹੀਂ ਵੱਖਰੀ ਪਛਾਣ ਬਣਾ ਚੁਕੇ ਮਨਕੀਰਤ ਔਲਖ ਕੋਲੋਂ ਇਸ ਵਾਰ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਦਾ ਗੀਤ 'ਚੂੜੇ ਵਾਲੀ ਬਾਂਹ' ਸੁਪਰਹਿੱਟ ਰਹੇਗਾ ਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ। ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਦੇਖੋ 'ਚੂੜੇ ਵਾਲੀ ਬਾਂਹ' ਦਾ ਆਡੀਓ ਪੋਸਟਰ—

Tags: ਮਨਕੀਰਤ ਔਲਖ Mankirt Aulakh ਚੂੜੇ ਵਾਲੀ ਬਾਂਹ Choorhey Wali Bahh