FacebookTwitterg+Mail

Pics : ਕਪੂਰ ਖਾਨਦਾਨ ਨੇ ਤੈਮੂਰ ਨਾਲ ਮਨਾਇਆ ਪਹਿਲਾ ਕ੍ਰਿਸਮਸ

christmas party
26 December, 2017 12:10:19 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਦਿਗਜ ਤੇ ਮਰਹੂਮ ਅਭਿਨੇਤਾ ਸ਼ਸ਼ੀ ਕਪੂਰ ਦੇ ਘਰ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਨ੍ਹਾਂ ਨੂੰ ਯਾਦ ਕਰਦੇ ਹੋਏ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਕ੍ਰਿਸਮਸ ਲੰਚ ਪਾਰਟੀ 'ਚ ਸਭ ਤੋਂ ਪਹਿਲਾਂ ਮਹਿਮਾਨ ਕੋਈ ਹੋਰ ਨਹੀਂ ਬਲਕਿ ਸੈਫ-ਕਰੀਨਾ ਦਾ ਛੋਟੇ ਨਵਾਬ ਤੈਮੂਰ ਬਣਿਆ। ਪਾਰਟੀ 'ਚ ਤੈਮੂਰ ਪੈਦਲ ਚਲਦਾ ਹੋਇਆ ਨਜ਼ਰ ਆਇਆ। ਇਸ ਦੌਰਾਨ ਉਸਨੇ ਮੰਮੀ ਅਤੇ ਪਾਪਾ ਦਾ ਹੱਥ ਫੜਿਆ ਹੋਇਆ ਸੀ। ਕਰੀਨਾ ਦਾ ਛੋਟਾ ਨਵਾਬ ਆਪਣੇ ਕਿਊਟ ਅੰਦਾਜ਼ ਨਾਲ ਸਭ ਦੇ ਦਿਲਾਂ 'ਚ ਛਾਇਆ ਹੋਇਆ ਹੈ।

Punjabi Bollywood Tadka
ਇਸ ਪਾਰਟੀ 'ਚ ਰਿਸ਼ੀ ਕਪੂਰ, ਨੀਤੂ ਕਪੂਰ, ਕ੍ਰਿਸ਼ਣ ਰਾਜ ਕਪੂਰ, ਕਰਿਸ਼ਮਾ ਕਪੂਰ ਅਤੇ ਉਨ੍ਹਾਂ ਦੇ ਬੱਚੇ ਆਦਰ ਤੇ ਅਰਮਾਨ ਜੈਨ ਤੋਂ ਇਲਾਵਾ ਰਣਧੀਰ ਕਪੂਰ ਅਤੇ ਆਖਿਰ 'ਚ ਕਪੂਰ ਖਾਨਦਾਨ ਦੇ ਹੈਂਡਸਮ ਹੰਕ ਰਣਬੀਰ ਕਪੂਰ ਸ਼ਾਮਿਲ ਹੋਏ। ਰਣਬੀਰ ਆਪਣੇ ਦੋਸਤ ਅਯਾਨ ਮੁਖਰਜੀ ਨਾਲ ਪਹੁੰਚੇ ਸਨ।

Punjabi Bollywood Tadka
ਦੱਸਣਯੋਗ ਹੈ ਕਿ ਸ਼ਸ਼ੀ ਕਪੂਰ ਨੇ 4 ਦਸੰਬਰ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਸਨ ਅਤੇ 25 ਦਸੰਬਰ ਉਨ੍ਹਾਂ ਨੂੰ ਯਾਦ ਕਰਦੇ ਹੋਏ ਪੂਰਾ ਪਰਿਵਾਰ ਇਕੱਠਾ ਹੋਇਆ। ਸ਼ਸ਼ੀ ਕਪੂਰ ਵਲੋਂ ਸ਼ੁਰੂ ਕੀਤੀ ਗਈ ਇਸ ਪਰੰਪਰਾ ਨੂੰ ਬੱਚਿਆਂ ਵਲੋਂ ਇਸ ਸਾਲ ਵੀ ਕਾਇਮ ਰੱਖਿਆ ਗਿਆ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Shashi Kapoor Ranbir Kapoor Saif Ali Khan Kareena Kapoor Taimur Christmas Party Bollywood Actor