FacebookTwitterg+Mail

'ਸਿਨੇਸਤਾਨ ਇੰਡੀਆਜ਼ ਸਟੋਰੀਟੈਲਰਸ' ਦਾ ਜੱਜ ਬਣੇਗਾ ਬਾਲੀਵੁੱਡ ਦਾ ਇਹ ਖਾਨ

cinestaan india s storytellers
07 December, 2017 09:59:16 AM

ਨਵੀਂ ਦਿੱਲੀ(ਭਾਸ਼ਾ)— ਸੁਪਰਸਟਾਰ ਆਮਿਰ ਖਾਨ ਹੁਣ ਇਕ ਸਕ੍ਰਿਪਟ ਮੁਕਾਬਲੇਬਾਜ਼ੀ 'ਸਿਨੇਸਤਾਨ ਇੰਡੀਆਜ਼ ਸਟੋਰੀਟੈਲਰਸ' ਦੇ ਜੱਜ ਬਣਨਗੇ। ਆਮਿਰ ਨਾਲ ਨਿਰਦੇਸ਼ਕ ਰਾਜੂ ਹਿਰਾਨੀ ਅਤੇ ਸਕ੍ਰੀਨ ਲੇਖਿਕਾ ਜੂਹੀ ਚਤੁਰਵੇਦੀ ਅਤੇ ਅੰਜੁਮ ਰਾਜਾਬਾਲੀ ਵੀ ਇਸ ਦੇ ਜੱਜ ਹੋਣਗੇ। 'ਸਿਨੇਸਤਾਨ ਡਿਜੀਟਲ ਪ੍ਰਾਈਵੇਟ ਲਿਮਟਿਡ' (ਸਿਨੇਸਤਾਨ ਡਾਟ ਕਾਮ) ਵਲੋਂ ਸ਼ੁਰੂ ਕੀਤੀ ਗਈ 'ਸਿਨੇਸਤਾਨ ਇੰਡੀਆਜ਼ ਸਟੋਰੀਟੈਲਰਸ' ਨੂੰ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਹਾਣੀ (ਸਕ੍ਰਿਪਟ) ਮੁਕਾਬਲੇਬਾਜ਼ੀ ਕਿਹਾ ਜਾ ਰਿਹਾ ਹੈ।
ਅਦਾਕਾਰ ਆਮਿਰ ਖਾਨ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੇ ਦੇਸ਼ ਵਿਚ ਬੇਮਿਸਾਲ ਹਸਤੀਆਂ ਮੌਜੂਦ ਹਨ। ਭਾਰਤੀ ਫਿਲਮ ਉਦਯੋਗ ਤੱਕ ਪਹੁੰਚਣ ਲਈ ਇਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਨੂੰ ਲੱਗਦਾ ਹੈ ਕਿ ਚੰਗੇ ਲੇਖਕਾਂ ਕੋਲ ਲੋੜੀਂਦੇ ਮੌਕੇ ਮੌਜੂਦ ਨਹੀਂ ਹਨ। ਅਜਿਹੇ ਵਿਚ ਸਿਨੇਸਤਾਨ ਇੰਡੀਆਜ਼ ਸਟੋਰੀਟੈਲਰਸ ਸਕ੍ਰਿਪਟ ਮੁਕਾਬਲੇਬਾਜ਼ੀ ਨਾਲ ਉਨ੍ਹਾਂ ਨੂੰ ਇਕ ਸਹੀ ਮੰਚ ਹਾਸਲ ਹੋਵੇਗਾ। ਇਸ ਵਿਚ ਸਰਬੋਤਮ ਸਕ੍ਰਿਪਟ ਨੂੰ 25 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ।


Tags: Cinestaan India’s Storytellers Script Contest Aamir khan Judgeਆਮਿਰ ਖਾਨਸਿਨੇਸਤਾਨ ਇੰਡੀਆਜ਼ ਸਟੋਰੀਟੈਲਰਸ