FacebookTwitterg+Mail

ਸ਼ਾਸਤਰੀ ਸੰਗੀਤਕਾਰ ਮਨੋਰੰਜਨ ਨਹੀਂ ਕਰਦੇ : ਅਮਜ਼ਦ ਅਲੀ ਖਾਨ

    1/6
21 October, 2016 04:09:48 AM

ਮੁੰਬਈ— ਸਰੋਦ ਦੇ ਉਸਤਾਦ ਅਮਜ਼ਦ ਅਲੀ ਖਾਨ ਦਾ ਕਹਿਣਾ ਹੈ ਕਿ ਸ਼ਾਸਤਰੀ ਸੰਗੀਤਕਾਰ ਹਿੰਦੀ ਫਿਲਮ ਉਦਯੋਗ ਦੇ ਲੋਕਾਂ ਵਾਂਗ ਮਨੋਰੰਜਨ ਨਹੀਂ ਕਰਦੇ। ਖਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬਾਲੀਵੁੱਡ ਸੰਗੀਤ ਬਹੁਤ ਮਨੋਰੰਜਕ ਹੈ। ਉਸ 'ਚ 'ਹਮ ਤੁਮ ਏਕ ਕਮਰੇ ਮੇਂ ਬੰਦ ਹੋ' ਵਰਗੇ ਘਟੀਆ ਸ਼ਬਦ ਹੋ ਸਕਦੇ ਹਨ ਅਤੇ ਇਹ ਚੱਲ ਵੀ ਜਾਂਦੇ ਹਨ, ਜਦੋਂਕਿ ਸ਼ਾਸਤਰੀ ਸੰਗੀਤ ਵੱਖ ਤਰ੍ਹਾਂ ਦਾ ਹੁੰਦਾ ਹੈ। ਅਸੀਂ ਮਨੋਰੰਜਨ ਨਹੀਂ ਕਰਦੇ ਅਤੇ ਸ਼ਾਸਤਰੀ ਸੰਗੀਤ ਦੀ ਮਹਾਨ ਪ੍ਰੰਪਰਾ ਨੂੰ ਅੱਗੇ ਵਧਾਉਂਦੇ ਹਾਂ। ਸਰੋਦ ਉਸਤਾਦ ਨੂੰ ਲੱਗਦਾ ਹੈ ਕਿ ਜਦੋਂ ਸੰਗੀਤ ਦੀ ਗੱਲ ਆਉਂਦੀ ਹੈ ਤਾਂ ਬਾਲੀਵੁੱਡ ਦਾ ਸੰਗੀਤ ਇਕ ਵੱਖਰੀ ਦੁਨੀਆ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਲੀਵੁੱਡ ਦੀ ਧਾਰਨਾ ਅਤੇ ਦ੍ਰਿਸ਼ਟੀ ਵੱਖ ਹੈ।


Tags: ਸੰਗੀਤਕਾਰ ਅਮਜ਼ਦ ਅਲੀ ਖਾਨ ਸ਼ਾਸਤਰੀ ਸੰਗੀਤ Musicians Amjad Ali Khan classical music